Nabaz-e-punjab.com

ਅਕਾਲੀ ਕੌਂਸਲਰ ਪਟਵਾਰੀ ਤੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਰੁੱਖਾਂ ਦੀ ਸਾਂਭ ਸੰਭਾਲ ਦਾ ਬੀੜਾ ਚੁੱਕਿਆ

ਸੈਕਟਰ-70 ਦੇ ਪਾਰਕ ਨੰਬਰ-32 ਵਿੱਚ ਪਾਮ ਤੇ ਹੋਰ ਰੁੱਖਾਂ ਦੇ ਆਲੇ ਦੁਆਲੇ ਸੁਰੱਖਿਆ ਵਾੜ ਲਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੂਨ:
ਅਕਾਲੀ ਦਲ ਦੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਅਤੇ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਰੁੱਖਾਂ ਦੀ ਸਾਂਭ ਸੰਭਾਲ ਦਾ ਬੀੜਾ ਚੁੱਕਿਆ ਹੈ। ਉਨ੍ਹਾਂ ਅੱਜ ਇੱਥੋਂ ਦੇ ਸੈਕਟਰ-70 ਸਥਿਤ ਪਾਰਕ ਨੰਬਰ-32 ਵਿੱਚ ਪਾਮ ਦੇ ਬੂਟਿਆਂ ਦੇ ਆਲੇ ਦੁਆਲੇ ਸੁਰੱਖਿਆ ਵਾੜ ਲਗਾਈ ਗਈ ਅਤੇ ਭਵਿੱਖ ਵਿੱਚ ਪੌਦਿਆਂ ਦੀ ਸੰਭਾਲ ਦਾ ਪ੍ਰਣ ਲਿਆ। ਇਸ ਮੌਕੇ ਅਕਾਲੀ ਕੌਂਸਲਰ ਸੁਖਦੇਵ ਪਟਵਾਰੀ ਨੇ ਕਿਹਾ ਕਿ ਵਾਤਾਵਰਨ ਦੀ ਸਵੱਛਤਾ ਲਈ ਰੁੱਖ ਬਚਾਉਣ ਲਈ ਸਮੇਂ ਦੀਆਂ ਸਰਕਾਰਾਂ ਤੋਂ ਝਾਕ ਛੱਡ ਕੇ ਆਮ ਲੋਕਾਂ ਅਤੇ ਵਾਤਾਵਰਨ ਪ੍ਰੇਮੀਆਂ ਨੂੰ ਖ਼ੁਦ ਅੱਗੇ ਆਉਣਾ ਪਵੇਗਾ ਤਾਂ ਜੋ ਤਰੱਕੀ ਅਤੇ ਵਿਕਾਸ ਦੇ ਨਾਂ ’ਤੇ ਕੁਦਰਤੀ ਸਾਧਨਾਂ ਦੀ ਹੋ ਰਹੀ ਬਰਬਾਦੀ ਨੂੰ ਰੋਕਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਹਰੇਕ ਸਾਲ ਲੱਖਾਂ ਰੁੱਖ ਲਗਾਉਣ ਦਾ ਪ੍ਰਚਾਰ ਤਾਂ ਬਹੁਤ ਕਰਦੀਆਂ ਹਨ ਪਰ ਕੁਝ ਸਮੇਂ ਬਾਅਦ ਪੌਦਿਆਂ ਦੀ ਹੋਂਦ ਹੀ ਖਤਮ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਸੜਕਾਂ, ਫੈਕਟਰੀਆਂ ਤੇ ਹੋਰ ਸੰਸਥਾਵਾਂ ਲਈ ਜੰਗਲ, ਦਰਿਆ, ਝੀਲਾਂ ਤੇ ਪਹਾੜਾਂ ਨੂੰ ਤਬਾਹ ਕਰਨ ਲੱਗਿਆ ਮਿੰਟ ਨਹੀਂ ਲਾਇਆ ਜਾਂਦਾ ਅਤੇ ਹਰੇ ਭਰੇ ਰੁੱਖਾਂ ’ਤੇ ਕੁਹਾੜਾ ਚਲਾਇਆ ਜਾਂਦਾ ਹੈ। ਜਿਸ ਦਾ ਖ਼ਮਿਆਜ਼ਾ ਮਨੁੱਖਤਾ ਨੂੰ ਭੁਗਤਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਐਸੋਸੀਏਸ਼ਨ ਵੱਲੋਂ 100 ਤੋਂ ਵੱਧ ਬੂਟੇ ਲਗਾਏ ਸਨ ਅਤੇ ਨਗਰ ਨਿਗਮ ਦੇ ਕਮਿਸ਼ਨਰ ਨੇ ਖ਼ੁਦ ਉਦਘਾਟਨ ਕੀਤਾ ਸੀ ਪ੍ਰੰਤੂ ਹੁਣ ਉਨ੍ਹਾਂ ’ਚੋਂ ਕਾਫੀ ਪੌਦੇ ਬੱਚਿਆਂ ਨੇ ਤੋੜ ਦਿੱਤੇ ਹਨ। ਇਸ ਸਬੰਧੀ ਨਗਰ ਨਿਗਮ ਨੂੰ ਬੂਟਿਆਂ ਦੀ ਸੁਰੱਖਿਆ ਲਈ ਟਰੀ ਗਾਰਡ ਲਗਾਉਣ ਦੀ ਕਈ ਵਾਰ ਗੁਹਾਰ ਲਗਾਈ ਗਈ ਹੈ ਲੇਕਿਨ ਅਧਿਕਾਰੀਆਂ ਨੇ ਕੋਈ ਧਿਆਨ ਨਾ ਦਿੱਤੇ ਜਾਣ ਕਾਰਨ ਸੈਕਟਰ ਵਾਸੀਆਂ ਨੇ ਹੁਣ ਖ਼ੁਦ ਰੁੱਖਾਂ ਦੀ ਸਾਂਭ ਸੰਭਾਲ ਦਾ ਬੀੜਾ ਚੁੱਕਿਆ ਹੈ।
ਇਸ ਮੌਕੇ ਆਰਪੀ ਕੰਬੋਜ, ਪ੍ਰਧਾਨ, ਆਰ.ਕੇ. ਗੁਪਤਾ ਜਨਰਲ ਸਕੱਤਰ, ਦਰਸ਼ਨ ਸਿੰਘ ਮਹਿੰਮੀ ਸੇਵਾਮੁਕਤ ਡੀਆਈਜੀ, ਜੇਪੀ ਸਿੰਘ ਪ੍ਰਧਾਨ ਮੁੰਡੀ ਸੁਸਇਟੀ, ਗੁਰਪ੍ਰੀਤ ਕੌਰ ਭੁੱਲਰ, ਨਿਰੂਪਮਾ, ਸੁਖਵਿੰਦਰ ਕੌਰ, ਵੀਨਾ ਕੰਬੋਜ, ਪੁਸ਼ਪ ਲਤਾ ਸਿਪਰੇ, ਕਰਨਲ ਐਸ.ਐਸ.ਡਡਵਾਲ, ਐਡਵੋਕੇਟ ਮਹਾਦੇਵ ਸਿੰਘ, ਅਮਰ ਸਿੰਘ ਧਾਲੀਵਾਲ, ਇੰਜ. ਦਲਵੀਰ ਸਿੰਘ, ਇੰਜ. ਲਖਵਿੰਦਰ ਸਿੰਘ, ਉੱਤਮ ਚੰਦ, ਐਮਐਸ ਚੌਹਾਨ, ਇੰਜ ਚਮਨ ਦੇਵ ਸ਼ਰਮਾ, ਗੁਰਜਿੰਦਰ ਸਿੰਘ, ਦਲੀਪ ਸਿੰਘ, ਵੀਰ ਸਿੰਘ ਠਾਕਰ, ਨੀਟੂ ਰਾਜਪੂਤ, ਆਰ.ਕੇ. ਵਰਮਾ ਤੇ ਪਰਮਜੀਤ ਸਿੰਘ ਅੌਲਖ ਆਦਿ ਸਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…