Nabaz-e-punjab.com

ਨਵੋਦਿਆ ਟੈੱਸਟ ਪਾਸ ਕਰਨ ਵਾਲੇ ਹੋਣਹਾਰ ਬੱਚਿਆਂ ਦਾ ਵਿਸ਼ੇਸ਼ ਸਨਮਾਨ

ਕ੍ਰਾਂਤੀ ਪਾਠਸ਼ਾਲਾ ਦੇ ਮੁਖੀ ਸਰਬਜੀਤ ਸਿੰਘ (ਸੇਵਾਮੁਕਤ ਪ੍ਰਿੰਸੀਪਲ) ਨੇ ਚੁੱਕਿਆ ਹੈ ਗਰੀਬ ਬੱਚਿਆਂ ਨੂੰ ਪੜ੍ਹਾਉਣ ਦਾ ਬੀੜਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੂਨ:
ਇੱਥੋਂ ਦੇ ਫੇਜ਼-7 ਸਥਿਤ ਕ੍ਰਾਂਤੀ ਪਾਠਸ਼ਾਲਾ ਸੈਕਟਰ-52 ਦੀ ਟੀਮ ਨੇ ਸਾਲ 2019 ਲਈ ਪੰਜਵੀਂ ਜਮਾਤ ਦੇ 20 ਵਿਦਿਆਰਥੀਆਂ ਨੂੰ ਨਵੋਦਿਆ ਟੈੱਸਟ ਦੀ ਤਿਆਰੀ ਕਰਵਾਈ ਗਈ ਹੈ। ਜਿਨ੍ਹਾਂ ’ਚੋਂ ਛੇ ਵਿਦਿਆਰਥੀ ਇਹ ਪ੍ਰੀਖਿਆ ਚੰਗੇ ਅੰਕਾਂ ਲੈ ਕੇ ਪਾਸ ਕਰਨ ਵਿੱਚ ਸਫ਼ਲ ਹੋਏ। ਇਨ੍ਹਾਂ ਵਿੱਚ ਜ਼ਿਆਦਾਤਰ ਬੱਚੇ ਟੀਨ ਕਲੋਨੀ ਸੈਕਟਰ-52 ਹਨ ਅਤੇ ਇਹ ਸਾਰੇ ਬੱਚੇ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਕ੍ਰਾਂਤੀ ਪਾਠਸ਼ਾਲਾ ਦੇ ਮੁਖੀ ਸਰਬਜੀਤ ਸਿੰਘ (ਸੇਵਾਮੁਕਤ ਪ੍ਰਿੰਸੀਪਲ) ਨੇ ਦੱਸਿਆ ਕਿ ਪ੍ਰੀਖਿਆ ਵਿੱਚ ਸਫ਼ਲ ਹੋਣ ਵਾਲੇ ਇਨ੍ਹਾਂ ਬੱਚਿਆਂ ਦੇ ਸਨਮਾਨ ਵਿੱਚ ਇਕ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਸੈਕਟਰ-52 ਦੇ ਕੌਂਸਲਰ ਗੋਪਾਲ ਸ਼ੁਕਲਾ ਨੇ ਪਾਠਸ਼ਾਲਾ ਦੇ ਹੋਣਹਾਰ ਬੱਚਿਆਂ ਨੂੰ ਵਿਸ਼ੇਸ਼ ਸਰਟੀਫਿਕੇਟ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਲਾਇਨਜ਼ ਕਲੱਬ ਡਾਇਨੈਮਿਕ ਚੰਡੀਗੜ੍ਹ ਅਤੇ ਕ੍ਰਾਂਤੀ ਪਾਠਸ਼ਾਲਾ ਦੀ ਟੀਮ ਨੂੰ ਵਧਾਈ ਦਿੱਤੀ।
ਇਸ ਮੌਕੇ ਗੋਪਾਲ ਸ਼ੁਕਲਾ ਨੇ ਕਿਹਾ ਕਿ ਕਲੋਨੀ ਦੇ ਬਾਕੀ ਬੱਚਿਆਂ ਨੂੰ ਕ੍ਰਾਂਤੀ ਪਾਠਸ਼ਾਲਾ ਵਿੱਚ ਆ ਕੇ ਮੁੱਢਲੀ ਅਤੇ ਮਿਆਰੀ ਸਿੱਖਿਆ ਹਾਸਲ ਕਰਨ ਦਾ ਲਾਭ ਉਠਾਉਣਾ ਚਾਹੀਦਾ ਹੈ ਕਿਉਂਕਿ ਜਿਹੜੇ ਬੱਚਿਆਂ ਨੂੰ 6ਵੀਂ ਜਮਾਤ ਵਿੱਚ ਨਵੋਦਿਆ ਸਕੂਲ ਵਿੱਚ ਦਾਖ਼ਲਾ ਮਿਲਦਾ ਹੈ। ਉਹ ਬਾਰ੍ਹਵੀਂ ਸਾਇੰਸ, ਕਾਮਰਸ, ਆਰਟਸ ਤੱਕ ਦੀ ਪੜ੍ਹਾਈ ਮੁਫ਼ਤ ਪ੍ਰਾਪਤ ਕਰ ਸਕਣਗੇ। ਸਮਾਗਮ ਦੌਰਾਨ ਪਾਠਸ਼ਾਲਾ ਵਿੱਚ ਪੜ੍ਹਨ ਵਿੱਚ ਵਾਲੇ ਬੱਚਿਆਂ ਵੱਲੋਂ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਜਿਸ ਦੀ ਮੁੱਖ ਮਹਿਮਾਨ, ਪ੍ਰਬੰਧਕਾਂ ਅਤੇ ਸਰੋਤਿਆਂ ਨੇ ਸਰਾਹਨਾ ਕੀਤੀ। ਇਸ ਮੌਕੇ ਲਾਇਨਜ਼ ਕਲੱਬ ਡਾਇਨਾਸਿਕ ਚੰਡੀਗੜ੍ਹ ਦੇ ਪ੍ਰਧਾਨ ਜਸਵਿੰਦਰ ਸਿੰਘ, ਵਿਸ਼ੇਸ਼ ਸਕੱਤਰ ਕੇਐਸ ਬਟਾਲਵੀ, ਗੁਰਮੇਲ ਸਿੰਘ, ਮੋਹਨ ਸਿੰਘ ਸੰਚਾਲਕ, ਰਘਵੀਰ ਸਿੰਘ ਕੈਸੀਅਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…