Share on Facebook Share on Twitter Share on Google+ Share on Pinterest Share on Linkedin ਮੁਹਾਲੀ ਵਿੱਚ ਅਕਾਲੀ ਕੌਂਸਲਰ ਸੁਖਦੇਵ ਪਟਵਾਰੀ ਵੱਲੋਂ ਐਪਰੋਪ੍ਰੀਏਟ ਡਾਈਟ ਥਰੈਪੀ ਸੈਂਟਰ ਦਾ ਉਦਘਾਟਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜੂਨ: ਨੇਚਰ ਕਿਉਰ ਐਂਡ ਵੈੱਲਫੇਅਰ ਸੁਸਾਇਟੀ ਵੱਲੋਂ ਇੱਥੋਂ ਦੇ ਪੀਸੀਏ ਸਟੇਡੀਅਮ ਨੇੜਲੇ ਫੇਜ਼-9 ਵਿੱਚ ਚਲਾਏ ਜਾ ਰਹੇ ਚੈਰੀਟੇਬਲ ਨੇਚਰ ਕਿਉਰ ਇੰਨਡੋਰ ਹਸਪਤਾਲ ਵਿੱਚ ਐਪਰੋਪ੍ਰੀਏਟ ਡਾਈਟ ਥਰੈਪੀ ਸੈਂਟਰ ਦਾ ਉਦਘਾਟਨ ਅਕਾਲੀ ਦਲ ਦੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਕੀਤਾ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਨਵੀਂਆਂ ਬੀਮਾਰੀਆਂ ਦਾ ਇਲਾਜ ਐਲੋਪੈਥੀ ਤੋਂ ਇਲਾਵਾ ਹੋਰ ਵੀ ਪੈਥੀਆਂ ਨਾਲ ਕੀਤਾ ਜਾ ਰਿਹਾ ਹੈ ਅਤੇ ਲੋਕ ਕਾਫੀ ਰਾਹਤ ਮਹਿਸੂਸ ਕਰ ਰਹੇ ਹਨ। ਇੰਜ. ਰਜਿੰਦਰ ਗੋਇਲ ਵੱਲੋਂ ਚਲਾਏ ਜਾ ਰਹੇ ਇਸ ਥਰੈਪੀ ਸੈਂਟਰ ਵਿੱਚ ਡਾ. ਐਸ. ਕੁਮਾਰ ਇਕ ਮਹੀਨੇ ਵਿੱਚ ਪਹਿਲੇ ਤੇ ਤੀਜੇ ਐਤਵਾਰ ਆਇਆ ਕਰਨਗੇ ਜੋ ਵੱਖ ਵੱਖ ਬੀਮਾਰੀਆਂ ਦੇ ਮਰੀਜ਼ਾਂ ਨੂੰ ਸੰਤੁਲਿਤ ਖ਼ੁਰਾਕ ਪ੍ਰਣਾਲੀ ਰਾਹੀਂ ਠੀਕ ਕਰਨ ਦੇ ਢੰਗ ਦੱਸਣਗੇ। ਡਾ. ਐਸ. ਕੁਮਾਰ ਮੁੰਬਈ ਸਮੇਤ ਦੇਸ਼ ਦੇ ਵੱਖ-ਵੱਖ 20 ਮੈਟਰੋਪੁਲਿਟਨ ਸ਼ਹਿਰਾਂ ਵਿੱਚ ਐਪਰੋਪ੍ਰੀਏਟ ਡਾਈਟ ਸੈਂਟਰ ਚਲਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੀਆਂ ਸਾਰੀਆਂ ਬੀਮਾਰੀਆਂ ਦੀ ਸ਼ੁਰੂਆਤ ਰਸੋਈ ਤੋਂ ਹੁੰਦੀ ਹੈ ਅਤੇ ਜੇਕਰ ਮਰੀਜ਼ ਦੀ ਖ਼ੁਰਾਕ ਸਹੀ ਅਤੇ ਨਿਯਮਤ ਹੋਵੇ ਅਤੇ ਮਨੁੱਖ ਰੋਜ਼ਾਨਾ ਆਮ ਕਸਰਤ ਤੇ ਸੈਰ ਕਰਦਾ ਹੋਵੇ ਤਾਂ ਉਸ ਨੂੰ ਕੈਂਸਰ, ਕਿਡਨੀ ਤੇ ਹੋਰ ਗੰਭੀਰ ਬੀਮਾਰੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ। ਅਕਾਲੀ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਐਪਰੋਪ੍ਰੀਏਟ ਡਾਈਟ ਥਰੈਪੀ ਦੇ ਅਜੇ ਕੁਝ ਸਮੇਂ ਬਾਅਦ ਚੰਗੇ ਨਤੀਜੇ ਸਾਹਮਣੇ ਆਉਣਗੇ ਪ੍ਰੰਤੂ ਮੌਜੂਦਾ ਸਮੇਂ ਵਿੱਚ ਆਮ ਲੋਕਾਂ ਨੇ ਡਾਕਟਰੀ ਇਲਾਜ ਦੇ ਨਾਲ ਨਾਲ ਦੇਸੀ ਨੁਕਸੇ ਵੀ ਵਰਤਣੇ ਸ਼ੁਰੂ ਕਰ ਦਿੱਤੇ ਹਨ ਅਤੇ ਰੋਜ਼ਾਨਾ ਸੈਰ ਅਤੇ ਕਸਰਤ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਮੌਕੇ ਇੰਜ. ਰਜਿੰਦਰ ਗੋਇਲ, ਅਸ਼ੋਕ ਗੋਇਲ, ਰਵਿੰਦਰ ਗੋਇਲ, ਪ੍ਰੇਮ ਸਿੰਘ ਢਿੱਲੋਂ, ਉੱਤਮ ਚੰਦ ਅਤੇ ਜੰਮੂ ਸ਼ਹਿਰ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਤੋਂ ਮਰੀਜ਼ ਪਹੁੰਚੇ ਹੋਏ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ