Share on Facebook Share on Twitter Share on Google+ Share on Pinterest Share on Linkedin ਖਰੜ ਵਿੱਚ ਟਰੈਫ਼ਿਕ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ: ਹਰਸ਼ਪਾਲ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 9 ਜੂਨ: ਪਿੰਡ ਦੇਸੂਮਾਜਰਾ ਤੋਂ ਖਾਨਪੁਰ ਪੁੱਲ ਤੱਕ ਬਣ ਰਹੇ ਫਲਾਈ ਓਵਰ ਦੀ ਉਸਾਰੀ ਕਾਰਨ ਜੋ ਟਰੈਫ਼ਿਕ ਦੀ ਸਮੱਸਿਆ ਪੇਸ਼ ਆ ਰਹੀ ਹੈ। ਉਸ ਨੂੰ ਬਹੁਤ ਜਲਦੀ ਦੂਰ ਕਰਵਾਇਆ ਜਾਵੇਗਾ। ਇਹ ਗੱਲ ਟਰੈਫ਼ਿਕ ਪੁਲੀਸ ਖਰੜ ਦੇ ਇੰਚਾਰਜ਼ ਹਰਸ਼ਪਾਲ ਨੇ ਆਖੀ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਟਰੈਫਿਕ ਮਾਰਸ਼ਲਾਂ ਦਾ ਸਹਿਯੋਗ ਵੀ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੜਕਾਂ ਵਿਚ ਜੋ ਥਾਂ ਥਾਂ ਤੇ ਖੱਡੇ ਪੈਣ ਨਾਲ ਵੀ ਸਮੱਸਿਆ ਆ ਰਹੀ ਹੈ ਉਸ ਸਬੰਧੀ ਵੀ ਫਲਾਈ ਓਵਰ ਦਾ ਨਿਰਮਾਣ ਕਰ ਰਹੀ ਐਲ ਐਂਡ ਟੀ ਕੰਪਨੀ ਦੇ ਮੈਨੇਜ਼ਰ ਨੂੰ ਵੀ ਕਿਹਾ ਗਿਆ ਕਿ ਉਹ ਇਨ੍ਹਾਂ ਖੱਡਿਆਂ ਨੂੰ ਤੁਰੰਤ ਭਰਨ ਤਾਂ ਕਿ ਆਵਾਜਾਈ ਵਿਚ ਕੋਈ ਵਿਘਨ ਨਾ ਪਵੇ ਅਤੇ ਕੰਪਨੀ ਨੂੰ ਇਹ ਵੀ ਕਿਹਾ ਗਿਆ ਕਿ ਉਹ ਰੋਜ਼ਾਨਾ ਪਾਣੀ ਦਾ ਛਿੜਕਾਅ ਕਰੇ। ਇਸ ਮੌਕੇ ਏਐਸਆਈ ਕੁਲਵਿੰਦਰ ਸਿੰਘ, ਏਐਸਆਈ ਜਗਦੀਸ਼ ਸਿੰਘ, ਹੌਲਦਾਰ ਅਮਰੀਕ ਸਿੰਘ, ਸੰਜੀਵ ਕੁਮਾਰ, ਟਰੈਫਿਕ ਮਾਰਸ਼ਲ ਭਗਤ ਸਿੰਘ, ਅਜੈਬ ਸਿੰਘ ਅਭੈਪੁਰੀਆਂ, ਅੰਮ੍ਰ੍ਰਿਤਪਾਲ ਸਿੰਘ ਸਮੇਤ ਹੋਰ ਕਰਮਚਾਰੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ