Nabaz-e-punjab.com

ਫੇਜ਼-3ਬੀ2 ਮਾਰਕੀਟ ਦੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕਰੇ ਮੁਹਾਲੀ ਨਿਗਮ: ਜੇਪੀ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੁਲਾਈ:
ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼-3ਬੀ2 ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੇਪੀ ਨੇ ਮਾਰਕੀਟ ਦੀਆਂ ਸਮੱਸਿਆਵਾਂ ਨੂੰ ਲੈ ਕੇ ਨਗਰ ਨਿਗਮ ਮੁਹਾਲੀ ਦੇ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਅਤੇ ਮੰਗ ਕੀਤੀ ਕਿ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਹਲ ਕੀਤਾ ਜਾਵੇ। ਸ੍ਰੀ ਜੇਪੀ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਫੇਜ਼-3ਬੀ2 ਦੀ ਮਾਰਕੀਟ ਵਿਚ ਸਭ ਤੋੱ ਵੱਡੀ ਸਮੱਸਿਆ ਪਾਰਕਿੰਗ ਵਿਚ ਵਾਹਨ ਖੜੇ ਕਰਨ ਲਈ ਲਾਈਨਾਂ ਨਾ ਹੋਣਾ ਹੈ। ਪਾਰਕਿੰਗ ਵਿਚ ਲਾਈਨਾਂ ਨਾ ਲੱਗੀਆਂ ਹੋਣ ਕਾਰਨ ਵਾਹਨ ਚਾਲਕ ਆਪਣੇ ਵਾਹਨ ਇਧਰ ਉਧਰ ਆਪਣੀ ਮਰਜ਼ੀ ਨਾਲ ਖੜੇ ਕਰ ਦਿੰਦੇ ਹਨ, ਜਿਸ ਕਾਰਨ ਅਕਸਰ ਦੂਜੇ ਵਾਹਨਾਂ ਨੂੰ ਲੰਘਣ ਲਈ ਰਸਤਾ ਨਹੀਂ ਮਿਲਦਾ, ਜਿਸ ਕਾਰਨ ਜਾਮ ਵਾਲੀ ਸਥਿਤੀ ਬਣ ਜਾਂਦੀ ਹੈ। ਉਹਨਾਂ ਕਿਹਾ ਕਿ ਬੇਤਰਤੀਬ ਖੜ੍ਹੇ ਵਾਹਨਾਂ ਕਾਰਨ ਵਾਹਨ ਚਾਲਕ ਆਪਣੇ ਵਾਹਨ ਕੱਢਣ ਲਈ ਇਕ ਦੂਜੇ ਨਾਲ ਬਹਿਸ ਪੈਂਦੇ ਹਨ ਅਤੇ ਕਈ ਵਾਰ ਗਲ ਝਗੜੇ ਅਤੇ ਗਾਲੀ ਗਲੋਚ ਤਕ ਪਹੁੰਚ ਜਾਂਦੀ ਹੈ, ਜਿਸ ਕਾਰਨ ਮਾਰਕੀਟ ਦਾ ਮਾਹੋਲ ਖਰਾਬ ਹੋ ਜਾਂਦਾ ਹੈ।
ਉਹਨਾਂ ਕਮਿਸ਼ਨਰ ਨੂੰ ਦੱਸਿਆ ਕਿ ਫੇਜ਼-3ਬੀ2 ਦੀ ਮਾਰਕੀਟ ਵਿੱਚ ਅਕਸਰ ਸੀਵਰੇਜ ਜਾਮ ਤੇ ਓਵਰਫਲੋ ਦੀ ਸਮੱਸਿਆ ਰਹਿੰਦੀ ਹੈ, ਜਿਸ ਕਾਰਨ ਸੀਵਰੇਜ ਦਾ ਪਾਣੀ ਮਾਰਕੀਟ ਦੀਆਂ ਸੜਕਾਂ ਉਪਰ ਖੜਾ ਰਹਿੰਦਾ ਹੈ, ਜਿਸ ਵਿਚੋੱ ਬਦਬੂ ਉਠਦੀ ਰਹਿੰਦੀ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਹੈ। ਉਹਨਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਸੀਵਰੇਜ ਦੀਆਂ ਵੱਡੀਆਂ ਪਾਈਪਾਂ ਪਾਈਆਂ ਜਾਣੀਆਂ ਚਾਹੀਦੀਆਂ ਹਨ, ਜੇ ਵੱਡੀਆਂ ਪਾਈਪਾਂ ਪਾਉਣੀਆਂ ਸੰਭਵ ਨਹੀਂ ਤਾਂ ਇਸ ਮਾਰਕੀਟ ਦੇ ਸੀਵਰੇਜ਼ ਦੀ ਸਫਾਈ ਹਰ ਹਫਤੇ ਕੀਤੀ ਜਾਣੀ ਯਕੀਣੀ ਬਣਾਈ ਜਾਣੀ ਚਾਹੀਦੀ ਹੈ।
ਉਹਨਾਂ ਦੱਸਿਆ ਕਿ ਉਹਨਾਂ ਕਮਿਸ਼ਨਰ ਕੋਲ ਨਾਜਾਇਜ ਰੇਹੜੀਆਂ ਫੜੀਆਂ ਦਾ ਮੁੱਦਾ ਵੀ ਚੁੱਕਿਆ ਅਤੇ ਦੱਸਿਆ ਕਿ ਮਾਰਕੀਟ ਵਿਚ ਨਾਜਾਇਜ਼ ਰੇਹੜੀਆਂ ਫੜੀਆਂ ਦੀ ਭਰਮਾਰ ਹੋ ਗਈ ਹੈ। ਇਹਨਾਂ ਰੇਹੜੀਆਂ ਫੜੀਆਂ ਉਪਰ ਅਕਸਰ ਆਵਾਰਾ ਕਿਸਮ ਦੇ ਮੁੰਡੇ ਇਕਠੇ ਹੋ ਜਾਂਦੇ ਹਨ, ਜਿਸ ਕਾਰਨ ਮਾਰਕੀਟ ਦਾ ਮਾਹੋਲ ਖਰਾਬ ਹੋ ਰਿਹਾ ਹੈ। ਉਹਨਾਂ ਕਿਹਾ ਕਿ ਇਹਨਾਂ ਰੇਹੜੀਆਂ ਉਪਰ ਖਾਣ ਪੀਣ ਦਾ ਗੈਰ ਮਿਆਰੀ ਸਮਾਨ ਅਤੇ ਘਟੀਆ ਕਿਸਮ ਦਾ ਹੋਰ ਸਮਾਨ ਵੇਚਿਆ ਜਾਂਦਾ ਹੈ, ਲੋਕ ਸਸਤੇ ਦੇ ਚਧਕਰ ਵਿਚ ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਦੇ ਗਾਹਕ ਬਣ ਜਾਂਦੇ ਹਨ, ਜਿਸ ਕਰਕੇ ਮਾਰਕੀਟ ਦੇ ਦੁਕਾਨਦਾਰਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਰਕੀਟ ਵਿਚ ਰੇਲਿੰਗ ਵੀ ਕਈ ਥਾਵਾਂ ਤੋਂ ਟੁੱਟੀ ਹੋਈ ਹੈ, ਜਿਸ ਨੂੰ ਠੀਕ ਕਰਵਾਉਣਾ ਚਾਹੀਦਾ ਹੈ। ਇਸਦੇ ਨਾਲ ਪੇਵਰ ਵੀ ਟੁਟੇ ਹੋਏ ਹਨ, ਜਿਨ੍ਹਾਂ ਨੂੰ ਤੁਰੰਤ ਠੀਕ ਕਰਵਾਉਣ ਦੀ ਲੋੜ ਹੈ। ਉਨ੍ਹਾਂ ਕਮਿਸ਼ਨਰ ਨੂੰ ਦੱਸਿਆ ਕਿ ਇਸ ਮਾਰਕੀਟ ਦੇ ਨਾਲ ਸੜਕ ਉਪਰ ਬਣੇ ਪੁੱਲ ਉਪਰ ਅਕਸਰ ਰਾਤ ਸਮੇਂ ਨਸ਼ੇੜੀ ਮੁੰਡੇ ਕੁੜੀਆਂ ਚੜ ਕੇ ਬੈਠ ਜਾਂਦੇ ਹਨ ਜੋ ਕਿ ਉਥੇ ਨਸ਼ਾ ਵੀ ਕਰਦੇ ਹਨ ਅਤੇ ਹੁਲੜਬਾਜੀ ਵੀ ਕਰਦੇ ਹਨ। ਸ੍ਰੀ ਜੇਪੀ ਸਿੰਘ ਨੇ ਦੱਸਿਆ ਕਿ ਕਮਿਸ਼ਨਰ ਨਗਰ ਨਿਗਮ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਮਾਰਕੀਟ ਦੀ ਪਾਰਕਿੰਗ ਵਿੱਚ ਆਉਂਦੇ ਦਿਨਾਂ ਦੇ ਵਿੱਚ ਲਾਈਨਾਂ ਲਗਾਈਆਂ ਜਾਣਗੀਆਂ ਅਤੇ ਹੋਰਨਾਂ ਸਮੱਸਿਆਵਾਂ ਨੂੰ ਵੀ ਹੱਲ ਕੀਤਾ ਜਾਵੇਗਾ ਤਾਂ ਜੋ ਮਾਰਕੀਟ ਵਿੱਚ ਆਉਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…