Share on Facebook Share on Twitter Share on Google+ Share on Pinterest Share on Linkedin ਬੀਐਸਐਨਐਲ ਦੇ ਸੇਵਾਮੁਕਤ ਕਰਮਚਾਰੀ ਨਾਲ ਆਨਲਾਈਨ 6 ਲੱਖ ਦੀ ਠੱਗੀ ਮੁਹਾਲੀ ਡੀਸੀ ਦਫ਼ਤਰ ਵਿੱਚ ਤਾਇਨਾਤ ਬੇਟੀ ਦੇ ਵਿਆਹ ਲਈ ਜਮ੍ਹਾ ਕਰਕੇ ਰੱਖੇ ਸੀ ਲੱਖਾਂ ਰੁਪਏ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਗਸਤ: ਬੀਐਸਐਨਐਲ ’ਚੋਂ ਸੇਵਾਮੁਕਤ ਕਰਮਚਾਰੀ ਰਾਮ ਚੰਦ ਆਨਲਾਈਨ ਠੱਗੀ ਦਾ ਸਿਕਾਰ ਹੋ ਗਿਆ। ਅਣਪਛਾਤੇ ਲੁਟੇਰਿਆਂ ਨੇ ਬੈਂਕ ਅਧਿਕਾਰੀ ਬਣ ਕੇ ਉਸ ਦੇ ਪੰਜਾਬ ਨੈਸ਼ਨਲ ਬੈਂਕ ਦੇ ਦੋ ਖਾਤਿਆਂ ’ਚੋਂ ਕਰੀਬ ਸਵਾ 6 ਲੱਖ ਰੁਪਏ ਕਢਵਾ ਲਏ ਹਨ। ਇਸ ਸਬੰਧੀ ਪੀੜਤ ਕਰਮਚਾਰੀ ਨੇ ਪੁਲੀਸ, ਸਾਈਬਰ ਸੈੱਲ ਅਤੇ ਪੀਐਨਬੀ ਬੈਂਕ ਦੇ ਮੁੱਖ ਦਫ਼ਤਰ ਵਿੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਲੇਕਿਨ ਹੁਣ ਤੱਕ ਠੱਗਾਂ ਬਾਰੇ ਬੈਂਕ ਜਾਂ ਪੁਲੀਸ ਨੂੰ ਕੋਈ ਸੁਰਾਗ ਨਹੀਂ ਮਿਲਿਆ ਹੈ। ਪੀੜਤ ਰਾਮ ਚੰਦ ਨੇ ਦੱਸਿਆ ਕਿ ਉਸ ਦੀ ਬੇਟੀ ਅਨੁਪਮਾ ਇੱਥੋਂ ਦੇ ਡਿਪਟੀ ਕਮਿਸ਼ਨਰ ਦਫ਼ਤਰ ਸਥਿਤ ਨਾਰਜ ਸ਼ਾਖਾ ਵਿੱਚ ਤਾਇਨਾਤ ਹੈ। ਉਨ੍ਹਾਂ ਨੇ ਆਪਣੀ ਬੇਟੀ ਦੇ ਵਿਆਹ ਲਈ ਲੱਖਾਂ ਰੁਪਏ ਜਮ੍ਹਾ ਕਰਕੇ ਰੱਖੇ ਸੀ। ਜਨਵਰੀ 2020 ਵਿੱਚ ਅਨੁਪਮਾ ਦੀ ਸ਼ਾਦੀ ਹੈ। ਆਨਲਾਈਨ ਠੱਗੀ ਕਾਰਨ ਇਹ ਪਰਿਵਾਰ ਪੂਰੀ ਤਰ੍ਹਾਂ ਟੁੱਟ ਗਿਆ ਹੈ ਅਤੇ ਅਨੁਪਮਾ ਕਾਫੀ ਸਦਮੇ ਵਿੱਚ ਹੈ। ਅਨੁਪਮਾ ਨੇ ਦੱਸਿਆ ਕਿ ਉਸ ਦਾ ਪਿਤਾ ਬੀਤੀ 28 ਜੁਲਾਈ ਨੂੰ ਜਵਾਲਾ ਜੀ (ਹਿਮਾਚਲ ਪ੍ਰਦੇਸ਼) ਗਿਆ ਸੀ। ਉੱਥੇ ਉਨ੍ਹਾਂ ਨੂੰ ਪੈਸਿਆਂ ਦੀ ਲੋੜ ਪੈ ਗਈ ਅਤੇ ਉਸ ਦੇ ਪਿਤਾ ਨੇ ਇਕ ਬੈਂਕ ਵਿੱਚ ਜਾ ਕੇ ਆਪਣੇ ਏਟੀਐਮ ਰਾਹੀਂ 10 ਹਜ਼ਾਰ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਤਕਨੀਕੀ ਖ਼ਰਾਬੀ ਕਾਰਨ ਖਾਤੇ ’ਚੋਂ ਪੈਸੇ ਨਹੀਂ ਨਿਕਲੇ ਪ੍ਰੰਤੂ ਬਾਅਦ ਵਿੱਚ ਫੋਨ ’ਤੇ ਮੈਸਿਜ ਆਇਆ ਕਿ ਪੈਸੇ ਨਿਕਲ ਚੁੱਕੇ ਹਨ। ਇਸ ਮਗਰੋਂ 30 ਜੁਲਾਈ ਨੂੰ ਚੰਡੀਗੜ੍ਹ ਵਾਪਸ ਆ ਗਏ ਹਨ ਅਤੇ ਬੈਂਕ ਵਿੱਚ ਜਾ ਕੇ ਸ਼ਿਕਾਇਤ ਦਰਜ ਕਰਵਾਈ ਗਈ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਉਸ ਦੇ ਪਿਤਾ ਦੇ ਮੋਬਾਈਲ ਫੋਨ ’ਤੇ ਕਿਸੇ ਨੇ ਸੰਪਰਕ ਕੀਤਾ। ਗੱਲ ਕਰਨ ਵਾਲੇ ਖ਼ੁਦ ਨੂੰ ਬੈਂਕ ਅਧਿਕਾਰੀ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਪੈਸਿਆਂ ਸਬੰਧੀ ਸ਼ਿਕਾਇਤ ਕਰਵਾਈ ਹੈ। ਇਸ ਤਰ੍ਹਾਂ ਰਾਮ ਚੰਦ ਨੇ ਫੋਨ ਕਰਨ ਵਾਲੇ ਨੂੰ ਸ਼ਿਕਾਇਤ ਦਰਜ ਕਰਵਾਉਣ ਬਾਰੇ ਦੱਸ ਦਿੱਤਾ ਤਾਂ ਉਸ (ਠੱਗ) ਨੇ ਕਿਹਾ ਕਿ ਉਹ ਉਸ ਨੂੰ ਆਪਣੇ ਖਾਤੇ ਬਾਰੇ ਸਾਰੀ ਜਾਣਕਾਰੀ ਦੇ ਦੇਣ। ਇੰਝ ਰਾਮ ਚੰਦ ਨੇ ਉਕਤ ਵਿਅਕਤੀ ਨੂੰ ਬੈਂਕ ਅਧਿਕਾਰੀ ਸਮਝ ਕੇ ਆਪਣੇ ਖਾਤੇ ਬਾਰੇ ਸਾਰੀ ਜਾਣਕਾਰੀ ਦੇ ਦਿੱਤੀ ਅਤੇ ਦੇਖਦੇ ਹੀ ਦੇਖਦੇ ਫੋਨ ਕਰਨ ਵਾਲੇ ਆਨਲਾਈਨ ਉਸ ਦੇ ਪੈਨਸ਼ਨ ਖਾਤੇ ਅਤੇ ਸੇਵਿੰਗ ਖਾਤੇ ’ਚੋਂ ਕਰੀਬ 6 ਲੱਖ ਰੁਪਏ ਕਢਵਾ ਲਏ। ਉਨ੍ਹਾਂ ਮੰਗ ਕੀਤੀ ਕਿ ਠੱਗਾਂ ਦੀ ਪੈੜ ਨੱਪ ਕੇ ਪੈਸੇ ਵਾਪਸ ਕਰਵਾਏ ਜਾਣ ਤਾਂ ਜੋ ਉਹ ਆਪਣੀ ਬੇਟੀ ਦੇ ਹੱਥ ਪੀਲੇ ਕਰ ਸਕੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ