Share on Facebook Share on Twitter Share on Google+ Share on Pinterest Share on Linkedin ਸੀਜੀਸੀ ਕਾਲਜ ਲਾਂਡਰਾਂ ਵਿੱਚ ਵਿਦਿਆਰਥੀਆਂ ਨੇ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ ਤੀਆਂ ਮੌਕੇ ਗਿੱਧੇ ਤੇ ਬੋਲੀਆਂ ਨਾਲ ਗੂੰਜ ਉੱਠਿਆ ਕਾਲਜ ਦਾ ਵਿਹੜਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਗਸਤ: ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵਿੱਚ ਤੀਆਂ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਕਾਲਜ ਦੇ ਵਿਦਿਆਰਥੀਆਂ ਨੇ ਬੋਲੀਆਂ ਦੀ ਗੂੰਜ ਅਤੇ ਲੋਕ ਨਾਚ ਗਿੱਧੇ ਦੀ ਪੇਸ਼ਕਾਰੀ ਦੇ ਕੇ ਮਾਨਸੂਨ ਰੁੱਤ ਅਤੇ ਸਾਉਣ ਦੇ ਮਹੀਨੇ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਮਹਿੰਦੀ ਮੁਕਾਬਲੇ, ਫੁੱਲਾਂ ਨਾਲ ਗਹਿਣੇ ਤਿਆਰ ਕਰਨਾ, ਰਿਵਾਇਤੀ ਹੇਅਰ ਸਟਾਈਲਿੰਗ ਨੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾਏ। ਪ੍ਰਸਿੱਧ ਪੰਜਾਬੀ ਅਦਾਕਾਰਾ ਮਿਸ ਸੀਮਾ ਕੌਸ਼ਲ ਅਤੇ ਰੇਡੀਓ ਜੋਕੀ ਜੱਸੀ ਨੇ ਵੀ ਸ਼ਿਰਕਤ ਕੀਤੀ ਅਤੇ ਕਾਲਜ ਵਿੱਚ ਮਿਸ ਸਾਵਣ ਕਵੀਨ ਮੁਕਾਬਲੇ ਦੀ ਮੇਜ਼ਬਾਨੀ ਕੀਤੀ। ਇਸ ਮੁਕਾਬਲੇ ਵਿੱਚ ਮੁਟਿਆਰਾਂ ਨੇ ਵੱਖ ਵੱਖ ਰਿਵਾਇਤੀ ਪੋਸ਼ਾਕਾਂ ਅਤੇ ਗਹਿਣੇ ਪਾ ਕੇ ਰੈਂਪ ’ਤੇ ਜਲਵੇ ਬਿਖੇਰੇ ਅਤੇ ਸਾਵਣ ਕਵੀਨ, ਟੈਲੰਟਡ ਮੁਟਿਆਰ ਅਤੇ ਬੈੱਸਟ ਡਰੈਸਡ ਮੁਟਿਆਰ ਵਰਗੇ ਖ਼ਿਤਾਬ ਜਿੱਤੇ। ਇਸ ਪ੍ਰੋਗਰਾਮ ਲਈ ਕਾਲਜ ਕੈਂਪਸ ਨੂੰ ਦੁਲਹਨ ਵਾਂਗ ਸਜਾਇਆ ਗਿਆ। ਜਿਸ ਵਿੱਚ ਸਭਿਆਚਾਰਕ ਪਕਵਾਨਾਂ ਦੇ ਨਾਲ ਨਾਲ ਰਿਵਾਇਤੀ ਕਲਾਕ੍ਰਿਤੀਆਂ ਜਿਵੇਂ ਕਿ ਝੂਲੇ, ਚੂੜੀਆਂ ਦੀ ਦੁਕਾਨ ਅਤੇ ਮੈਰੀ ਗੋਲਡ ਦੇ ਫੁਲ ਸ਼ਾਮਲ ਸਨ। ਇਸ ਮੌਕੇ ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਸਮੂਹ ਵਿਦਿਆਰਥੀਆਂ ਅਤੇ ਫੈਲਕਟੀ ਮੈਂਬਰਾਂ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਇਸ ਤਿਉਹਾਰ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਮਾਨਸੂਨ ਰੁੱਤ ਵਿੱਚ ਲਾਲ ਰੰਗ ਦਾ ਇਕ ਬਰਸਾਤੀ ਜੀਵ ਬਾਹਰ ਆਉਂਦਾ ਹੈ ਅਤੇ ਇਸ ਜੀਵ ਦੇ ਨਾਮ ’ਤੇ ਹੀ ਇਸ ਤਿਉਹਾਰ ਦਾ ਨਾਮ ਤੀਜ ਰੱਖਿਆ ਗਿਆ ਹੈ। ਇਹ ਤਿਉਹਾਰ ਵਿਦਿਆਰਥੀਆਂ ਨੂੰ ਭਾਰਤ ਦੇ ਅਮੀਰ ਸੱਭਿਆਚਾਰ ਅਤੇ ਵਿਰਸੇ ਨਾਲ ਜੁੜੇ ਤੱਥਾਂ ਦੇ ਨਜ਼ਦੀਕ ਲਿਆਉਣ ਦਾ ਉੱਤਮ ਤਰੀਕਾ ਹੈ। ਅਖੀਰ ਵਿੱਚ ਵੱਖ ਵੱਖ ਮੁਕਾਬਲਿਆਂ ਦੀਆਂ ਜੇਤੂ ਵਿਦਿਆਰਥਣਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ