Nabaz-e-punjab.com

ਵਿਦਿਆਰਥੀਆਂ ਨੂੰ ਆਪਣੀ ਮੰਜ਼ਲ ’ਤੇ ਪਹੁੰਚਣ ਲਈ ਸ਼ੁਰੂ ਤੋਂ ਰਣਨੀਤੀ ਅਪਣਾਉਣ ਦੀ ਲੋੜ: ਡਾ. ਬੇਦੀ

ਗਿਆਨ ਜਯੋਤੀ ਇੰਸਟੀਚਿਊਟ ਵਿੱਚ ਵਿਦਿਆਰਥੀਆਂ ਲਈ ਕਰਵਾਇਆ ਸਥਿਤੀ-ਗਿਆਨ ਪ੍ਰੋਗਰਾਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਗਸਤ:
ਇੱਥੋਂ ਦੇ ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨਾਲੋਜੀ ਫੇਜ਼-2 ਵਿੱਚ 2019-20 ਸੈਸ਼ਨ ਦੇ ਐਮਬੀਏ,ਐਮਸੀਏ, ਬੀਬੀਏ ਅਤੇ ਬੀਸੀਏ ਦੇ ਵਿਦਿਆਰਥੀਆਂ ਲਈ ਇੰਸਟੀਚਿਊਟ ਵੱਲੋਂ ਸਥਿਤੀ-ਗਿਆਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਨਵੇਂ ਆਏ ਵਿਦਿਆਰਥੀਆਂ ਨੂੰ ਸੰਸਥਾ ਦਾ ਰੇਖਾ-ਚਿੱਤਰ ਅਤੇ ਮੈਨੇਜਮੈਂਟ ਦੇ ਵਿਸ਼ਾਲ ਖੇਤਰ ਤੋਂ ਸੁਣਨ-ਦੇਖਣ ਅਤੇ ਸਲਾਈਡ ਦਿਖਾ ਕੇ ਜਾਣੂ ਕਰਾਇਆ ਗਿਆ। ਇਸ ਦੇ ਨਾਲ ਹੀ ਗਿਆਨ ਜਯੋਤੀ ਗਰੁੱਪ ਦੇ ਵਿਕਾਸ ਦਾ ਸਫ਼ਰ ਵੀ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਦੁਆਰਾ ਦਿਖਾਇਆ ਗਿਆ।
ਗਿਆਨ ਜਯੋਤੀ ਦੀ ਡਾਇਰੈਕਟਰ ਡਾ. ਅਨੀਤ ਬੇਦੀ ਨੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਨੌਜਵਾਨਾਂ ਨੂੰ ਆਪਣੇ ਟੀਚਾ ਮਿੱਥ ਕੇ ਆਪਣੇ ਨਿਸ਼ਾਨੇ ਤੱਕ ਪਹੁੰਚਣ ਲਈ ਰਣਨੀਤੀ ਹੁਣ ਤੋਂ ਹੀ ਬਣਾਉਣ ਦੀ ਪੇ੍ਰਰਨਾ ਦਿੱਤੀ ਤਾਂ ਜੋ ਉਹ ਆਪਣੀ ਮੰਜ਼ਲ ਦੇ ਰਸਤੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦਾ ਡੱਟ ਕੇ ਸਾਹਮਣਾ ਕਰ ਸਕਣ। ਉਨ੍ਹਾਂ ਅਨੁਸ਼ਾਸਨ, ਸਕਾਰਾਤਮਿਕ ਰਵੱਈਆ ਅਤੇ ਤਿਆਗ-ਭਾਵਨਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਨੂੰ ਆਪਣੇ ਜ਼ਿੰਦਗੀ ਦਾ ਮਕਸਦ ਪਾਉਣ ਲਈ ਹਮੇਸ਼ਾ ਉੱਚਾ ਨਿਸ਼ਾਨਾ ਰੱਖਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਗਿਆਨ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਲਾਇਬ੍ਰੇਰੀ ਅਤੇ ਇੰਟਰਨੈੱਟ ਦਾ ਪ੍ਰਯੋਗ ਕਰਨ ਲਈ ਕਿਹਾ।
ਗਿਆਨ ਜਯੋਤੀ ਦੇ ਚੇਅਰਮੈਨ ਜੇਐੱਸ ਬੇਦੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਦੇ ਨਾਲ ਨਾਲ ਪ੍ਰੰਪਰਾਗਤ ਵੀ ਦਿੰਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਨੰਬਰ ਲੈ ਕੇ ਆਉਣ ਦੀ ਪੇ੍ਰਰਨਾ ਦਿੰਦਿਆਂ ਕਿਹਾ ਕਿ ਜੇਕਰ ਉਹ ਵਧੀਆਂ ਨੰਬਰ ਲੈ ਕੇ ਆਪਣੀ ਡਿਗਰੀ ਪਾਸ ਕਰਦੇ ਹਨ ਤਾਂ ਗਿਆਨ ਜਯੋਤੀ ਗਰੁੱਪ ਦੀ ਪਲੇਸਮੈਂਟ ਟੀਮ ਵੱਲੋਂ ਉਨ੍ਹਾਂ ਦੇ ਪਲੇਸਮੈਂਟ ਯਕੀਨੀ ਹੈ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਗਿਆਨ ਜਯੋਤੀ ਇੰਸਟੀਚਿਊਟ ਉਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਸਹੀ ਸੇਧ ਦੇਵੇਗਾ ਅਤੇ ਆਪਣੇ ਉਦੇਸ਼ ਨੂੰ ਪੂਰਾ ਕਰਨ ਲਈ ਪੂਰਾ ਯੋਗਦਾਨ ਦੇਵੇਗਾ, ਇਸ ਦੇ ਨਾਲ ਹੀ ਉਨ੍ਹਾਂ ਕਾਰਜ-ਪ੍ਰਣਾਲੀ ਦੀਆਂ ਨਵੀਆਂ ਨੀਤੀਆਂ ਤੇ ਵੀ ਚਾਨਣਾ ਪਾਇਆ। ਨਵੇਂ ਆਏ ਵਿਦਿਆਰਥੀਆਂ ਨੇ ਆਪਣੇ ਪਹਿਲੇ ਦਿਨ ਦਾ ਤਜਰਬਾ ਸਾਂਝਾ ਕਰਦੇ ਹੋਏ ਕਿਹਾ ਕਿ ਉਹ ਗਿਆਨ ਜਯੋਤੀ ਇੰਸਟੀਚਿਊਟ ਵਿੱਚ ਆ ਕੇ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਮਹਿਸੂਸ ਹੋਈ ਹੈ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…