Nabaz-e-punjab.com

ਸੰਤ ਈਸ਼ਰ ਸਿੰਘ ਪਬਲਿਕ ਸਕੂਲ ਵਿੱਚ ਸਟੈਮ ਸਿੱਖਿਆ ਦੀ ਮਹੱਤਤਾ ਵਿਸ਼ੇ ’ਤੇ ਵਰਕਸ਼ਾਪ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਗਸਤ:
ਇੱਥੋਂ ਦੇ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਵਿੱਚ ਸਟੈਮ ਸਿੱਖਿਆ ’ਤੇ ਆਧਾਰਿਤ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਸੀਬੀਐਸਈ ਤੋਂ ਆਏ ਪ੍ਰਸਿੱਖਿਅਕ ਅਤੇ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਵਰਕਸ਼ਾਪ ਵਿੱਚ ਕੁਲ 60 ਅਧਿਆਪਕਾਂ ਨੇ ਭਾਗ ਲਿਆ। ਸਟੈਮ ਸਿੱਖਿਆ ਦੇ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਵਿਗਿਆਨ, ਇੰਜੀਨੀਅਰਿੰਗ ਅਤੇ ਗਣਿਤ ਵੱਲ ਧਿਆਨ ਕੇਂਦਰਿਤ ਕਰਨ ਲਈ ਭਾਰਤੀ ਸਿੱਖਿਆ ਖੇਤਰ ਵਿੱਚ ਇਹ ਨਵਾਂ ਸ਼ਬਦ ਹੈ। ਸਟੈਮ ਸਿੱਖਿਆ ਮਹੱਤਵਪੂਰਨ ਵਿਚਾਰਕਾਂ, ਸਮੱਸਿਆ ਦਾ ਹੱਲ ਕਰਨ ਵਾਲੇ ਅਤੇ ਅਗਲੀ ਪੀੜ੍ਹੀ ਲਈ ਪਰਿਵਰਤਨ ਸ਼ੀਲ ਯੁਵਾ ਦਾ ਨਿਰਮਾਣ ਕਰਦੀ ਹੈ। ਸਟੈਮ ਸਿੱਖਿਆ ਦੇ ਦੁਆਰਾ ਵਿਦਿਆਰਥੀਆਂ ਵਿੱਚ ਰਚਨਾਤਮਕਤਾ, ਟੀਮ ਵਰਕ, ਆਜ਼ਾਦ ਸੋਚ, ਗੁੰਝਲਦਾਰ ਸਮੱਸਿਆਵਾਂ ਦੇ ਹੱਲ, ਡਿਜ਼ਿਟਲ ਸ਼ਾਖਰਤਾ ਵਰਗੇ ਕੌਸ਼ਲ ਵਿਕਸਿਤ ਕੀਤੇ ਜਾਂਦੇ ਹਨ।
ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਕੌਰ ਸੰਧੂ ਨੇ ਕਿਹਾ ਕਿ ਵਿਸ਼ਵ ਦੀ ਅਰਥ ਵਿਵਸਥਾ ਬਦਲ ਰਹੀ ਹੈ। ਤਕਨੀਕੀ ਪ੍ਰਗਤੀ ਦੇ ਕਾਰਨ ਵਿਦਿਆਰਥੀਆਂ ਦੇ ਸਿੱਖਣ ਅਤੇ ਗੱਲਬਾਤ ਕਰਨ ਦੇ ਢੰਗ ਬਦਲ ਰਹੇ ਹਨ। ਸਟੈਮ ਸਿੱਖਿਆ ਦਾ ਉਦੇਸ਼ ਵਿਦਿਆਰਥੀਆਂ ਦਾ ਕੌਸ਼ਲ ਵਿਕਸਿਤ ਕਰਨਾ, ਉਨ੍ਹਾਂ ਨੂੰ ਸਕੂਲ ਅਤੇ ਇਸ ਤੋਂ ਬਾਅਦ ਸਫ਼ਲ ਹੋਣ ਲਈ ਤਿਆਰ ਕਰਨਾ ਹੈ। ਸਕੂਲ ਦੀ ਡਾਇਰੈਕਟਰ ਪਵਨਦੀਪ ਕੌਰ ਗਿੱਲ ਨੇ ਕਿਹਾ ਕਿ ਇਹੀ ਸਹੀ ਸਮਾਂ ਹੈ ਕਿ ਸਟੈਮ ਸਿੱਖਿਆ ਦੇ ਦੁਆਰਾ ਸਕੂਲਾਂ, ਕਾਲਜਾਂ ਅਤੇ ਸਿੱਖਿਅਕਾਂ ਵਿਚਕਾਰ ਅਨੁਪ੍ਰਯੋਗ ਆਧਾਰਿਤ ਸਿੱਖਿਆ ਦਾ ਨਵੀਨੀਕਰਨ ਕਰੀਏ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…