Nabaz-e-punjab.com

ਬੱਬੀ ਬਾਦਲ ਨੇ ਜਯੋਤੀ ਸਰੂਪ ਕੰਨਿਆ ਆਸ਼ਰਮ ਦੀਆਂ ਬੱਚੀਆਂ ਨਾਲ ਮਨਾਇਆ ਆਪਣਾ ਜਨਮ ਦਿਨ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 27 ਅਗਸਤ:
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਯੂਥ ਵਿੰਗ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਆਪਣਾ ਜਨਮ ਦਿਨ ਜਯੋਤੀ ਸਰੂਪ ਕੰਨਿਆ ਆਸ਼ਰਮ ਦੀਆਂ ਬੱਚੀਆਂ ਨਾਲ ਮਿਲ ਕੇ ਮਨਾਇਆ। ਇਸ ਮੌਕੇ ਬੱਬੀ ਬਾਦਲ ਨੇ ਕਿਹਾ ਕਿ ਅੱਜ ਸਮਾਜ ਦੀ ਰਫ਼ਤਾਰ ਬਹੁਤ ਤੇਜ਼ ਹੋ ਚੁੱਕੀ ਹੈ ਅਤੇ ਲੋਕ ਸਿਰਫ਼ ਆਪਣੇ ਆਪ ਤੱਕ ਸਿਮਟ ਕੇ ਰਹਿ ਗਏ ਹਨ। ਉਹਨਾਂ ਕਿਹਾ ਕਿ ਉਹ ਆਪਣੇ ਸਿਆਸੀ ਰੁਝੇਵਿਆਂ ਤੋਂ ਸਮਾਂ ਕੱਢ ਕੇ ਹਰ ਸਾਲ ਆਪਣਾ ਜਨਮ ਦਿਨ ਇਹਨਾਂ ਬੱਚੀਆਂ ਨਾਲ ਮਨਾਉੱਦੇ ਹਨ ਅਤੇ ਇਸ ਨਾਲ ਉਹਨਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ।
ਸ੍ਰੀ ਬੱਬੀ ਬਾਦਲ ਨੇ ਕਿਹਾ ਕਿ ਆਸ਼ਰਮ ਦੀਆਂ ਬੱਚੀਆਂ ਕਦੇ ਵੀ ਆਪਣੇ ਆਪ ਨੂੰ ਅਨਾਥ ਨਾ ਸਮਝਣ ਕਿਉਂਕਿ ਮੈਂ ਉਹਨਾਂ ਦੇ ਭਰਾ ਤੇ ਮਾਂ-ਬਾਪ ਦੇ ਤੌਰ ਤੇ ਹਰ ਦੁੱਖ-ਸੁੱਖ ਵਿੱਚ ਉਹਨਾਂ ਦੀ ਹਰ ਸੰਭਵ ਸਹਾਇਤਾ ਕਰਨ ਲਈ ਤੱਤਪਰ ਰਹਾਂਗਾ। ਇਸ ਮੌਕੇ ਬੱਬੀ ਬਾਦਲ ਫਾਉਂਡੇਸ਼ਨ ਵੱਲੋਂ ਬੱਚੀਆਂ ਦੀ ਮਦਦ ਲਈ ਯੋਗਦਾਨ ਵੀ ਪਾਇਆ ਗਿਆ। ਇਸ ਮੌਕੇ ਡਾ. ਹਰਮਿੰਦਰ ਸਿੰਘ, ਨਰਿੰਦਰ ਸਿੰਘ ਮੈਣੀ, ਜਗਤਾਰ ਸਿੰਘ ਘੜੂੰਆਂ, ਰਣਜੀਤ ਸਿੰਘ ਬਰਾੜ, ਕੁਲਦੀਪ ਸਿੰਘ ਹੀਰਾ, ਹਰਦੇਵ ਸਿੰਘ, ਮਨਪ੍ਰੀਤ ਸਿੰਘ ਮੱਖਣ, ਜਸਕਰਨ ਸਿੰਘ, ਪਰਮਿੰਦਰ ਸਿੰਘ, ਸਵਿੰਦਰ ਸਿੰਘ ਛਿੰਦੀ, ਹਰਜੀਤ ਸਿੰਘ ਜੀਤੀ, ਅਵਤਾਰ ਸਿੰਘ ਬਡਾਲੀ, ਰਿਸ਼ੀਰਾਜ ਤਿਊੜ, ਨੇਤਰ ਸਿੰਘ, ਸੋਨੂੰ ਤਿਊੜ, ਸੁੱਖਮੰਤਰ ਸਿੰਘ ਬੱਲੋਮਾਜਰਾ, ਜਸਵਿੰਦਰ ਸਿੰਘ ਸਨੌਰ, ਪ੍ਰੀਤਮ ਸਿੰਘ ਦਿੜਵਾ, ਇਕਬਾਲ ਸਿੰਘ ਪਾਤੜਾ, ਕਵਰਪਾਲ ਸਿੰਘ, ਗੁਰਪ੍ਰੀਤ ਸਿੰਘ, ਖੰਨਾ ਸਰਪੰਚ ਗੁਥਮੜਾ, ਜਗਤਦੀਪ ਸਿੰਘ ਖਾਨਪੁਰ, ਹਰਦੀਪ ਸਿੰਘ, ਪ੍ਰਦੀਪ ਸਿੰਘ ਆਦਿ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ ਪੰਜਾਬ ਸਰਕਾਰ ਤ…