Share on Facebook Share on Twitter Share on Google+ Share on Pinterest Share on Linkedin ਸੈਕਟਰ-67 ਦੇ ਗੰਦੇ ਨਾਲੇ ਦੇ ਕਿਨਾਰੇ ਲਈਅਰ ਵੈਲੀ ਦਾ ਕੰਮ ਜਲਦੀ ਸ਼ੁਰੂ ਹੋਵੇਗਾ: ਮੇਅਰ ਕੁਲਵੰਤ ਸਿੰਘ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਗਸਤ: ਇੱਥੋਂ ਦੇ ਸੈਕਟਰ-67 ਦੇ ਓਪਨ ਏਅਰ ਜਿੰਮ ਦਾ ਉਦਘਾਟਨ ਕੌਂਸਲਰ ਪਰਵਿੰਦਰ ਸਿੰਘ ਤਸਿੰਬਲੀ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਦੌਰਾਨ ਮੇਅਰ ਕੁਲਵੰਤ ਸਿੰਘ ਵੱਲੋਂ ਕੀਤਾ ਗਿਆ ਅਤੇ ਨਾਲ ਹੀ ਦੋ ਪਾਰਕਾਂ ਦੇ ਨਵੇਂ ਟਰੈਕ ਬਣਾਉਣ ਦਾ ਕੰਮ ਵੀ ਸ਼ੁਰੂ ਕੀਤਾ ਗਿਆ। ਸਮੁੱਚੇ ਸੈਕਟਰ ਨਿਵਾਸੀਆਂ ਵੱਲੋਂ ਪੀਣ ਵਾਲੇ ਪਾਣੀ ਦਾ ਸਮੁੱਚਾ ਪ੍ਰਬੰਧ ਗਮਾਡਾ ਤੋਂ ਲੈ ਕੇ ਕਾਰਪੋਰੇਸ਼ਨ ਦੇ ਅਧਿਕਾਰ ਵਿੱਚ ਲੈਣ ਅਤੇ ਪਾਣੀ ਦੇ ਬਿੱਲਾਂ ਦੀ ਸਾਢੇ ਪੰਜ ਗੁਣਾ ਵਾਧੇ ਵਿੱਚ ਵਾਪਸੀ ਹੋਣ ’ਤੇ ਮੇਅਰ ਕੁਲਵੰਤ ਸਿੰਘ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਅਤੇ ਸਨਮਾਨ ਕੀਤਾ ਗਿਆ। ਮੇਅਰ ਕੁਲਵੰਤ ਸਿੰਘ ਨੇ ਬੋਲਦਿਆਂ ਐਲਾਨ ਕੀਤਾ ਕਿ ਸੈਕਟਰ-67 ਅੰਦਰ ਲੰਘਦੇ ਗੰਦੇ ਨਾਲੇ ਤੇ ਲਈਅਰ ਵੈਲੀ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ ਅਤੇਸੈਕਟਰ ਨਿਵਾਸੀਆਂ ਦੀ ਮੰਗ ਅਨੁਸਾਰ ਪਰਵਿੰਦਰ ਸਿੰਘ ਤਸਿੰਬਲੀ ਕੌਸਲਰ ਦੀ ਅਗਵਾਈ ਵਿੱਚ ਕੰਮਾਂ ਵਿੱਚ ਕੋਈ ਪੈਸੇ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਅਕਾਲੀ ਦਲ ਦੇ ਜਨਰਲ ਸਕੱਤਰ ਜਥੇਦਾਰ ਕਰਤਾਰ ਸਿੰਘ ਤਸਿੰਬਲੀ, ਮਨਜੀਤ ਸਿੰਘ ਸੈਣੀ, ਰਣਵੀਰ ਸਿੰਘ, ਸਤੀਸ਼ ਬੱਗਾ, ਸੁਖਦੇਵ ਸਿੰਘ ਸੋਢੀ, ਰਾਜ ਕੁਮਾਰ ਗਰਗ, ਸੁਰਮੇਲ ਸਿੱਘ, ਸੰਗਤ ਸਿੰਘ, ਮਹਿੰਦਰ ਸਿੰਘ, ਸੁਖਦੇਵ ਵਰਮਾ, ਕੌਸਲ ਜੀ, ਨਰੇਸ਼ ਕੁਮਾਰ, ਗੁਪਤਾ ਜੀ, ਅਜੈਬ ਸਿੰਘ, ਸੁਖਦੇਵ ਸਿੰਘ, ਪਰਮਜੀਤ ਸਿੰਘ, ਬਲਵੀਰ ਸਿੰਘ, ਹਰਦੀਪ ਸਿੰਘ, ਦਰਸ਼ਨ ਸਿੰਘ,ਸਤਨਾਮ ਸਿੰਘ, ਮਹਿੰਗਾ ਸਿੰਘ, ਕੁਲਦੀਪ ਸਿੰਘ, ਮੈਡਮ ਨਿਸ਼ਾ, ਪਰਵਿੰਦਰ ਕੌਰ, ਹਰਦੀਪ ਸਿੰਘ ਆਦਿ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ