Nabaz-e-punjab.com

ਮੁਹਾਲੀ ਵਿੱਚ ਲਾਵਾਰਸ ਪਸ਼ੂਆਂ ਦੀ ਭਰਮਾਰ, ਸ਼ਹਿਰ ਵਾਸੀ ਡਾਢੇ ਪ੍ਰੇਸ਼ਾਨ

ਸ਼ਹਿਰ ਵਿੱਚ ਲਗਾਤਾਰ ਵਧ ਰਹੀ ਲਾਵਾਰਸ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਠੋਸ ਕਾਰਵਾਈ ਕਰੇ ਨਗਰ ਨਿਗਮ: ਭਾਜਪਾ

ਸੈਕਟਰ-68 ਦਾ ਸਰਕਾਰੀ ਸਕੂਲ ਦਾ ਗਰਾਉਂਡ ਗਊਸ਼ਾਲਾ ਵਿੱਚ ਤਬਦੀਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਸਤੰਬਰ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਦਿਨ ਪ੍ਰਤੀ ਦਿਨ ਲਾਵਾਰਸ ਪਸ਼ੂਆਂ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ। ਸ਼ਹਿਰ ਦੇ ਪਾਰਕ ਅਤੇ ਰਿਹਾਇਸ਼ੀ ਇਲਾਕੇ ਪਸ਼ੂ ਚਰਾਂਦ ਬਣ ਕੇ ਰਹਿ ਗਏ ਹਨ। ਪਸ਼ੂ ਨਾ ਸਿਰਫ਼ ਸੜਕਾਂ ’ਤੇ ਗੰਦਗੀ ਫੈਲਾ ਰਹੇ ਹਨ, ਸਗੋਂ ਗਰੀਨ ਬੈਲਟਾਂ ਦਾ ਤਸਿਆਲਾਸ ਕਰਕੇ ਸ਼ਹਿਰ ਦੀ ਖੂਬਸੂਰਤ ਨੂੰ ਗੰਦਗੀ ਦਾ ਗ੍ਰਹਿਣ ਲਗਾ ਰਹੇ ਹਨ। ਲਾਵਾਰਾਸ ਪਸ਼ੂਆਂ ਦੀ ਸਮੱਸਿਆ ਦਾ ਮਾਮਲਾ ਅਨੇਕਾਂ ਵਾਰ ਨਗਰ ਨਿਗਮ ਦੀ ਮੀਟਿੰਗਾਂ ਵਿੱਚ ਚੁੱਕਿਆ ਜਾਂਦਾ ਰਿਹਾ ਹੈ ਲੇਕਿਨ ਸਥਿਤੀ ਜਿਊਂ ਦੀ ਤਿਊਂ ਬਰਕਰਾਰ ਹੈ। ਪਸ਼ੂਆਂ ਕਾਰਨ ਹੁਣ ਤੱਕ ਕਈ ਸੜਕ ਹਾਦਸੇ ਵਾਪਰ ਚੁੱਕੇ ਹਨ।
ਇੱਥੋਂ ਸੈਕਟਰ-68 ਦੇ ਭਾਜਪਾ ਕੌਂਸਲਰ ਬੌਬੀ ਕੰਬੋਜ ਨੇ ਲਾਵਾਰਾਸ ਪਸ਼ੂਆਂ ਨੂੰ ਫੜਨ ਸਬੰਧੀ ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨਚਿੰਨ੍ਹ ਲਗਾਉਂਦਿਆਂ ਕਿਹਾ ਕਿ ਇਸ ਖੇਤਰ ਦੇ ਲੋਕ ਲੰਮੇ ਸਮੇਂ ਤੋਂ ਲਾਵਾਰਸ ਪਸ਼ੂਆਂ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਹੀ ਨਹੀਂ ਪਿੰਡ ਕੁੰਭੜਾ ਦੇ ਪਸ਼ੂ ਪਾਲਕ ਆਪਣੇ ਪਸ਼ੂਆਂ ਨੂੰ ਘਾਹ ਚਰਨ ਲਈ ਪਾਰਕਾਂ ਅਤੇ ਹੋਰਨਾਂ ਥਾਵਾਂ ’ਤੇ ਖੁੱਲੇ ਛੱਡ ਦਿੰਦੇ ਹਨ। ਹੁਣ ਇਨ੍ਹਾਂ ਪਸ਼ੂਆਂ ਨੇ ਸੈਕਟਰ-68 ਦੇ ਸਕੂਲ ਵਿੱਚ ਪੱਕਾ ਡੇਰਾ ਲਗਾ ਲਿਆ ਹੈ। ਜਿਸ ਕਾਰਨ ਸਕੂਲ ਵਿੱਚ ਚਾਰ ਚੁਫੇਰੇ ਗੰਦਗੀ ਦੇ ਢੇਰ ਅਤੇ ਪਾਥੀਆਂ ਦਿਖਾਈ ਦਿੰਦੀਆਂ ਹਨ। ਕਹਿਣ ਤੋਂ ਭਾਵ ਸਕੂਲ ਦਾ ਗਰਾਉਂਡ ਖੁੱਲ੍ਹੀ ਗਊਸ਼ਾਲਾ ਵਿੱਚ ਤਬਦੀਲ ਹੋ ਕੇ ਰਹਿ ਗਿਆ ਹੈ। ਜਿਸ ਕਾਰਨ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕਈ ਵਾਰ ਪਸ਼ੂ ਉਨ੍ਹਾਂ ਦੇ ਪਿੱਛੇ ਪੈ ਜਾਂਦੇ ਹਨ।
ਭਾਜਪਾ ਆਗੂ ਨੇ ਦੱਸਿਆ ਕਿ ਲਾਵਾਰਾਸ ਤੇ ਪਲਤੂ ਪਸ਼ੂਆਂ ਦੀ ਸਮੱਸਿਆ ਸਬੰਧੀ ਉਹ ਕਈ ਵਾਾਰ ਮੇਅਰ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਦੇ ਚੁੱਕੇ ਹਨ ਅਤੇ ਨਗਰ ਨਿਗਮ ਦੀਆਂ ਮੀਟਿੰਗਾਂ ਦੌਰਾਨ ਹਾਊਸ ਵਿੱਚ ਇਹ ਮੁੱਦਾ ਚੁੱਕਦੇ ਆ ਹਨ ਲੇਕਿਨ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਮੁਹਾਲੀ ਨਿਗਮ ਪ੍ਰਸ਼ਾਸਨ ਇਸ ਪੱਖੋਂ ਪੂਰੀ ਤਰ੍ਹਾਂ ਅਵੇਸਲਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਸਬੰਧੀ ਜਲਦੀ ਠੋਸ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।
ਉਧਰ, ਯੂਥ ਮਾਰਕੀਟ ਫੇਜ਼-2 ਦੇ ਸਾਹਮਣੇ ਬਣੇ ਛੋਟੇ ਪਾਰਕ ਵਿੱਚ ਹਰ ਵੇਲੇ ਲਾਵਾਰਸ ਪਸ਼ੂ ਡੇਰਾ ਲਗਾ ਕੇ ਬੈਠੇ ਰਹਿੰਦੇ ਹਨ। ਪਸ਼ੂਆਂ ਕਾਰਨ ਉੱਥੋਂ ਆਮ ਲੋਕਾਂ ਨੂੰ ਆਉਣ-ਜਾਣ ਵੇਲੇ ਕਾਫੀ ਪ੍ਰੇਸ਼ਾਨੀ ਹੁੰਦੀ ਹੈ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਕਿ ਲਾਵਾਰਸ ਪਸ਼ੂਆਂ ਤੋਂ ਤੁਰੰਤ ਨਿਜਾਤ ਦਿਵਾਈ ਜਾਵੇ।

Load More Related Articles
Load More By Nabaz-e-Punjab
Load More In General News

Check Also

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ ਪੰਜਾਬ ਸਰਕਾਰ ਤ…