Share on Facebook Share on Twitter Share on Google+ Share on Pinterest Share on Linkedin ਬੀਬੀ ਰਾਮੂਵਾਲੀਆ ਦੇ ਯਤਨਾਂ ਸਦਕਾ ਦੁਬਈ ਵਿੱਚ ਫਸੇ ਦੋ ਨੌਜਵਾਨ ਸਹੀ ਸਲਾਮਤ ਆਪਣੇ ਘਰ ਪਰਤੇ ਟਰੈਵਲ ਦੀ ਠੱਗੀ ਸ਼ਿਕਾਰ ਚਾਰ ਪੀੜਤ ਨੌਜਵਾਨਾਂ ਦੀ ਮਾੜੀ ਹਾਲਤ ਬਾਰੇ ਵੀਡੀਓ ਸਾਹਮਣੇ ਆਉਣ ’ਤੇ ਹੋਇਆ ਸੀ ਖੁਲਾਸਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਸਤੰਬਰ: ਸਮਾਜ ਸੇਵੀ ਸੰਸਥਾ ਹੈਲਪਿੰਗ ਹੈਪਲੈਸ ਦੇ ਯਤਨਾਂ ਸਦਕਾ ਦੁਬਈ ਵਿੱਚ ਫਸੇ ਚਾਰ ਨੌਜਵਾਨਾਂ ’ਚੋਂ ਦੋ ਨੌਜਵਾਨ ਜਸਵਿੰਦਰ ਸਿੰਘ ਅਤੇ ਵਿੱਕੀ ਦੋਵੇਂ ਵਾਸੀ ਗੁਰਦਾਸਪੁਰ ਸਹੀ ਸਲਾਮਤ ਵਾਪਸ ਆਪਣੇ ਘਰ ਪਰਤ ਆਏ ਹਨ। ਅੱਜ ਇੱਥੇ ਸੰਸਥਾ ਦੀ ਸੰਚਾਲਕ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੀ ਸਾਬਕਾ ਚੇਅਰਪਰਸਨ ਅਮਨਜੋਤ ਕੌਰ ਰਾਮੂਵਾਲੀਆ ਨੇ ਦੱਸਿਆ ਕਿ ਪਿਛਲੇ ਦਿਨੀਂ ਦੁਬਈ ਵਿੱਚ ਫਸੇ ਚਾਰ ਨੌਜਵਾਨਾਂ ਦੀ ਇਕ ਵੀਡੀਓ ਸਾਹਮਣੇ ਆਈ ਸੀ। ਜਿਸ ਰਾਹੀਂ ਉਨ੍ਹਾਂ ਨੇ ਦੁਬਈ ਵਿੱਚ ਬੜੀ ਅੌਖੀ ਹਾਲਤ ਵਿੱਚ ਫਸੇ ਹੋਣ ਦਾ ਜ਼ਿਕਰ ਕਰਦਿਆਂ ਸਿਆਸੀ ਪਾਰਟੀਆਂ ਅਤੇ ਸਮਾਜ ਸੇਵੀ ਸੰਸਥਾ ਨੂੰ ਮਦਦ ਦੀ ਗੁਹਾਰ ਲਗਾਈ ਸੀ। ਬੀਬੀ ਰਾਮੂਵਾਲੀਆ ਨੇ ਦੱਸਿਆ ਕਿ ਟਰੈਵਲ ਏਜੰਟ ਦੀ ਧੋਖਾਧੜੀ ਦਾ ਸ਼ਿਕਾਰ ਉਕਤ ਨੌਜਵਾਨਾਂ ਨੇ ਇਕ ਕਮਰੇ ’ਚੋਂ ਸੋਸ਼ਲ ਮੀਡੀਆ ਦੀ ਮਦਦ ਨਾਲ ਆਪਣੇ ਸੰਪਰਕ ਨੰਬਰ ਦੀ ਜਾਣਕਾਰੀ ਦੇ ਕੇ ਆਪਬੀਤੀ ਬਿਆਨ ਕੀਤੀ ਸੀ। ਜਦੋਂ ਇਹ ਮਾਮਲਾ ਹੈਲਪਿੰਗ ਹੈਪਲੈਸ ਦੀ ਟੀਮ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਨੇ ਤੁਰੰਤ ਨੌਜਵਾਨਾਂ ਨਾਲ ਸੰਪਰਕ ਸਾਧਿਆ ਅਤੇ ਉਨ੍ਹਾਂ ਦੀ ਮੌਜੂਦਾ ਹਾਲਤ ਦਾ ਜਾਇਜ਼ਾ ਲਿਆ। ਵਿਦੇਸ਼ੀ ਮੁਲਕ ਵਿੱਚ ਫਸੇ ਇਨ੍ਹਾਂ ਪੀੜਤ ਨੌਜਵਾਨਾਂ ਨੇ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਬੁਰੀ ਹਾਲਤ ਵਿੱਚ ਹਨ। ਏਜੰਟ ਉਨ੍ਹਾਂ ਨੂੰ ਵਿਜ਼ਟਰ ਵੀਜ਼ੇ ’ਤੇ ਰੁਜ਼ਗਾਰ ’ਤੇ ਲਗਾਉਣ ਦਾ ਝਾਂਸਾ ਦੇ ਕੇ ਦੁਬਈ ਲੈ ਕੇ ਆ ਗਿਆ ਸੀ। ਹੁਣ ਏਜੰਟ ਨੇ ਉਨ੍ਹਾਂ ਅਤੇ ਪਰਿਵਾਰਕ ਮੈਂਬਰਾਂ ਦੇ ਫੋਨ ਵੀ ਚੁੱਕਣੇ ਬੰਦ ਕਰ ਦਿੱਤੇ ਹਨ ਅਤੇ ਉਨ੍ਹਾਂ ਨੂੰ ਦੁਬਈ ਵਿੱਚ ਫਸਾ ਕੇ ਏਜੰਟ ਖ਼ੁਦ ਫਰਾਰ ਹੋ ਗਿਆ ਹੈ। ਬੀਬੀ ਰਾਮੂਵਾਲੀਆਂ ਨੇ ਦੱਸਿਆ ਕਿ ਉਨ੍ਹਾਂ ਦੁਬਈ ਦੀ ਇੰਡੀਅਨ ਅੰਬੈਂਸੀ ਨਾਲ ਸੰਪਰਕ ਕਰਕੇ ਵਾਈਸ ਕੌਂਸਲਰ ਲੇਬਰ ਦੇ ਮੁਖੀ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪੀੜਤ ਨੌਜਵਾਨਾਂ ਦੀ ਹਾਲਤ ਤੋਂ ਜਾਣੂ ਕਰਵਾਇਆ। ਬੀਬੀ ਰਾਮੂਵਾਲੀਆ ਤੇ ਹੈਲਪਿੰਗ ਹੈਪਲੈਸ ਦੀ ਟੀਮ ਨੇ ਇੰਡੀਅਨ ਅੰਬੈਂਸੀ ਰਾਹੀਂ ਦੋ ਨੌਜਵਾਨਾਂ ਨੂੰ ਵਾਈਟ ਪਾਸਪੋਰਟ ਮੁਹੱਈਆ ਕਰਵਾਏ ਗਏ ਅਤੇ ਦੋ ਨੌਜਵਾਨਾਂ ਦੀ ਕਾਨੂੰਨੀ ਕਾਰਵਾਈ ਪੂਰੀ ਹੁੰਦਿਆਂ ਹੀ ਉਨ੍ਹਾਂ ਨੂੰ ਵੀ ਪਾਸਪੋਰਟ ਮਿਲ ਜਾਣਗੇ। ਉਨ੍ਹਾਂ ਦੱਸਿਆ ਕਿ ਦੋ ਨੌਜਵਾਨ ਜਸਵਿੰਦਰ ਸਿੰਘ ਅਤੇ ਵਿੱਕੀ ਵਾਪਸ ਆ ਗਏ ਹਨ ਅਤੇ ਦੂਜੇ ਨੌਜਵਾਨਾਂ ਨੂੰ ਜਲਦੀ ਵਾਪਸ ਲਿਆਂਦਾ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ