Nabaz-e-punjab.com

ਫੇਸਬੁੱਕ ’ਤੇ ਧਮਕੀਆਂ ਦੇਣ ਦਾ ਮਾਮਲਾ: ਮੁਹਾਲੀ ਪੁਲੀਸ ਵੱਲੋਂ ਗਾਇਕ ਐਲੀ ਮਾਂਗਟ ਵੀ ਗ੍ਰਿਫ਼ਤਾਰ

ਪੰਜਾਬੀ ਗਾਇਕ ਰੰਮੀ ਰੰਧਾਵਾ ਜ਼ਮਾਨਤ ’ਤੇ ਰਿਹਾਅ, ਦੋ ਲੱਖ ਦਾ ਮੁਚੱਲਕਾ ਭਰਿਆ

ਗਾਇਕ ਰੰਮੀ ਰੰਧਾਵਾ ਆਪਣੇ ਸਟੈਂਟ ’ਤੇ ਕਾਇਮ, ਨਿਹੰਗ ਸਿੰਘ ਤੇ ਜਥੇਬੰਦੀਆਂ ਦਾ ਸਮਰਥਨ ਮਿਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਸਤੰਬਰ:
ਪੰਜਾਬੀ ਗੀਤ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀਆਂ ਦੇ ਮਾਮਲੇ ਵਿੱਚ ਮੁਹਾਲੀ ਪੁਲੀਸ ਨੇ ਪੰਜਾਬੀ ਗਾਇਕ ਐਲੀ ਮਾਂਗਟ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪਿਛਲੇ ਕੁਝ ਸਮੇਂ ਤੋਂ ਉਹ ਕੈਨੇਡਾ ਵਿੱਚ ਸੀ ਅਤੇ ਅੱਜ ਵਤਨ ਪਰਤਿਆ ਅਤੇ ਬੁੱਧਵਾਰ ਦੇਰ ਸ਼ਾਮ ਗਾਇਕ ਐਲੀ ਮਾਂਗਟ ਬੇਖ਼ੌਫ਼ ਆਪਣੇ ਸਾਥੀਆਂ ਦੇ ਕਾਫਲੇ ਨਾਲ ਹਵਾਈ ਅੱਡੇ ਤੋਂ ਬਾਹਰ ਆਇਆ ਤਾਂ ਅੱਗੇ ਰਸ਼ਤੇ ਵਿੱਚ ਪੁਲੀਸ ਪਹਿਲਾਂ ਹੀ ਨਾਕਾਬੰਦੀ ਕਰਕੇ ਖੜੀ ਸੀ ਅਤੇ ਪੁਲੀਸ ਨੇ ਕਾਰਾਂ ਦੇ ਕਾਫਲੇ ਦਾ ਰਾਹ ਡੱਕ ਕੇ ਗਾਇਕ ਨੂੰ ਕਾਬੂ ਕਰ ਲਿਆ। ਇਸ ਮਗਰੋਂ ਐਸਐਸਪੀ ਕੁਲਦੀਪ ਸਿੰਘ ਚਾਹਲ ਵੀ ਸੋਹਾਣਾ ਥਾਣੇ ਵਿੱਚ ਪਹੁੰਚ ਗਏ ਅਤੇ ਪੁਰੇ ਘਟਨਾਕ੍ਰਮ ਦਾ ਜਾਇਜ਼ਾ ਲਿਆ।
ਏਅਰਪੋਰਟ ਸੜਕ ਸਮੇਤ ਸੋਹਾਣਾ ਥਾਣਾ ਦੇ ਬਾਹਰ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਤਾਇਨਾਤ ਕੀਤੇ ਜਾਣ ਕਾਰਨ ਪੁਰਾ ਇਲਾਕਾ ਦੇਰ ਰਾਤ ਪੁਲੀਸ ਛਾਊਣੀ ਵਿੱਚ ਤਬਦੀਲ ਰਿਹਾ ਅਤੇ ਸ਼ਹਿਰ ਦੇ ਹੋਰਨਾਂ ਐਂਟਰੀ ਪੁਆਇੰਟਾਂ ’ਤੇ ਪੁਲੀਸ ਵੱਲੋਂ ਸ਼ੱਕੀ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ਖਾਸ ਕਰਕੇ ਬਾਹਰਲੇ ਇਲਾਕਿਆਂ ਦੇ ਨੌਜਵਾਨਾਂ ਦੀ ਚੈਕਿੰਗ ਕੀਤੀ ਗਈ। ਰੰਮੀ ਰੰਧਾਵਾ ਦੇ ਫਲੈਟ ਦੇ ਬਾਹਰ ਵੀ ਪੁਲੀਸ ਦੀ ਟੁਕੜੀ ਤਾਇਨਾਤ ਕੀਤੀ ਗਈ ਹੈ।
ਬੀਤੇ ਕੱਲ੍ਹ ਪੁਲੀਸ ਨੇ ਗਾਇਕ ਰੰਮੀ ਰੰਧਾਵਾ ਨੂੰ ਗ੍ਰਿਫ਼ਤਾਰ ਕੀਤਾ ਸੀ। ਸੋਹਾਣਾ ਪੁਲੀਸ ਨੇ ਦੋਵੇਂ ਗਾਇਕਾਂ ਦੇ ਖ਼ਿਲਾਫ਼ ਧਾਰਾ 294, 504, 506 ਅਤੇ ਆਈਟੀ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੋਵੇਂ ਗਾਇਕਾਂ ਨੇ ਸੋਸ਼ਲ ਮੀਡੀਆ ਨੇ ਇਕ ਦੂਜੇ ਨੂੰ ਦੇਖਣ ਲਈ ਧਮਕੀ ਦਿੱਤੀ ਅਤੇ ਗਾਇਕ ਐਲੀ ਮਾਂਗਟ ਨੇ ਰੰਮੀ ਰੰਧਾਵਾ ਨੂੰ ਉਸ ਦੇ ਇੱਥੋਂ ਦੇ ਸੈਕਟਰ-78 ਸਥਿਤ ਪੁਰਬ ਅਪਾਰਟਮੈਂਟ ਵਿੱਚ ਦਾਖ਼ਲ ਹੋ ਕੇ ਸਬਕ ਸਿਖਾਉਣ ਦੀ ਧਮਕੀ ਦਿੱਤੀ ਸੀ। ਇਸ ਸਬੰਧੀ ਥਾਣਾ ਸੋਹਾਣਾ ਦੇ ਐਸਐਚਓ ਰਾਜੇਸ਼ ਹਸਤੀਰ ਨੇ ਦੱਸਿਆ ਕਿ ਗਾਇਕ ਰੰਮੀ ਰੰਧਾਵਾ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ। ਇਸ ਸਬੰਧੀ ਗਾਇਕ ਨੇ ਬਕਾਇਦਾ ਕੋਲੋਂ ਦੋ ਲੱਖ ਰੁਪਏ ਦਾ ਮੁਚੱਲਕਾ ਭਰਵਾਇਆ ਗਿਆ ਹੈ।
ਉਧਰ, ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਗਾਇਕ ਐਲੀ ਮਾਂਗਟ ਨੂੰ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੁਲਜ਼ਮ ਗਾਇਕ ਨੂੰ ਵੀਰਵਾਰ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਸ਼ਰ੍ਹੇਆਮ ਇਕ ਦੂਜੇ ਨੂੰ ਦੇਖਣ ਦੀਆਂ ਧਮਕੀਆਂ ਦੇਣਾ ਬਹੁਤ ਗੰਭੀਰ ਅਪਰਾਧ ਹੈ। ਗਾਇਕ ਰੰਮੀ ਰੰਧਾਵਾ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਬਾਰੇ ਪੁੱਛੇ ਜਾਣ ’ਤੇ ਪੁਲੀਸ ਮੁਖੀ ਨੇ ਕਿਹਾ ਕਿ ਰੰਮੀ ਰੰਧਾਵਾ ਦੀ ਜ਼ਮਾਨਤ ਰੱਦ ਕਰਕੇ ਉਸ ਦੀ ਵੀ ਗ੍ਰਿਫ਼ਤਾਰੀ ਪਾਈ ਜਾਵੇਗੀ।
(ਬਾਕਸ ਆਈਟਮ)
ਗਾਇਕ ਰੰਮੀ ਰੰਧਾਵਾ ਨੂੰ ਨਿਹੰਗ ਸਿੰਘਾਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੇ ਸਮਰਥਨ ਦੇਣ ਦੀ ਗੱਲ ਆਖੀ ਹੈ। ਜਥਬੰਦੀਆਂ ਦਾ ਕਹਿਣਾ ਹੈ ਕਿ ਗਾਇਕ ਰੰਮੀ ਰੰਧਾਵਾ ਵੱਲੋਂ ਅਸ਼ਲੀਲ ਗੀਤ ਗਾਉਣ ਤੋਂ ਰੋਕਣ ਦਾ ਉਪਰਾਲਾ ਸ਼ਲਾਘਾਯੋਗ ਹੈ। ਅਸ਼ਲੀਲਤਾ ਦੇ ਖ਼ਿਲਾਫ਼ ਹਰੇਕ ਪੰਜਾਬੀ ਨੂੰ ਅੱਗੇ ਆਉਣਾ ਚਾਹੀਦਾ ਹੈ। ਅੱਜ ਮੀਡੀਆ ਦੇ ਰੂਬਰੂ ਹੁੰਦਿਆਂ ਰੰਮੀ ਰੰਧਾਵਾ ਨੇ ਕਿਹਾ ਕਿ ਉਹ ਆਪਣੇ ਸਟੈਂਡ ’ਤੇ ਕਾਇਮ ਹੈ। ਉਨ੍ਹਾਂ ਕਿਹਾ ਕਿ ਇਹ ਮੇਰਾ ਨਿੱਜੀ ਮਸਲਾ ਨਹੀਂ ਹੈ। ਗੱਲ ਪੰਜਾਬੀ ਸਭਿਆਚਾਰ ਦੀ ਹੈ। ਅੱਜ ਪੰਜਾਬੀ ਪੱਛਮੀ ਸਭਿਆਚਾਰ ਨੂੰ ਅਪਣਾ ਰਹੇ ਹਨ। ਗਾਇਕ ਨੂੰ ਨੌਜਵਾਨ ਕਾਫੀ ਫਾਲੋ ਕਰਦੇ ਹਨ। ਇਸ ਲਈ ਐਲੀ ਮਾਂਗਟ ਨੂੰ ਇਹੀ ਸਲਾਹ ਦਿੱਤੀ ਸੀ ਕਿ ਉਹ ਗੈਂਗਸਟਰ, ਨਸ਼ਿਆਂ ਅਤੇ ਅਸ਼ਲੀਲਤਾਂ ਤੋਂ ਦੂਰ ਰਹੇ।
(ਬਾਕਸ ਆਈਟਮ)
ਗਾਇਕ ਐਲੀ ਮਾਂਗਟ ਨੇ ਵੀਡੀਓ ਸੋਸ਼ਲ ਮੀਡੀਆ ’ਤੇ ਅਪਲੋਡ ਕਰਕੇ ਰੰਮੀ ਰੰਧਾਵਾ ਨੂੰ ਧਮਕੀ ਦਿੱਤੀ ਕਿ ਉਹ 11 ਸਤੰਬਰ ਨੂੰ ਭਾਰਤ ਆ ਰਿਹਾ ਹੈ ਅਤੇ ਉਸ ਦੇ ਘਰ ਵਿੱਚ ਦਾਖ਼ਲ ਹੋ ਕੇ ਉਸ ਨੂੰ ਮਾਰੇਗਾ। ਇੰਝ ਹੀ ਰੰਮੀ ਰੰਧਾਵਾ ਨੇ ਵੀ ਐਲੀ ਮਾਂਗਟ ਦੀ ਧਮਕੀ ਦਾ ਜਵਾਬ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਦਿੰਦੇ ਹੋਏ ਉਸ ਨੂੰ ਗਾਲਾਂ ਕੱਢੀਆਂ ਸਨ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …