Nabaz-e-punjab.com

ਸੁੰਦਰ ਲਿਖਾਈ ਤੇ ਮੌਲਿਕ ਲਿਖਤ (ਕਵਿਤਾ) ਮੁਕਾਬਲੇ ਕਰਵਾਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਸਤੰਬਰ:
ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਦੀ ਪ੍ਰਿੰਸੀਪਲ ਸ੍ਰੀਮਤੀ ਊਸ਼ਾ ਮਹਾਜਨ ਦੀ ਅਗਵਾਈ ਵਿੱਚ ਸਕੂਲ ਵਿੱਚ ਵਿਸ਼ਵ ਹਿੰਦੀ ਦਿਵਸ ਮਨਾਉਂਦਿਆਂ ਵਿਦਿਆਰਥੀਆਂ ਦੇ ਸੁੰਦਰ ਲਿਖਾਈ ਅਤੇ ਮੌਲਿਕ ਲਿਖਤ (ਕਵਿਤਾ) ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਛੇਵੀਂ ਤੋਂ ਲੈ ਕੇ ਬਾਰ੍ਹਵੀਂ ਤੱਕ ਦੀ ਵਿਦਿਆਰਥਣਾਂ ਨੇ ਭਾਗ ਲਿਆ। ਇਸ ਮੁਕਾਬਲੇ ਦਾ ਆਯੋਜਨ ਸੁਧਾ ਜੈਨ (ਸਟੇਟ ਐਵਾਰਡੀ) ਅਤੇ ਸੀਮਾ ਗੁਪਤਾ ਹਿੰਦੀ ਅਧਿਆਪਕ ਨੇ ਕੀਤਾ।
ਇਸ ਮੌਕੇ ਸੁੰਦਰ ਲਿਖਾਈ ਮੁਕਾਬਲੇ ਵਿੱਚ ਸੀਨੀਅਰ ਗਰੁੱਪ ਵਿੱਚ ਬਾਰ੍ਹਵੀਂ ਦੀ ਅਮਨਦੀਪ ਕੌਰ ਨੇ ਪਹਿਲਾ ਸਥਾਨ, ਗਿਆਰ੍ਹਵੀਂ ਦੀ ਜਸਪ੍ਰੀਤ ਕੌਰ ਨੇ ਦੂਜਾ ਅਤੇ ਇਸੇ ਜਮਾਤ ਦੀ ਮਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੂਨੀਅਰ ਗਰੁੱਪ ਵਿੱਚ ਛੇਵੀਂ ਦੀ ਮਨੀਸ਼ਾ ਨੇ ਪਹਿਲਾਂ, ਰੁਪਾਲੀ ਨੇ ਦੂਜਾ ਅਤੇ ਰੌਸ਼ਨੀ ਨੇ ਤੀਜਾ ਸਥਾਨ ਹਾਸਲ ਕੀਤਾ।
ਮੌਲਿਕ ਲਿਖਤ (ਕਵਿਤਾ) ਮੁਕਾਬਲੇ ਵਿੱਚ ਗਿਆਰ੍ਹਵੀਂ ਦੀ ਰੁਬਲਪ੍ਰੀਤ ਕੌਰ ਨੇ ਪਹਿਲਾ, ਇਸੇ ਕਾਲਸ ਦੀ ਪੂਜਾ ਰਾਣੀ ਨੇ ਦੂਜਾ ਅਤੇ ਬਾਰ੍ਹਵੀਂ ਦੀ ਹਰਪ੍ਰੀਤ ਕੌਰ ਤੇ ਨੌਵੀਂ ਦੀ ਜਸ਼ਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥਣਾਂ ਨੂੰ ਇਨਾਮ ਦੇ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਸ੍ਰੀਮਤੀ ਸੁਧਾ ਜੈਨ ਨੇ ਦੱਸਿਆ ਕਿ ‘ਹਿੰਦੀ ਸ਼ਿਕਸ਼ਕ ਸੰਘ’ (ਰਜਿਸਟਰਡ) ਪੰਜਾਬ ਨੇ ਵੀ ਸਕੂਲ ਦੀਆਂ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਅਤੇ ਉਨ੍ਹਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਵੀ ਪ੍ਰਸ਼ੰਸਾ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੀਆਂ 5 ਹੋਣਹਾਰ ਵਿਦਿਆਰਥਣਾਂ ਪੂਜਾ, ਸਿਮਰਨ, ਮੁਸਕਾਨ, ਹਰਪ੍ਰੀਤ ਅਤੇ ਸ਼ਿਵਾ ਨੇ 100 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…