Nabaz-e-punjab.com

ਅਧਿਆਪਕ ਨਰੇਸ਼ ਕੁਮਾਰ ਦਾ ਵੱਖ ਵੱਖ ਜੱਥੇਬੰਦੀਆਂ ਵੱਲੋਂ ਵਿਸ਼ੇਸ਼ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਸਤੰਬਰ:
ਜਸਵੰਤ ਸਿੰਘ ਰੰਧਾਵਾ ਯਾਦਗਾਰੀ ਟਰੱਸਟ ਅਤੇ ਸਕੱਤਰੇਤ ਇੰਪਲਾਈਜ਼ ਕਲੱਬ ਵੱਲੋਂ ਸਰੀਰਕ ਸਿੱਖਿਆਂ ਦੇ ਸੀਨੀਅਰ ਅਧਿਆਪਕ ਨਰੇਸ਼ ਕੁਮਾਰ ਨੂੰ ਉਨ੍ਹਾਂ ਵੱਲੋਂ ਸਿੱਖਿਆਂ, ਸਮਾਜਿਕ ਅਤੇ ਸਭਿਆਚਾਰਕ ਖੇਤਰ ਵਿੱਚ ਨਿਭਾਇਆਂ ਜਾ ਰਾਹੀਆਂ ਸਲਾਘਾਯੋਗ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਹੈ। ਨਰੇਸ ਕੁਮਾਰ ਮਾਨਵ ਮੰਗਲ ਸਕੂਲ ਵਿੱਚ ਸਰੀਰਕ ਸਿੱਖਿਆਂ ਵਿਸੇ ਦੇ ਅਧਿਆਪਕ ਹਨ। ਜੋ ਕਿ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਖੇਡਾਂ, ਸਮਾਜਿਕ ਅਤੇ ਸਭਿਆਚਾਰਕ ਕਾਰਜਾਂ ਲਈ ਵੀ ਉਤਸਾਹਿਤ ਕਰਦੇ ਹਨ। ਇਨ੍ਹਾਂ ਵੱਲੋਂ ਜਿਥੇ ਬੱਚਿਆਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਖੇਡਾਂ ਵਿੱਚ ਮੱਲਾ ਮਰਵਾਇਆਂ ਹਨ ਉਥੇ ਇਸ ਦੇ ਨਾਲ-ਨਾਲ ਸਭਿਆਚਾਰ ਅਤੇ ਸਮਾਜਿਕ ਖੇਤਰ ਵਿੱਚ ਵੀ ਅਹਿਮ ਯੋਗਦਾਨ ਪਾਉਣ ਲਈ ਵੀ ਉਤਸਾਹਿਤ ਕੀਤਾ ਜਾਦਾ ਹੈ।
ਇਸ ਸਬੰਧ ਵਿੱਚ ਚੇਅਰਮੈਨ ਪਰਮਦੀਪ ਸਿੰਘ ਭਬਾਤ, ਸਰਪ੍ਰਸਤ ਭਗਵੰਤ ਸਿੰਘ ਬੇਦੀ, ਪ੍ਰਧਾਨ ਜਸਪ੍ਰੀਤ ਸਿੰਘ ਰੰਧਾਵਾ, ਸੀਨੀਅਰ ਆਗੂ ਦਵਿੰਦਰ ਜੁਗਨੀ, ਜਨਰਲ ਸਕੱਤਰ ਭੁਪਿੰਦਰ ਝੱਜ, ਅਲਗੋਜਾਂ ਵਾਂਦਕ ਕਰਮਜੀਤ ਬੱਗਾਂ, ਲੇਖਕ ਬਲਜੀਤ ਫਿੱਡਿਆਵਾਲਾ, ਕਮਲ ਸ਼ਰਮਾ ਨੇ ਕਿਹਾ ਕਿ ਸ੍ਰੀ ਨਰੇਸ਼ ਕੁਮਾਰ ਇੱਕ ਬਹੁਪੱਖੀ ਸ਼ਖ਼ਸੀਅਤ ਹਨ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾ ਰਾਹੀ ਖੇਡਾਂ, ਸਮਾਜਿਕ ਅਤੇ ਸਭਿਆਚਾਰਕ ਗਤੀਵਿਧੀਆਂ ਨਾਲ ਜੁੜੇ ਹੋਏ ਹਨ ਅਤੇ ਅਨੇਕਾ ਵਾਰੀ ਹੀ ਇਨ੍ਹਾਂ ਖੇਤਰਾ ਵਿੱਚ ਪਾਏ ਅਹਿਮ ਯੋਗਦਾਨ ਸਦਕਾ ਸਨਮਾਨਿਤ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੂੰ ਸਕੂਲ ਪ੍ਰਬੰਧਕਾਂ ਨੇ ਅਧਿਆਪਕ ਦਿਵਸ ਮੌਕੇ ਸਾਬਕਾ ਕੈਬਨਿਟ ਮੰਤਰੀ ਅਤੇ ਮੈਬਰ ਪਾਰਲੀਮੈਂਟ ਸਤਿਆਪਾਲ ਸਿੰਘ ਹੱਥੋਂ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ ਕਰਵਾਇਆਂ ਹੈ ਜੋ ਕਿ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਨਰੇਸ਼ ਕੁਮਾਰ ਹਮੇਸ਼ਾ ਹੀ ਲੋੜਵੰਦਾਂ ਦੀ ਮਦਦ ਲਈ ਤੱਤਪਰ ਰਹਿੰਦੇ ਹਨ ਜੋ ਕਿ ਅਜੋਕੇ ਸਮੇਂ ਵਿੱਚ ਦੂਜੇ ਅਧਿਆਪਕਾ ਲਈ ਮਾਰਗ ਦਰਸਨ ਹਨ। ਇਸ ਮੋਕੇ ਪ੍ਰਸਿੱਧ ਅਲਗੋਜਾ ਵਾਦਕ ਕਮਜੀਤ ਬੱਗਾ ਦੇ ਅਲਗੋਜਿਆਂ ਦੀਆਂ ਧੁੰਨਾਂ ਅਤੇ ਅਰਸਦੀਪ ਬੱਬੂ ਅਤੇ ਗੱਗੀ ਨਾਹਰ ਨੇ ਸਭਿਆਚਾਰਕ ਗੀਤ ਸੁਣਾ ਕੇ ਚੰਗਾ ਰੰਗ ਬੰਨ੍ਹਿਆ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…