Share on Facebook Share on Twitter Share on Google+ Share on Pinterest Share on Linkedin ਜੀਐਸਏ ਵੱਲੋਂ ਖਾਦ ਪਦਾਰਥਾਂ ਨੂੰ ਟਰਾਂਸਫੈਟ ਮੁਕਤ ਕਰਨ ਦੇ ਉਦੇਸ਼ ਨਾਲ ਸਿਹਤਮੰਦ ਸਕੂਲ ਮੁਹਿੰਮ ਦੀ ਸ਼ੁਰੂਆਤ ਭਾਰਤ ਵਿੱਚ 1.5 ਕਰੋੜ ਬੱਚੇ ਮੋਟਾਪੇ ਤੋਂ ਪੀੜਤ, ਗੰਭੀਰ ਚਿੰਤਾ ਵਾਲੀ ਗੱਲ: ਓਪਿੰਦਰਪ੍ਰੀਤ ਗਿੱਲ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਸਤੰਬਰ: ਜਨਰੇਸ਼ਨ ਸੇਵੀਅਰ ਐਸੋਸੀਏਸ਼ਨ (ਜੀਐਸਏ) ਵੱਲੋਂ ਖਾਦ ਪਦਾਰਥਾਂ ਨੂੰ ਟਰਾਂਸਫੈਟ ਮੁਕਤ ਕਰਨ ਦੇ ਮੰਤਵ ਨਾਲ ਸਿਹਤਮੰਦ ਸਕੂਲ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ ਗਈ ਹੈ। ਜਿਸ ਦੇ ਤਹਿਤ ਪੰਜਾਬ ਦੇ ਬਹੁਤ ਸਾਰੇ ਨਿੱਜੀ ਸਕੂਲਾਂ ਨੂੰ ਸਕੂਲਾਂ ਦੀ ਕੰਟੀਨ ਵਿੱਚ ਸਿਹਤਮੰਦ ਖਾਣਾ ਪਰੋਸਣ ਅਤੇ ਬੱਚਿਆਂ ਦੁਆਰਾ ਘਰ ਤੋਂ ਲਿਆਉਣ ਵਾਲੇ ਟਿਫ਼ਨ ਵਿੱਚ ਵੀ ਸਿਹਤਮੰਦ ਭੋਜਨ ਲਿਆਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਮੌਕੇ ਐਸੋਸੀਏਸ਼ਨ ਦੀ ਪ੍ਰਧਾਨ ਓਪਿੰਦਰਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਮਾਤਾ ਪਿਤਾ ਅਕਸਰ ਬੱਚਿਆਂ ਨੂੰ ਸਵੇਰੇ ਜਲਦੀ ਜਲਦੀ ਵਿੱਚ ਜੰਕ ਫੂਡ ਬਣਾ ਕੇ ਟਿਫ਼ਨ ਪੈਕ ਕਰ ਦਿੰਦੇ ਹਨ, ਜੋ ਕਿ ਬੱਚਿਆਂ ਦੀ ਸਿਹਤ ’ਤੇ ਕਾਫੀ ਬੁਰਾ ਅਸਰ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਦੀ ਕੰਟੀਨਾਂ ਵਿੱਚ ਵੀ ਅਕਸਰ ਵਿੱਚ ਵੀ ਅਕਸਰ ਹਾਈ ਟਰਾਂਸਫੈਟ ਯੁਕਤ ਬਨਸਪਤੀ ਤੇਲਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ, ਜੋ ਵੀ ਸਿਹਤ ਲਈ ਅੱਛਾ ਵਿਕਲਪ ਨਹੀਂ ਹੈ। ਚੇਤੇ ਰਹੇ ਸਾਲ 2015 ਦੀ ਰਿਪੋਰਟ ਦੇ ਅਨੁਸਾਰ ਭਾਰਤ ਵਿੱਚ ਲਗਭਗ ਵਿੱਚ 1.5 ਕਰੋੜ ਬੱਚੇ ਮੋਟਾਪੇ ਤੋਂ ਪੀੜਤ ਹਨ। ਜਿਸ ਦਾ ਮੁੱਖ ਕਾਰਨ ਵਧੇਰੇ ਮਾਤਰਾ ਵਿੱਚ ਟਰਾਂਸਫੈਟ ਯੁਕਤ ਜੰਕ ਫੂਡ ਅਤੇ ਕਾਰਬੋਹਾਈਡੇਟ ਡਰਿੰਕ ਦਾ ਸੇਵਨ ਕਰਨਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਸਕੂਲ ਆਪਣੇ ਬੱਚਿਆਂ ਨੂੰ ਸਿਹਤਮੰਦ ਭੋਜਨ ਦੇ ਲਈ ਪ੍ਰੇਰਿਤ ਕਰਨ। ਇਸ ਮੌਕੇ ਐਸੋਸੀਏਸ਼ਨ ਦੀ ਉਪ ਪ੍ਰਧਾਨ ਸੁਰਜੀਤ ਕੌਰ ਸੈਣੀ (ਰਿਟਾਇਰਡ ਅਧਿਆਪਕਾ) ਨੇ ਕਿਹਾ ਕਿ ਸਕੂਲ ਪ੍ਰਸ਼ਾਸਨ ਦੇ ਨਾਲ ਨਾਲ ਇਹ ਮਾਤਾ ਪਿਤਾ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਟਰਾਂਸਫੈਟ ਯੁਕਤ ਖਾਣੇ ਤੋਂ ਦੂਰ ਰੱਖਣ। ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਸੀਬੀਐਸਈ ਦੁਆਰਾ ਸਾਰੇ ਸਕੂਲਾਂ ਨੂੰ ਕਿਸੇ ਵੀ ਸਕੂਲ ਦੀ ਕੰਟੀਨ ਵਿੱਚ ਵਧੇਰੇ ਮਾਤਰਾ ਵਿੱਚ ਟਰਾਂਸਫੈਟ, ਨਮਕ ਅਤੇ ਸ਼ੂਗਰ ਯੁਕਤ ਭੋਜਨ ਜਿਵੇਂ ਕਿ ਚਿਪਸ, ਤਲੇ ਹੋਏ ਖਾਦ ਪਦਾਰਥ, ਕਾਰਬੋਨੇਟਿਡ ਡਰਿੰਕਸ, ਨੂਡਲਜ਼, ਮੈਗੀ, ਪੀਜਾ, ਬਰਗਰ, ਫਰੈਂਚ ਫਰਾਇਡ, ਚਾਕਲੇਟ, ਕੈਂਡੀ, ਸਮੌਸਾ, ਬ੍ਰੈੱਡ ਪਕੌੜਾ, ਆਦਿ ਵੀ ਵਿਕਰੀ ਨਾ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ ਅਤੇ ਨਾਲ ਹੀ ਇਸ ਤਰ੍ਹਾਂ ਦੇ ਖਾਦ ਪਦਾਰਥਾਂ ਦੀ ਵਿਕਰੀ ਸਕੂਲ ਦੇ 200 ਮੀਟਰ ਦੇ ਘੇਰੇ ਵਿੱਚ ਨਾ ਕਰਨ ਦੇਣ ਦੀ ਸਖ਼ਤ ਹਦਾਇਤ ਕੀਤੀ ਗਈ ਹੈ। ਸ੍ਰੀਮਤੀ ਸੈਣੀ ਨੇ ਕਿਹਾ ਕਿ ਸੰਸਥਾ ਦੁਆਰਾ ਉਦਯੋਗਿਕ ਤੌਰ ’ਤੇ ਹੋਣ ਵਾਲੇ ਟਰਾਂਸਫੈਟ ਯੁਕਤ ਪਦਾਰਥਾਂ ਪ੍ਰਤੀ ਪੰਜਾਬ ਵਿੱਚ ਵੱਡੇ ਪੱਧਰ ’ਤੇ ਇਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਕਿਉਂਕਿ ਦੇਸ਼ ਵਿੱਚ ਹਾਈ ਬਲੱਡ ਪ੍ਰੈੱਸ਼ਰ ਦੀ ਵਜ੍ਹਾ ਨਾਲ ਸਭ ਤੋਂ ਵਧੇਰੇ ਮੌਤਾਂ ਪੰਜਾਬ ਵਿੱਚ ਹੁੰਦੀਆਂ ਹਨ, ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਹੀ ਨਹੀਂ ਪੰਜਾਬ ਵਿੱਚ ਹੋਣ ਵਾਲੀ ਕੁੱਲ ਮੌਤਾਂ ਵਿੱਚ 17 ਪ੍ਰਤੀਸ਼ਤ ਕਾਰਡੀਓਵਸਕੂਲਰ ਬਿਮਾਰੀਆਂ ਦੀ ਵਜ੍ਹਾ ਹੁੰਦੀ ਹੈ। ਜਿਸ ਦਾ ਮੁੱਖ ਕਾਰਨ ਵਧੇਰੇ ਮਾਤਰਾ ਵਿੱਚ ਟਰਾਂਸਫੈਟ ਯੁਕਤ ਭੋਜਨ ਅਤੇ ਜੰਕ ਫੂਡ ਦਾ ਸੇਵਨ ਕਰਨਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ