Share on Facebook Share on Twitter Share on Google+ Share on Pinterest Share on Linkedin 12ਵਾਂ ਸਾਲਾਨਾ ਮੈਗਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਉਣ ਦਾ ਫੈਸਲਾ: ਪ੍ਰਿੰਸ ਅੱਖਾਂ ਦੇ ਮੁਫ਼ਤ ਅਪਰੇਸ਼ਨ ਸਮੇਤ ਵੱਖ ਵੱਖ ਟੈੱਸਟ ਵੀ ਮੁਫ਼ਤ ਕੀਤੇ ਜਾਣਗੇ, ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਸਤੰਬਰ: ਲਵਲੀ ਮੈਮੋਰੀਅਲ ਚੈਰੀਟੇਬਲ ਟਰੱਸਟ ਦੀ ਮੀਟਿੰਗ ਟਰੱਸਟ ਦੇ ਚੇਅਰਮੈਨ ਤੇ ਅਕਾਲੀ ਕੌਂਸਲਰ ਹਰਮਨਪ੍ਰੀਤ ਸਿੰਘ ਪ੍ਰਿੰਸ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ 12ਵਾਂ ਸਾਲਾਨਾ ਮੈਗਾ ਮੈਡੀਕਲ ਕੈਂਪ 22 ਸਤੰਬਰ ਨੂੰ ਲਗਾਉਣ ਦਾ ਫੈਸਲਾ ਕੀਤਾ ਗਿਆ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਰਮਨਪ੍ਰੀਤ ਪ੍ਰਿੰਸ ਨੇ ਦੱਸਿਆ ਕਿ ਸਮਾਜ ਸੇਵੀ ਲਵਲੀ ਵਾਲੀਆ ਦੀ ਯਾਦ ਵਿੱਚ ਸਾਲਾਨਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਸਵੇਰੇ 9 ਵਜੇ ਤੋਂ ਦੁਪਹਿਰ ਡੇਢ ਵਜੇ ਤੱਕ ਸਥਾਨਕ ਫੇਜ਼-3ਬੀ1 ਦੇ ਰਿਹਾਇਸ਼ੀ ਪਾਰਕ ਵਿੱਚ ਲਗਾਇਆ ਜਾਵੇਗਾ। ਸ੍ਰੀ ਪ੍ਰਿੰਸ ਨੇ ਦੱਸਿਆ ਕਿ ਇਸ ਕੈਂਪ ਵਿੱਚ ਅੱਖਾਂ, ਸ਼ੂਗਰ, ਥਾਇਰਾਡ, ਚਮੜੀ, ਦਿਲ ਦੇ ਰੋਗ, ਹੱਡੀਆਂ, ਬੱਚਿਆਂ ਦੇ ਰੋਗ, ਨੱਕ, ਗਲਾ, ਕੰਨ, ਦੰਦਾਂ ਦੇ ਰੋਗਾਂ ਸਮੇਤ ਵੱਖ-ਵੱਖ ਬਿਮਾਰੀਆਂ ਦੇ ਮਾਹਰ ਡਾਕਟਰ ਮਰੀਜ਼ਾਂ ਦੀ ਜਾਂਚ ਕਰਨਗੇ ਅਤੇ ਟਰੱਸਟ ਵੱਲੋਂ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਨਾੜਾਂ ਦੇ ਰੋਗਾਂ ਸਬੰਧੀ, ਬੋਲਣ ਅਤੇ ਸੁਣਨ ਦੀ ਤਕਲੀਫ਼, ਹੱਡੀਆਂ ਦੇ ਰੋਗਾਂ ਸਬੰਧੀ ਵਿਸ਼ੇਸ਼ ਮਸ਼ੀਨਾਂ ਰਾਹੀਂ ਸਾਰੇ ਟੈੱਸਟ ਮੁਫ਼ਤ ਕੀਤੇ ਜਾਣਗੇ। ਕੈਂਪ ਵਿੱਚ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੇ ਮੁਫ਼ਤ ਅਪਰੇਸ਼ਨ ਵੀ ਕੀਤੇ ਜਾਣਗੇ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਸ ਮੌਕੇ ਦਲਜੀਤ ਸਿੰਘ ਵਾਲੀਆ, ਨੈਨਸੀ ਪ੍ਰਿੰਸ ਵਾਲੀਆ, ਡਾ. ਗੁਰਪ੍ਰੀਤ ਸਿੰਘ, ਦਵਿੰਦਰ ਸਿੰਘ ਭਾਟੀਆ, ਡਾ. ਰਜਨੀਸ਼ ਗੁਪਤਾ, ਡਾ. ਲਖਮੀਰ ਸਿੰਘ, ਡਾ. ਗੁਰਜੀਤ ਢਿੱਲੋਂ, ਸਤਨਾਮ ਸਿੰਘ ਮਲਹੋਤਰਾ, ਪ੍ਰਭਲੀਨ ਕੌਰ, ਕੰਵਲਜੀਤ ਕੌਰ, ਵਰਿੰਦਰ ਕੌਰ, ਬਲਵਿੰਦਰ ਕੌਰ, ਕੁਲਵਿੰਦਰ ਕੌਰ, ਰਾਜਵੰਤ ਕੌਰ, ਹਰਪ੍ਰੀਤ ਸਿੰਘ ਲਾਲੀ, ਇੰਦਰਪ੍ਰੀਤ ਸਿੰਘ, ਭੁਪਿੰਦਰ ਸਿੰਘ ਕਾਕਾ, ਲਵਲੀ ਵਿਰਕ, ਜੀਐਸ ਸੋਨੀ, ਮਨਪ੍ਰੀਤ ਸਿੰਘ ਬਬਰਾ, ਗਗਨ ਬਰਾੜ, ਦਲਜੀਤ ਕੌਰ, ਰੀਤੂ ਬੰਸਲ, ਨਿਸ਼ਾ ਠਾਕੁਰ, ਮਨਜੀਤ ਕੌਰ, ਮਨੀ ਮੇਹੋ, ਜਗਰੂਪ ਸਿੰਘ ਸਮੇਤ ਵੱਡੀ ਗਿਣਤੀ ਪਤਵੰਤੇ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ