Share on Facebook Share on Twitter Share on Google+ Share on Pinterest Share on Linkedin ਸ਼ਹਿਰ ਵਾਸੀਆਂ ਦੀ ਸੁਵਿਧਾ ਲਈ ਸੈਰ ਕਰਨ ਲਈ ਪਾਰਕ ਵਿੱਚ ਨਵਾਂ ਟਰੈਕ ਬਣਾਇਆ ਜਾਵੇਗਾ: ਪ੍ਰਿੰਸ਼ ਫੇਜ਼-3ਬੀ1 ਦੇ 10 ਮਰਲਾ ਰਿਹਾਇਸ਼ੀ ਬਲਾਕ ਵਿੱਚ ਵਿਕਾਸ ਕਾਰਜ ਸ਼ੁਰੂ ਕਰਵਾਏ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਸਤੰਬਰ: ਅਕਾਲੀ ਦਲ ਦੇ ਕੌਂਸਲਰ ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਅੱਜ ਇੱਥੋਂ ਦੇ ਫੇਜ਼-3ਬੀ1 ਦੇ 10 ਮਰਲਾ ਰਿਹਾਇਸ਼ੀ ਬਲਾਕ ਵਿੱਚ ਵਿਕਾਸ ਕਾਰਜ ਸ਼ੁਰੂ ਕਰਵਾਏ। ਇਸ ਮੌਕੇ ਉਨ੍ਹਾਂ ਨੇ ਸੈਂਟਰਲ ਪਾਰਕ ਵਿੱਚ ਕਹੀ ਦਾ ਟੱਕ ਲਗਾ ਕੇ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ 14 ਲੱਖ ਰੁਪਏ ਦੀ ਲਾਗਤ ਨਾਲ ਪਾਰਕ ਵਿੱਚ ਸ਼ਹਿਰ ਵਾਸੀਆਂ ਦੀ ਸੁਵਿਧਾ ਲਈ ਸੈਰ ਕਰਨ ਲਈ ਨਵਾਂ ਟਰੈਕ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਨਵੇਂ ਬੈਂਚ, ਨਵੇਂ ਸਿਰਿਓਂ ਹਰਾ ਘਾਹ ਅਤੇ ਬੱਚਿਆਂ ਦੇ ਖੇਡਣ ਲਈ ਵੱਖ ਵੱਖ ਝੁੱਲੇ ਲਗਾਏ ਜਾਣਗੇ। ਇਸ ਮੌਕੇ ਸ੍ਰੀ ਪ੍ਰਿੰਸ ਨੇ ਕਿਹਾ ਕਿ ਵਿਕਾਸ ਪੱਖੋਂ ਫੇਜ਼-3ਬੀ1 ਨੂੰ ਨਮੂਨੇ ਦਾ ਵਾਰਡ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਮੌਜੂਦਾ ਸਮੇਂ ਵਿੱਚ ਚਲ ਰਹੇ ਵਿਕਾਸ ਕਾਰਜ ਅਤੇ ਅਧੂਰੇ ਪਏ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੇ ਪਾਰਕਾਂ ਨੂੰ ਸੈਰਗਾਹ ਵਜੋਂ ਵਿਕਸਤ ਕੀਤਾ ਜਾਵੇਗਾ ਅਤੇ ਸਮੁੱਚੇ ਇਲਾਕੇ ਵਿੱਚ ਟੇਪਰ ਪੇਵਰ ਬਲਾਕ ਲਗਾ ਕੇ ਵਾਹਨ ਪਾਰਕਿੰਗ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਸੀਨੀਅਰ ਅਕਾਲੀ ਆਗੂ ਕਰਮ ਸਿੰਘ ਬਬਰਾ, ਇੰਦਰਪ੍ਰੀਤ ਕੌਰ ਵਾਲੀਆ, ਵਕੀਲ ਐਨਐਸ ਮਿਨਹਾਸ, ਹਰਜਿੰਦਰ ਸਿੰਘ ਸੰਧੂ, ਮੇਜਰ ਐਨਐਸ ਭੰਗੂ, ਪਿੰ੍ਰਸੀਪਲ ਐਸ ਚੌਧਰੀ, ਸਤੀਸ਼ ਵੋਹਰਾ, ਜਤਿੰਦਰਪਾਲ ਸੈਣੀ, ਹਰਜਿੰਦਰ ਸਿੰਘ, ਮਨਮੋਹਨ ਸਿੰਘ, ਅਨੰਤ ਕੁਮਾਰ, ਅਮਨ ਸ਼ਰਮਾ, ਅਮਰਜੀਤ ਸਿੰਘ ਸੂਲਰ, ਕੇਪੀ ਅਨੰਦ, ਵੀਐਮ ਵਧਵਾ, ਐਨਐਸ ਚੀਮਾ, ਡਾ. ਬੀਐਸ ਚੰਦੋਕ, ਅਮਰਜੀਤ ਸਿੰਘ ਕੋਹਲੀ, ਐਸਕੇ ਮਹਿੰਦਰੂ, ਪ੍ਰਭਲੀਨ ਕੌਰ, ਜਸਵਿੰਦਰ ਕੌਰ, ਬੀਐਸ ਗੁਲਾਟੀ, ਜਨਕ ਰਾਜ ਧਵਨ, ਕਿਰਨ ਗਰਗ, ਸਵੀਟੀ ਵੋਹਰਾ, ਕੰਵਲਜੀਤ ਭਾਟੀਆ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ