nabaz-e-punjab.com

ਜਾਅਲੀ ਪਾਲਿਸੀਆਂ: ਧੋਖਾਧੜੀ ਦੇ ਮਾਮਲੇ ਵਿੱਚ 11 ਹੋਰ ਮੁਲਜ਼ਮ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਸਤੰਬਰ:
ਮੁਹਾਲੀ ਪੁਲੀਸ ਨੇ ਇੰਸੋਰੈਂਸ ਕੰਪਨੀ ਦੇ ਮੁਲਾਜ਼ਮ ਬਣ ਕੇ ਲੋਕਾਂ ਨਾਲ ਠੱਗੀ ਮਾਰਨ ਦੇ ਦੋਸ਼ ਵਿੱਚ 11 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਕੋਲੋਂ 70 ਹਜ਼ਾਰ ਦੀ ਨਗਦੀ ਵੀ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ ਕਿ ਕਪਿਲ ਕਰਨਵ, ਸੰਜੇ ਕਸ਼ਯਪ, ਅਨੁਰਾਗ ਸ਼ੁਕਲਾ, ਅਵੀਨੀਸ਼ ਸ਼ੁਕਲਾ, ਸਮੀਰ ਕੁਮਾਰ, ਰਾਜੇਸ਼ ਕੁਮਾਰ, ਨਿਤੇਸ਼ ਉਰਫ਼ ਅਵੀਨੀਤ, ਕਮਲ ਕੁਮਾਰ, ਸੰਜੇ ਸਿੰਘ, ਰਮੇਸ਼ ਮਿਸ਼ਰਾ ਅਤੇ ਮੰਗਲ ਸਿੰਘ ਸਾਰੇ ਵਾਸੀ ਨਵੀਂ ਦਿੱਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਸੰਜੇ ਕਸ਼ਯਪ, ਸਮੀਰ ਕੁਮਾਰ, ਨਿਤੇਸ਼ ਉਰਫ਼ ਅਵੀਨੀਤ, ਕਮਲ ਕੁਮਾਰ ਅਤੇ ਸੰਜੇ ਸਿੰਘ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ ਹੈ ਜਦੋਂਕਿ ਬਾਕੀ ਮੁਲਜ਼ਮਾਂ ਨੂੰ 3 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਗਿਆ। ਇਸ ਤੋਂ ਪਹਿਲਾਂ ਮੁਲਜ਼ਮਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।
ਜਾਂਚ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਕਲੋਂ ਠੱਗੀ ਦੇ ਹੋਰ ਪੈਸੇ ਬਰਾਮਦ ਕਰਨ ਲਈ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਆਨੰਦ ਮਿਸ਼ਰਾ, ਪ੍ਰਮੋਦ ਕੁਮਾਰ ਅਤੇ ਕਰਨ ਹੀਰਾ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਮੁਲਜ਼ਮਾਂ ਦੇ ਇਸ ਗਰੋਹ ਨੇ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਤੱਕ ਬਜੁਰਗ ਲੋਕਾਂ ਨੂੰ ਇੰਸੋਰੈਂਸ ਦਾ ਝਾਂਸਾ ਦੇ ਕੇ ਲਗਭਗ 2300 ਪਾਲਸੀਆਂ ਵੇਚੀਆਂ ਜਾ ਚੁੱਕੀਆਂ ਹਨ ਅਤੇ ਉਕਤ ਗਰੋਹ ਦੇ ਮੈਂਬਰ ਪੰਜਾਬ ਸਮੇਤ ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਮਹਾਂਰਾਸ਼ਟਰ, ਯੂਪੀ ਆਦਿ ਸੂਬਿਆਂ ਵਿੱਚ ਇੰਸੋਰੈਂਸ ਦੀਆਂ ਜਾਅਲੀ ਪਾਲਸੀਆਂ ਵੇਚ ਚੁੱਕੇ ਹਨ। ਇਸ ਗਰੋਹ ਦੇ ਮੈਂਬਰ ਕਿਸੇ ਨੂੰ ਇੰਸੋਰੈਂਸ ਕੰਪਨੀ ਦਾ ਅਧਿਕਾਰੀ ਬਣ ਕੇ ਪਾਲਸੀ ਲਈ ਫੋਨ ਕਰਦੇ ਹਨ ਅਤੇ ਕਈ ਉਨ੍ਹਾਂ ਦੇ ਸਾਥੀ ਮੋਦੀ ਸਰਕਾਰ ਦੀ ਪਾਲਸੀ ਕਹਿ ਕੇ ਝਾਂਸਾ ਦਿੰਦੇ ਸੀ ਅਤੇ ਕੋਈ ਵਿੱਤ ਮੰਤਰੀ ਦੇ ਦਫ਼ਤਰ ਦਾ ਨੁਮਾਇੰਦਾ ਦੱਸ ਕੇ ਸਬੰਧਤ ਵਿਅਕਤੀ ਦੀ ਫਾਈਲ ਕਲੀਅਰ ਕਰਵਾਉਣ ਦਾ ਝਾਂਸਾ ਦੇ ਕੇ ਆਪਣੇ ਜਾਅਲ ਵਿੱਚ ਫਸਾਉਂਦੇ ਹਨ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…