Share on Facebook Share on Twitter Share on Google+ Share on Pinterest Share on Linkedin ਮੁਹਾਲੀ ਤੋਂ ਸੋਹਾਣਾ ਮੁੱਖ ਸੜਕ ’ਤੇ ਸਿਊਂਕ ਖਾਧਾ ਸਫ਼ੈਦੇ ਦਾ ਦਰੱਖ਼ਤ ਡਿੱਗਿਆ ਵੱਡਾ ਹਾਦਸਾ ਟਲਿਆ, ਲੰਮਾ ਸਮਾਂ ਸੜਕ ’ਤੇ ਆਵਾਜਾਈ ਰਹੀ ਪ੍ਰਭਾਵਿਤ, ਪੁਰਾਣੇ ਰੁੱਖ ਕੱਟਣ ਦੀ ਮੰਗ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਕਤੂਬਰ: ਇੱਥੋਂ ਦੇ ਫੇਜ਼-7 ਅਤੇ ਸੈਕਟਰ-70 ਦੇ ਟਰੈਫ਼ਿਕ ਲਾਈਟ ਚੌਂਕ ਕੁੰਭੜਾ ਤੋਂ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵੱਲ ਜਾਣ ਵਾਲੀ ਮੁੱਖ ਸੜਕ ’ਤੇ ਸਿਊਂਕ ਖਾਧਾ ਸਫ਼ੈਦੇ ਦਾ ਪੁਰਾਣਾ ਦਰੱਖ਼ਤ ਡਿੱਗਣ ਕਾਰਨ ਲੰਮੇ ਸਮੇਂ ਤੱਕ ਇਸ ਸੜਕ ’ਤੇ ਆਵਾਜਾਈ ਪ੍ਰਭਾਵਿਤ ਰਹੀ। ਲੇਕਿਨ ਇਸ ਦੌਰਾਨ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਰਿਹਾ। ਜ਼ਿਲ੍ਹਾ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਤੇ ਕੌਂਸਲਰ ਪਰਵਿੰਦਰ ਸਿੰਘ ਬੈਦਵਾਨ ਨੇ ਦੱਸਿਆ ਕਿ ਕੁੰਭੜਾ ਟਰੈਫ਼ਿਕ ਲਾਈਟ ਪੁਆਇੰਟ ’ਤੇ ਲਾਲ ਬੱਤੀ ਹੋਣ ਕਾਰਨ ਉੱਥੇ ਵਾਹਨ ਰੁਕੇ ਹੋਣ ਕਾਰਨ ਰਾਹਗੀਰਾਂ ਦਾ ਬਚਾਅ ਹੋ ਗਿਆ। ਜੇਕਰ ਹਰੀ ਬੱਤੀ ਹੋਈ ਹੁੰਦੀ ਤਾਂ ਇਹ ਕਾਫੀ ਪੁਰਾਣਾ ਅਤੇ ਵੱਡਾ ਦਰੱਖ਼ਤ ਸੜਕ ਤੋਂ ਲੰਘਣ ਵਾਲੇ ਰਾਹਗੀਰਾਂ ਦੇ ਉੱਤੇ ਡਿੱਗਣਾ ਸੀ। ਦਰੱਖ਼ਤ ਡਿੱਗਣ ਕਾਰਨ ਸੜਕ ’ਤੇ ਕਾਫੀ ਦੇਰ ਤੱਕ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਰਹੀ। ਬਾਅਦ ਵਿੱਚ ਲੋਕਾਂ ਦੀ ਮਦਦ ਨਾਲ ਦਰੱਖ਼ਤ ਨੂੰ ਕੱਟ ਕੇ ਸੜਕ ਤੋਂ ਪਾਸੇ ਕੀਤਾ ਤਾਂ ਕਿਤੇ ਜਾ ਕੇ ਆਵਾਜਾਈ ਸ਼ੁਰੂ ਹੋ ਸਕੀ। ਸ੍ਰੀ ਬੈਦਵਾਨ ਨੇ ਦੱਸਿਆ ਕਿ ਦਰੱਖ਼ਤ ਦੇ ਡਿੱਗਣ ਦਾ ਮੁੱਖ ਕਾਰਨ ਇਸ ਪੁਰਾਣੇ ਅਤੇ ਉੱਚੇ ਲੰਮੇ ਸਫ਼ੈਦੇ ਦੇ ਰੁੱਖ ਦੀਆਂ ਜੜ੍ਹਾਂ ਅਤੇ ਹੇਠਲੇ ਹਿੱਸੇ ਨੂੰ ਸਿਊਂਕ ਲੱਗੀ ਹੋਈ ਸੀ। ਜਿਸ ਕਾਰਨ ਜੜ੍ਹਾਂ ਅਤੇ ਹੇਠਲਾ ਹਿੱਸਾ ਕਮਜ਼ੋਰ ਹੋਣ ਕਾਰਨ ਦਰੱਖਤ ਸੜਕ ’ਤੇ ਡਿੱਗ ਗਿਆ। ਉਨ੍ਹਾਂ ਮੁਹਾਲੀ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਜੰਗਲਾਤ ਵਿਭਾਗ ਦੀ ਮਦਦ ਨਾਲ ਸ਼ਹਿਰ ਦੀਆਂ ਸੜਕਾਂ, ਮਾਰਕੀਟਾਂ ਦੀਆਂ ਪਾਰਕਿੰਗਾਂ ਅਤੇ ਰਿਹਾਇਸ਼ੀ ਖੇਤਰ ਵਿੱਚ ਲੱਗੇ ਪੁਰਾਣੇ ਅਤੇ ਸਿਊਂਕ ਖਾਧੇ ਦਰਖੱਤਾਂ ਨੂੰ ਕੱਟਣ ਲਈ ਜਲਦੀ ਸਰਵੇ ਕਰਵਾਇਆ ਜਾਵੇ ਤਾਂ ਕੋਈ ਵੱਡਾ ਦੁਖਾਂਤ ਵਾਪਰਨ ਤੋਂ ਬਚਾਅ ਹੋ ਸਕੇ। ਉਨ੍ਹਾਂ ਕਿਹਾ ਕਿ ਪੁਰਾਣੇ ਰੁੱਖਾਂ ਨੂੰ ਕੱਟਣ ਸਬੰਧੀ ਨਗਰ ਨਿਗਮ ਦੀ ਮੀਟਿੰਗ ਵਿੱਚ ਮੁੱਦਾ ਚੁੱਕਿਆ ਜਾਵੇ। ਉਨ੍ਹਾਂ ਦੱਸਿਆ ਕਿ ਮੇਅਰ ਕੁਲਵੰਤ ਸਿੰਘ ਨੇ ਸ਼ਹਿਰ ਵਿੱਚ ਦਰੱਖ਼ਤਾਂ ਦੀ ਛੰਗਾਈ ਲਈ ਜਰਮਨ ਤੋਂ ਅਤਿ ਆਧੁਨਿਕ ਟਰੀ ਪਰੂਨਿੰਗ ਮਸ਼ੀਨ ਖ਼ਰੀਦਣ ਲਈ ਪ੍ਰਾਈਵੇਟ ਕੰਪਨੀ ਨਾਲ ਐਗਰੀਮੈਂਟ ਕੀਤਾ ਗਿਆ ਸੀ ਲੇਕਿਨ ਸਿਆਸੀ ਬਦਲਾਖੋਰੀ ਦੇ ਚੱਲਦਿਆਂ ਸਾਬਕਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਸਾਥੀ ਮੰਤਰੀ ਦੇ ਕਹਿਣ ਨਾਲ ਵਿਦੇਸ਼ੀ ਖ਼ਰੀਦਣ ’ਤੇ ਅਣਐਲਾਨੀ ਰੋਕ ਲਗਾ ਦਿੱਤੀ। ਅਕਾਲੀ ਆਗੂ ਨੇ ਕਿਹਾ ਕਿ ਹਾਲਾਂਕਿ ਕੁਝ ਸਮਾਂ ਪਹਿਲਾਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਪਣੇ ਅਖ਼ਤਿਆਰੀ ਕੋਟੇ ’ਚੋਂ ਨਗਰ ਨਿਗਮ ਨੂੰ ਦੋ ਟਰੀ ਪਰੂਨਿੰਗ ਮਸ਼ੀਨਾਂ ਖਰੀਦ ਕੇ ਦਿੱਤੀਆਂ ਸਨ ਪ੍ਰੰਤੂ ਇਹ ਦੇਸੀ ਜੁਗਾੜ ਕਾਰਗਾਰ ਸਾਬਤ ਨਹੀਂ ਹੋ ਰਿਹਾ ਅਤੇ ਨਾ ਹੀ ਨਗਰ ਨਿਗਮ ਸਟਾਫ਼ ਵੱਲੋਂ ਇਨ੍ਹਾਂ ਮਸ਼ੀਨਾਂ ਨੂੰ ਲੋੜ ਅਨੁਸਾਰ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ