Share on Facebook Share on Twitter Share on Google+ Share on Pinterest Share on Linkedin ਸਵੱਛ ਭਾਰਤ ਮੁਹਿੰਮ: ‘ਆਪਣੀ ਸਫ਼ਾਈ ਆਪ’ ਤਹਿਤ ਵਾਰਡ ਨੰਬਰ-23 ਵਿੱਚ ਸਫ਼ਾਈ ਪੰਦਰਵਾੜਾ ਸ਼ੁਰੂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਤੇ ਸਮਾਜ ਸੇਵੀ ਆਗੂ ਸਤਵੀਰ ਸਿੰਘ ਧਨੋਆ ਵੱਲੋਂ ਸਵੱਛ ਭਾਰਤ ਮੁਹਿੰਮ ਨੂੰ ਅੱਗੇ ਤੋਰਦਿਆਂ ਨਗਰ ਨਿਗਮ, ਗਮਾਡਾ ਅਤੇ ਆਪਣੇ ਸਮਰਥਕਾਂ ਸਮੇਤ ਇੱਥੋਂ ਦੇ ਵਾਰਡ ਨੰਬਰ-23 ਨੂੰ ਸ਼ਹਿਰ ਦਾ ਨਮੂਨੇ ਦਾ ਵਾਰਡ ਬਣਾਉਣ ਲਈ ਸਫ਼ਾਈ ਪੰਦਰਵਾੜਾ ਸ਼ੁਰੂ ਕੀਤਾ ਗਿਆ। ਅੱਜ ਪਹਿਲੇ ਦਿਨ ਰੈਜ਼ੀਡੈਂਟਸ ਵੈਲਫੇਅਰ ਸੁਸਾਇਟੀ, ਇਲਾਕੇ ਦੇ ਨੌਜਵਾਨ, ਸੀਨੀਅਰ ਸਿਟੀਜਨਾਂ ਅਤੇ ਵਾਰਡ ਦੇ ਪਤਵੰਤਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਸ੍ਰੀ ਧਨੋਆ ਨੇ ਦੱਸਿਆ ਕਿ 25 ਅਕਤੂਬਰ ਤੱਕ ਚੱਲਣ ਵਾਲੇ ਇਸ ਸਫ਼ਾਈ ਅਭਿਆਨ ਦੌਰਾਨ ਸੈਕਟਰ-69, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਰਿਹਾਇਸ਼ੀ ਕੰਪਲੈਕਸ ਸੈਕਟਰ-68, ਪੁਲੀਸ ਕੰਪਲੈਕਸ ਫੇਜ਼-8, ਫੇਜ਼-9 ਆਦਿ ਖੇਤਰਾਂ ਵਿੱਚ ਤਰਤੀਬਵਾਰ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਜਾਵੇਗੀ। ਇਸ ਦੌਰਾਨ ਸ਼ਹਿਰ ਵਾਸੀਆਂ ਨੂੰ ਆਪਣੇ ਆਲੇ ਦੁਆਲੇ ਦੀ ਸਫ਼ਾਈ, ਕਾਂਗਰਸ ਘਾਹ ਦਾ ਮੁਕੰਮਲ ਖਾਤਮਾ, ਦਰਖ਼ਤਾਂ ਦੀ ਸਾਂਭ-ਸੰਭਾਲ, ਪਾਣੀ ਦੀ ਸਾਂਭ-ਸੰਭਾਲ ਦਾ ਵੀ ਹੋਕਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰੇਕ ਸ਼ਹਿਰ ਵਾਸੀ ਨੂੰ ਆਪਣੇ ਘਰਾਂ ਵਾਂਗ ਹੀ ਆਪਣੇ ਆਲੇ-ਦੁਆਲੇ ਦੀ ਸਫ਼ਾਈ ਖ਼ੁਦ ਕਰਨ ਦਾ ਅਹਿਦ ਲੈਣਾ ਚਾਹੀਦਾ ਹੈ ਅਤੇ ਸਫ਼ਾਈ ਦਾ ਸਾਰਾ ਕੰਮ ਸਰਕਾਰ ਅਤੇ ਪ੍ਰਸ਼ਾਸਨ ’ਤੇ ਹੀ ਨਹੀਂ ਛੱਡਣਾ ਚਾਹੀਦਾ। ਇਸ ਮੌਕੇ ਕਰਮ ਸਿੰਘ ਮਾਵੀ, ਗੁਰਦੀਪ ਸਿੰਘ ਅਟਵਾਲ, ਸ਼ਰਨਜੀਤ ਸਿੰਘ ਨੱਈਅਰ, ਕੈਪਟਨ ਮੱਖਣ ਸਿੰਘ, ਮੇਜਰ ਸਿੰਘ, ਦੀਦਾਰ ਸਿੰਘ ਢੀਂਡਸਾ, ਹਰਭਗਤ ਸਿੰਘ ਬੇਦੀ, ਤਾਰਾ ਸਿੰਘ ਚਲਾਕੀ, ਇੰਦਰਪਾਲ ਸਿੰਘ ਧਨੋਆ, ਸੁਰਿੰਦਰਜੀਤ ਸਿੰਘ, ਗੁਰਮੇਲ ਸਿੰਘ, ਪਰਮਿੰਦਰ ਸਿੰਘ, ਹਰਮੀਤ ਸਿੰਘ, ਕਿਰਪਾਲ ਸਿੰਘ ਲਿਬੜਾ, ਰਛਪਾਲ ਸਿੰਘ, ਨਿਰਦੋਸ਼ ਪੁੰਜ ਸਮੇਤ ਵੱਡੀ ਗਿਣਤੀ ਵਿੱਚ ਪਤਵੰਤਿਆਂ ਨੇ ਹਿੱਸਾ ਲਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ