Share on Facebook Share on Twitter Share on Google+ Share on Pinterest Share on Linkedin 14 ਤੇ 15 ਦਸੰਬਰ ਨੂੰ ਪਿੰਡ ਬਾਗੜੀਆਂ (ਸੰਗਰੂਰ) ਵਿੱਚ ਹੋਵੇਗਾ ਦੋ ਰੋਜ਼ਾ ਬਾਲ ਮੇਲਾ ਬੱਚਿਆਂ ਦੇ ਗਿਆਨ, ਆਤਮ ਵਿਸ਼ਵਾਸ ਵਿੱਚ ਵਾਧਾ ਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਦੇ ਹਨ ਬਾਲ ਮੇਲੇ: ਕ੍ਰਿਸ਼ਨ ਕੁਮਾਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਨਵੰਬਰ: ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਅਧਿਆਪਕਾਂ ਅਤੇ ਮਾਪਿਆਂ ਦੇ ਸਾਂਝੇ ਯਤਨ ਨਾਲ ਪੰਜਾਬ ਪੱਧਰ ’ਤੇ ਮਿਡਲ ਪੱਧਰ ਤੱਕ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਕਰਵਾਏ ਜਾ ਰਹੇ ਦਸਵੇਂ ਦੋ ਰੋਜ਼ਾ ਬਾਲ ਮੇਲੇ ਦਾ ਪ੍ਰਾਸਪੈਕਟਸ ਰਿਲੀਜ਼ ਕੀਤਾ ਗਿਆ। ਉਨ੍ਹਾਂ ਬਾਲ ਮੇਲਾ ਪ੍ਰਬੰਧਕਾਂ ਦੀ ਹੌਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਸ਼ਖ਼ਸੀਅਤ ਦੇ ਵਿਕਾਸ ਲਈ ਅਜਿਹੇ ਬਾਲ ਮੇਲਿਆਂ ਦੀ ਵੱਡੀ ਭੂਮਿਕਾ ਹੁੰਦੀ ਹੈ। ਅਜਿਹੇ ਯਤਨਾਂ ਨਾਲ ਬੱਚਿਆਂ ਦੇ ਗਿਆਨ ਤੇ ਆਤਮ-ਵਿਕਾਸ ਵਿੱਚ ਵਾਧਾ ਹੁੰਦਾ ਹੈ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ। ਮਾਪਿਆਂ ਅਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦਾ ਇਹ ਸਾਂਝਾ ਯਤਨ ਸ਼ਲਾਘਾਯੋਗ ਹੈ। ਇਸ ਮੌਕੇ ਬਾਲ ਮੇਲੇ ਦੀ ਪ੍ਰਬੰਧਕੀ ਟੀਮ ਦੇ ਮੈਂਬਰ ਸਿੱਖਿਆ ਵਿਕਾਸ ਮੰਚ ਪੰਜਾਬ ਦੇ ਪ੍ਰਧਾਨ ਜਗਜੀਤ ਸਿੰਘ ਨੌਹਰਾ, ਸਕੱਤਰ ਰਾਜੇਸ਼ ਕੁਮਾਰ ਦਾਨੀ, ਸੁਰਜੀਤ ਸਿੰਘ ਖਾਂਗ, ਗੁਰਮੀਤ ਸਿੰਘ ਅੌਲਖ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਮੰਚ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਇਹ ਬਾਲ ਮੇਲਾ ਪਿਛਲੇ 10 ਸਾਲਾਂ ਤੋਂ ਪਟਿਆਲਾ, ਸੰਗਰੂਰ ਦੇ ਵੱਖ-ਵੱਖ ਪਿੰਡਾਂ ਵਿੱਚ ਕਰਵਾਇਆ ਜਾਂਦਾ ਹੈ। ਜਿਸ ਵਿੱਚ ਹਰ ਸਾਲ ਸੈਂਕੜੇ ਸਰਕਾਰੀ ਸਕੂਲਾਂ ਦੇ ਹਜ਼ਾਰਾਂ ਬੱਚੇ ਸ਼ਮੂਲੀਅਤ ਕਰਦੇ ਆ ਰਹੇ ਹਨ। ਇਸ ਸਾਲ ਦਾ ਦੋ ਰੋਜ਼ਾ ਬਾਲ ਮੇਲਾ 14 ਤੇ 15 ਦਸੰਬਰ 2019 ਨੂੰ ਇਤਿਹਾਸਕ ਪਿੰਡ ਬਾਗੜੀਆਂ (ਸੰਗਰੂਰ) ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਬਾਲ ਮੇਲੇ ਦੇ ਸਾਰੇ ਪ੍ਰਬੰਧ ਸਿੱਖਿਆ ਵਿਕਾਸ ਮੰਚ ਪੰਜਾਬ, ਬਾਲ ਮੇਲਾ ਆਯੋਜਿਤ ਕਮੇਟੀ, ਗਰਾਮ ਪੰਚਾਇਤ ਤੇ ਸਮੂਹ ਪਿੰਡ ਵਾਸੀ ਬਾਗੜੀਆਂ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗੜੀਆਂ ਵਿੱਚ ਕਰਵਾਇਆ ਜਾਵੇਗਾ। ਇਸ ਵਾਰ ਦੇ ਮੇਲੇ ਵਿੱਚ ਪ੍ਰਾਇਮਰੀ ਵਿੰਗ ਅਧੀਨ ਭਾਸ਼ਣ, ਸੁੰਦਰ ਲਿਖਾਈ, ਚਿੱਤਰਕਾਰੀ, ਸ਼ਬਦ ਗਾਇਨ, ਕਵਿਤਾ ਉਚਾਰਨ, ਕੋਰਿਓਗ੍ਰਾਫ਼ੀ, ਸੋਲੋ ਗੀਤ, ਕਲੇਅ ਮਾਡਲਿੰਗ, ਗਰੁੱਪ ਡਾਂਸ ਮੁੰਡੇ, ਗਿੱਧਾ, ਬੈੱਸਟ ਆਊਟ ਆਫ਼ ਵੇਸਟ, ਗਿਆਨ ਪਰਖ ਮੁਕਾਬਲਾ, ਬੋਰੀ ਦੌੜ, ਰੱਸਾਕਸ਼ੀ ਮੁੰਡੇ-ਕੁੜੀਆਂ ਦੇ ਮੁਕਾਬਲੇ ਹੋਣਗੇ। ਇਸੇ ਤਰ੍ਹਾਂ ਮਿਡਲ ਵਿੰਗ ਦੇ ਸੁੰਦਰ ਲਿਖਾਈ, ਗਰੁੱਪ ਡਾਂਸ ਮੁੰਡੇ-ਕੁੜੀਆਂ, ਰੱਸਾਕਸ਼ੀ ਕੁੜੀਆਂ, ਕਵੀਸ਼ਰੀ, ਚਿੱਤਰਕਾਰੀ, ਲੰਮੀ ਛਾਲ ਮੁੰਡੇ-ਕੁੜੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਮੇਲਾ ਪ੍ਰਬੰਧਕਾਂ ਨੇ ਸਰਕਾਰੀ ਸਕੂਲਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਬੱਚੇ ਬਾਲ ਮੇਲੇ ਵਿੱਚ ਸ਼ਮੂਲੀਅਤ ਕਰਵਾਉਣ। ਉਨ੍ਹਾਂ ਦੱਸਿਆ ਕਿ ਦੂਰ ਤੋਂ ਆਉਣ ਵਾਲੇ ਬੱਚਿਆਂ ਲਈ ਰਾਤ ਨੂੰ ਰਹਿਣ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ