Nabaz-e-punjab.com

ਜੈੱਮ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪੂਰੇ ਉਤਸਾਹ ਨਾਲ ਮਨਾਇਆ ਬਾਲ ਦਿਵਸ

ਬੱਚਿਆਂ ਦੇ ਕੋਮਲ ਮਨਾਂ ਰੂਪੀ ਬੂਟੇ ਨੂੰ ਪਿਆਰ ਅਤੇ ਮੁਹੱਬਤ ਦੇ ਪਾਣੀ ਨਾਲ ਸਿੰਜਿਆ ਜਾਵੇ-ਅੰਜੁਲਾ ਜੈਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਨਵੰਬਰ:
ਇੱਥੋਂ ਦੇ ਜੈੱਮ ਪਬਲਿਕ ਸਕੂਲ ਫੇਜ਼-3ਬੀ2 ਵਿੱਚ ਚਾਚਾ ਨਹਿਰੂ ਦੀ ਯਾਦ ਵਿੱਚ ਬਾਲ ਦਿਵਸ ਨੂੰ ਪੂਰੇ ਧੂਮਧਾਮ ਦੇ ਨਾਲ ਮਨਾਇਆ। ਇਸ ਮੌਕੇ ਅਧਿਆਪਕਾਂ ਦੇ ਲਈ ਇਹ ਦਿਨ ਉਸ ਵੇਲੇ ਹੋਰ ਵੀ ਯਾਦਗਾਰੀ ਹੋ ਗਿਆ ਜਦੋਂ ਅਧਿਆਪਕਾਂ ਨੇ ਵਿਦਿਆਰਥੀਆਂ ਦੇ ਲਈ ਵੱਖ ਵੱਖ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ। ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੇ ਰੂਪ ਵਿੱਚ ਪੇਸ਼ ਕੀਤੀ ਗਈ ਪੇਸ਼ਕਾਰੀ ਨੇ ਪ੍ਰੋਗਰਾਮ ਦੇ ਵਿੱਚ ਹੋਰ ਵੀ ਰੰਗ ਭਰ ਦਿੱਤਾ।
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਜੈੱਮ ਪਬਲਿਕ ਸਕੂਲ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਅੰਜੁਲਾ ਜੈਨ ਨੇ ਕਿਹਾ ਕਿ ਬੱਚੇ ਉਸ ਪ੍ਰਮਾਤਮਾ ਵੱਲੋਂ ਭੇਜੀ ਗਈ ਦੁਨੀਆ ਦੀ ਸਭ ਤੋਂ ਸੁੰਦਰ ਰਚਨਾ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਬਾਲ ਦਿਵਸ ਚਾਚਾ ਨਹਿਰੂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਪ੍ਰੰਤੂ ਇਹ ਦਿਨ ਮਾਪਿਆਂ ਅਤੇ ਵਿੱਦਿਅਕ ਅਦਾਰਿਆਂ ਲਈ ਇੱਕ ਸੁਨੇਹਾ ਹੈ ਕਿ ਬੱਚਿਆਂ ਦੇ ਕੋਮਲ ਮਨਾਂ ਰੂਪੀ ਬੂਟੇ ਨੂੰ ਪਿਆਰ ਅਤੇ ਮੁਹੱਬਤ ਦੇ ਪਾਣੀ ਦੇ ਨਾਲ ਸਿੰਜਿਆ ਜਾਵੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਦੇ ਨਾਲ ਨਾਲ ਉਨ੍ਹਾਂ ਦਾ ਸਰਵਪੱਖੀ ਵਿਕਾਸ ਕਰਨਾ ਜ਼ਰੂਰੀ ਹੈ ਤਾਂ ਜੋ ਅੱਗੇ ਭਵਿੱਖ ਦੇ ਵਿੱਚ ਇੱਕ ਚੰਗੇ ਨਾਗਰਕਿ ਬਣ ਸਕਣ। ਇਸ ਮੌਕੇ ਸਕੂਲ ਦੇ ਨੰਨ੍ਹੇ ਮੁੰਨੇ ਵਿਦਿਆਰਥੀਆਂ ਸਮੇਤ ਸੀਨੀਅਰ ਕਲਾਸਾਂ ਦੇ ਲਗਪਗ ਚਾਰ ਸੌ ਤੋਂ ਵੀ ਵੱਧ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ। ਪ੍ਰੋਗਰਾਮ ਦੀ ਸਮਾਪਤੀ ਅਧਿਆਪਕਾਂ ਵੱਲੋਂ ਪੇਸ਼ ਕੀਤੇ ਗਏ ਸਕੂਲ ਦੇ ਨਵੇਂ ਅਸੈਂਬਲੀ ਗੀਤ ਦੇ ਨਾਲ ਹੋਈ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…