nabaz-e-punjab.com

ਪਤਨੀ ਦਾ ਕੇਸ ਲੜ ਰਹੇ ਵਕੀਲ ਦੀ ਖਿੱਚ ਧੂਹ, ਪਤਨੀ ਦੀ ਸ਼ਿਕਾਇਤ ’ਤੇ ਪਤੀ ਖ਼ਿਲਾਫ਼ ਕੇਸ ਦਰਜ

ਪਤੀ ਵੱਲੋਂ ਵਕੀਲ ’ਤੇ ਪਤਨੀ ਨੂੰ ਭੜਕਾਉਣ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਨਵੰਬਰ:
ਮੁਹਾਲੀ ਅਦਾਲਤ ਦੀ ਪਾਰਕਿੰਗ ਵਿੱਚ ਅੱਜ ਉਸ ਸਮੇਂ ਅਜੀਬੋ ਗਰੀਬ ਸਥਿਤੀ ਪੈਦਾ ਹੋ ਗਈ ਜਦੋਂ ਇਕ ਵਿਅਕਤੀ ਉਸ ਦੇ ਖ਼ਿਲਾਫ਼ ਉਸ ਦੀ ਪਤਨੀ ਦਾ ਕੇਸ ਖ਼ਿਲਾਫ਼ ਕੇਸ ਲੜ ਰਹੇ ਵਕੀਲ ਬੀਐਸ ਸੋਹਲ ਨੂੰ ਗਲੇ ਤੋਂ ਫੜ ਕੇ ਕਾਫੀ ਖਿੱਚ ਧੂਹ ਕੀਤੀ। ਇਹ ਸੂਚਨਾ ਮਿਲਦੇ ਹੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਚਾਹਲ ਅਤੇ ਕੁਝ ਹੋਰ ਵਕੀਲ ਵੀ ਉੱਕੇ ਪਹੁੰਚ ਗਏ ਅਤੇ ਪੀੜਤ ਵਕੀਲ ਨੂੰ ਐਸਐਸਪੀ ਦਫ਼ਤਰ ਵਿੱਚ ਪੇਸ਼ ਕਰਕੇ ਇਨਸਾਫ਼ ਦੀ ਗੁਹਾਰ ਲਗਾਈ। ਉਧਰ, ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵਕੀਲ ਨਾਲ ਖਿੱਚ ਧੂਹ ਕਰਨ ਵਾਲੇ ਵਿਅਕਤੀ ਖ਼ਿਲਾਫ਼ ਬਣਦੀ ਕਾਰਵਾਈ ਕਰਨ ਲਈ ਥਾਣਾ ਸੋਹਾਣਾ ਦੇ ਐਸਐਚਓ ਨੂੰ ਹਦਾਇਤ ਕੀਤੀ ਗਈ।
ਇਸ ਮੌਕੇ ਐਡਵੋਕੇਟ ਬੀਐਸ ਸੋਹਲ ਨੇ ਦੱਸਿਆ ਕਿ ਰੇਨੂੰ ਜੈਸਵਾਲ ਨਾਂ ਦੀ ਅੌਰਤ ਦਾ ਉਹ ਕੇਸ ਲੜ ਰਹੇ ਹਨ। ਰੇਨੂੰ ਵੱਲੋਂ ਆਪਣੇ ਪਤੀ ਸਰਬਜੀਤ ਸਿੰਘ ਖ਼ਿਲਾਫ਼ ਅਦਾਲਤ ਵਿੱਚ ਕੁੱਟਮਾਰ ਕਰਨ ਅਤੇ ਖਰਚਾ ਨਾ ਦੇਣ ਦੀ ਸ਼ਿਕਾਇਤ ਦਾਇਰ ਕੀਤੀ ਹੋਈ ਹੈ। ਇਸ ਤੋਂ ਇਲਾਵਾ ਪੁਲੀਸ ਨੂੰ ਵੀ ਵੱਖਰੇ ਤੌਰ ’ਤੇ ਸ਼ਿਕਾਇਤ ਦਿੱਤੀ ਹੋਈ ਹੈ। ਵਕੀਲ ਨੇ ਦੱਸਿਆ ਕਿ ਅੱਜ ਉਹ ਆਪਣੇ ਮੁਵਕਿਲ ਰੇਨੂੰ ਦੇ ਨਾਲ ਪਾਰਕਿੰਗ ਵਿੱਚ ਖੜਾ ਹੋ ਕੇ ਕਿਸੇ ਨੁਕਸੇ ’ਤੇ ਚਰਚਾ ਕਰ ਰਹੇ ਸੀ ਕਿ ਇਸ ਦੌਰਾਨ ਅਚਾਨਕ ਸਰਬਜੀਤ ਸਿੰਘ ਉਨ੍ਹਾਂ ਕੋਲ ਆਇਆ ਅਤੇ ਜ਼ਬਰਦਸਤੀ ਉਸ ਦੀ ਖਿੱਚ ਧੂਹ ਕਰਨ ਲੱਗ ਪਿਆ।
ਉਧਰ ਰੇਨੂੰ ਜੈਸਵਾਲ ਦਾ ਕਹਿਣਾ ਹੈ ਕਿ ਉਸ ਦਾ ਪਤੀ ਸਰਬਜੀਤ ਸਿੰਘ ਉਸ ਦੀ ਕੁੱਟਮਾਰ ਕਰਦਾ ਹੈ। ਜਿਸ ਸਬੰਧੀ ਉਸ ਨੇ ਪੁਲੀਸ ਨੂੰ ਵੀ ਸ਼ਿਕਾਇਤ ਦਿੱਤੀ ਹੋਈ ਹੈ ਅਤੇ ਅਦਾਲਤ ਵਿੱਚ ਵੀ ਆਪਣੇ ਪਤੀ ਖ਼ਿਲਾਫ਼ ਕੇਸ ਦਾਇਰ ਕੀਤਾ ਹੋਇਆ ਹੈ। ਦੂਜੇ ਪਾਸੇ ਇਸ ਸਬੰਧੀ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਐਡਵੋਕੇਟ ਬੀਐਸ ਸੋਹਲ ਉਸ ਦੀ ਪਤਨੀ ਨੂੰ ਭੜਕਾਉਂਦਾ ਹੈ। ਜਿਸ ਕਾਰਨ ਉਸ ਦੇ ਘਰ ਦਾ ਮਾਹੌਲ ਖਰਾਬ ਹੋ ਰਿਹਾ ਹੈ।
ਉਧਰ, ਜਾਂਚ ਅਧਿਕਾਰੀ ਏਐਸਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਰੇਨੂੰ ਜੈਸਵਾਲ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਉਸ ਦੇ ਪਤੀ ਸਰਬਜੀਤ ਸਿੰਘ ਖ਼ਿਲਾਫ਼ ਧਾਰਾ 323, 341 ਦੇ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਦਿੱਤੀ ਹੈ, ਜਦੋਂਕਿ ਵਕੀਲ ਬੀਐਸ ਸੋਹਲ ਨੂੰ ਗਵਾਹ ਰੱਖ ਗਿਆ ਹੈ।

Load More Related Articles
Load More By Nabaz-e-Punjab
Load More In Court

Check Also

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ ਨਬਜ਼-ਏ-ਪੰਜ…