Nabaz-e-punjab.com

ਰਿਹਾਇਸ਼ੀ ਖੇਤਰ ਫੇਜ਼-10 ਵਿੱਚ ਘਰਾਂ ਮੂਹਰੇ ਬਣੇ ਰੈਂਪ ਤੋੜੇ, ਲੋਕਾਂ ’ਚ ਰੋਸ

ਮਕਾਨ ਮਾਲਕ ਵੱਲੋਂ ਸਿਰੇ ਦਾ ਪੱਖਪਾਤ ਕਰਨ ਦਾ ਦੋਸ਼, ਸਾਰਿਆਂ ਲਈ ਇਕ ਕਾਨੂੰਨ ਹੋਵੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਦਸੰਬਰ:
ਮੁਹਾਲੀ ਨਗਰ ਨਿਗਮ ਵੱਲੋਂ ਇੱਥੋਂ ਦੇ ਫੇਜ਼-10 ਦੇ ਰਿਹਾਇਸ਼ੀ ਖੇਤਰ ਵਿੱਚ ਘਰਾਂ ਦੇ ਮੂਹਰੇ ਬਣੇ ਰੈਂਪ ਤੋੜਨ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਪੀੜਤ ਮਕਾਨ ਮਾਲਕ ਪਰਵਿੰਦਰ ਸਿੰਘ ਨੇ ਨਗਰ ਨਿਗਮ ਦੀ ਟੀਮ ’ਤੇ ਉਨ੍ਹਾਂ ਦਾ ਸਿਰੇ ਦਾ ਪੱਖਪਾਤ ਕਰਨ ਦਾ ਦੋਸ਼ ਲਗਾਉਂਦਿਆਂ ਦੱਸਿਆ ਕਿ ਨਿਗਮ ਕਰਮਚਾਰੀਆਂ ਨੇ ਇਕ ਸਿਰੇ ਤੋਂ ਕਾਰਵਾਈ ਨੂੰ ਅੰਜਾਮ ਦੇਣ ਦੀ ਥਾਂ ਅਧ ਵਿਚਾਲਿਓਂ ਸਿਰਫ਼ ਉਸ ਦੇ ਮਕਾਨ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ। ਪੀੜਤ ਅਨੁਸਾਰ ਉਨ੍ਹਾਂ ਨੇ ਰੈਂਪ ਤੋੜਨ ਵਾਲੀ ਟੀਮ ਨੂੰ ਅਪੀਲ ਕੀਤੀ ਕਿ ਸਾਰਿਆਂ ਲਈ ਕਾਨੂੰਨ ਇਕ ਹੋਣਾ ਚਾਹੀਦਾ ਹੈ ਅਤੇ ਇਹ ਕਾਰਵਾਈ ਇਕ ਪਾਸੇ ਤੋਂ ਸ਼ੁਰੂ ਹੋਣੀ ਚਾਹੀਦੀ ਹੈ ਨਾ ਕਿ ਅੱਧ ਵਿਚਾਲਿਓਂ ਸ਼ੁਰੂ ਕਰਨੀ ਚਾਹੀਦੀ ਹੈ ਲੇਕਿਨ ਕਰਮਚਾਰੀਆਂ ਨੇ ਉਸ ਦੀ ਇਕ ਸੁਣੀ ਅਤੇ ਉਸ ਦੇ ਘਰ ਅੱਗੇ ਹਰਿਆਲੀ ਅਤੇ ਸਾਰਾ ਰੈਂਪ ਤੋੜ ਕੇ ਚਲੇ ਗਏ ਜਦੋਕਿ ਹੋਰਨਾਂ ਕਾਫੀ ਲੋਕਾਂ ਦੇ ਘਰਾਂ ਅੱਗੇ ਵੀ ਅਜਿਹੀ ਸਥਿਤੀ ਬਣੀ ਹੋਈ ਹੈ ਪ੍ਰੰਤੂ ਨਿਗਮ ਕਰਮਚਾਰੀਆਂ ਨੇ ਹੋਰ ਕਿਸੇ ਦੇ ਘਰ ਅੱਗਿਓਂ ਰੈਂਪ ਨਹੀਂ ਤੋੜਿਆ।
ਇਸ ਸਬੰਧੀ ਪੀੜਤ ਮਕਾਨ ਮਲਾਕ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਸ਼ਿਕਾਇਤ ਲਿਖ ਕੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਉਨ੍ਹਾਂ ਮੰਗ ਕੀਤੀ ਕਿ ਪੱਖਪਾਤ ਕਰਨ ਵਾਲੇ ਕਰਮਚਾਰੀਆਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਹਾਲਾਂਕਿ ਨਿਗਮ ਟੀਮ ਨੇ ਇਹ ਕਿਹਾ ਸੀ ਕਿ ਉਹ ਅਗਲੇ ਦਿਨ ਬਾਕੀ ਸਾਰਿਆਂ ਦੇ ਘਰਾਂ ਦੇ ਅੱਗਿਓਂ ਰੈਂਪ ਤੋੜਨਗੇ ਪ੍ਰੰਤੂ ਅੱਜ ਵੀ ਕੋਈ ਕਰਮਚਾਰੀ ਦੁਬਾਰਾ ਕਾਰਵਾਈ ਪਾਉਣ ਨਹੀਂ ਆਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਸ ਦੇ ਘਰ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਹੈ। ਕਰਮਚਾਰੀਆਂ ਨੇ ਅੰਦਰ ਵਿਹੜੇ ਤੱਕ ਟਾਈਲਾਂ ਤੋੜ ਕੇ ਘਰ ਦਾ ਹੁਲੀਆ ਵਿਗਾੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਨਾਲ ਉਸ ਨੂੰ ਕਾਫੀ ਨੁਕਸਾਨ ਹੋਇਆ ਹੈ।

Load More Related Articles
Load More By Nabaz-e-Punjab
Load More In General News

Check Also

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼ ਨਬਜ਼-ਏ-ਪੰਜਾਬ, ਮੁਹਾਲੀ, 29 ਨਵੰਬਰ: ਇੱਥੋਂ ਦ…