Share on Facebook Share on Twitter Share on Google+ Share on Pinterest Share on Linkedin ਚਿਕਨ ਕਾਰਨਰ ਤੋਂ ਦੋ ਅੌਰਤਾਂ ਵੱਲੋਂ 40 ਕਿੱਲੋ ਪਿਆਜ਼ ਚੋਰੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਦਸੰਬਰ: ਦੇਸ਼ ਭਰ ਵਿੱਚ ਪਿਆਜ਼ ਦੀ ਲਗਾਤਾਰ ਵਧਦੀ ਕੀਮਤ ਵੱਡੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਮੌਜੂਦਾ ਸਮੇਂ ਵਿੱਚ ਅਸਮਾਨ ’ਤੇ ਪੁੱਜੀ ਪਿਆਜ਼ ਦੀ ਕੀਮਤ ਨੇ ਰਸੋਈ ਦਾ ਬਜਟ ਹਿੱਲਾ ਕੇ ਰੱਖ ਦਿੱਤਾ ਹੈ। ਇਨ੍ਹੀਂ ਦਿਨੀਂ ਮੰਡੀਆਂ ਵਿੱਚ ਪਿਆਜ਼ 100 ਰੁਪਏ ਕਿੱਲੋ ਵਿੱਕ ਰਿਹਾ ਹੈ। ਜਿਸ ਕਾਰਨ ਅੌਰਤਾਂ ਨੇ ਪਿਆਜ਼ ਚੋਰੀ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤਰ੍ਹਾਂ ਇਕ ਤਾਜ਼ਾ ਮਾਮਲਾ ਅੱਜ ਮੁਹਾਲੀ ਵਿੱਚ ਦੇਖਣ ਨੂੰ ਮਿਲਿਆ ਹੈ। ਇੱਥੋਂ ਦੇ ਫੇਜ਼-7 ਵਿੱਚ ਚਿਕਨ ਦੀ ਮਸ਼ਹੂਰ ਦੁਕਾਨ ਪਾਪਾ ਜੀ ਢਾਬਾ ਤੋਂ ਅੱਜ ਦੋ ਅੌਰਤਾਂ ਦੁਕਾਨਦਾਰ ਨੂੰ ਝਕਾਨੀ ਦੇ ਕੇ ਢਾਬੇ ਤੋਂ ਕਰੀਬ 40 ਕਿੱਲੋ ਪਿਆਜ਼ ਚੋਰੀ ਕਰਕੇ ਲੈ ਗਈਆਂ। ਪਿਆਜ਼ ਦੀ ਚੋਰੀ ਦੀ ਇਹ ਘਟਨਾ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਦੁਕਾਨ ਦੇ ਮਾਲਕ ਰਾਜਿੰਦਰ ਸਿੰਘ ਕਾਲਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਸਵੇਰੇ ਰੋਜ਼ਾਨਾ ਵਾਂਗ ਮੰਡੀ ਤੋਂ ਸਬਜ਼ੀਆਂ ਅਤੇ ਪਿਆਜ਼ ਮੰਗਵਾਇਆ ਗਿਆ ਸੀ ਅਤੇ ਮੰਡੀ ਦੇ ਦੁਕਾਨਦਾਰ ਦੀ ਗੱਡੀ ਵਾਲਾ ਰੋਜ਼ਾਨਾ ਵਾਂਗ ਅੱਜ ਵੀ ਉਨ੍ਹਾਂ ਦੇ ਸ਼ੋਅਰੂਮ ਦੇ ਪਿਛਲੇ ਪਾਸੇ ਸਬਜ਼ੀਆਂ ਅਤੇ ਪਿਆਜ਼ ਉਤਾਰ ਕੇ ਚਲਾ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਢਾਬੇ ਦਾ ਕਰਮਚਾਰੀ ਪਿਆਜ਼ ਲੈਣ ਲਈ ਪਿਛਲੇ ਪਾਸੇ ਗਿਆ ਤਾਂ ਉੱਥੇ ਬਾਕੀ ਦਾ ਸਾਰਾ ਸਾਮਾਨ ਪਿਆ ਸੀ ਪ੍ਰੰਤੂ ਪਿਆਜ਼ ਦਾ ਥੈਲਾ ਗਾਇਬ ਸੀ। ਕਰਮਚਾਰੀ ਨੇ ਉਨ੍ਹਾਂ ਨੂੰ ਪਿਆਜ਼ ਨਾ ਆਉਣ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਮੰਡੀ ਦੇ ਦੁਕਾਨਦਾਰ ਨੂੰ ਫੋਨ ਕੀਤਾ ਕਿ ਅੱਜ ਸਬਜ਼ੀਆਂ ਨਾਲ ਪਿਆਜ਼ ਨਹੀਂ ਭੇਜਿਆ ਗਿਆ ਹੈ। ਦੁਕਾਨਦਾਰ ਦੀ ਇਹ ਗੱਲ ਸੁਣ ਕੇ ਮੰਡੀ ਵਾਲਾ ਹੱਕਾ ਬੱਕਾ ਰਹਿ ਗਿਆ। ਉਸ ਨੇ ਕਿਹਾ ਕਿ ਸਬਜ਼ੀਆਂ ਨਾਲ ਪਿਆਜ਼ ਦੇ ਤਿੰਨ ਪੈਕੇਟ ਭੇਜੇ ਗਏ ਹਨ ਅਤੇ ਗੱਡੀ ਵਾਲਾ ਉੱਥੇ ਛੱਡ ਕੇ ਆਇਆ ਹੈ। ਇਸ ਤੋਂ ਬਾਅਦ ਪੀੜਤ ਦੁਕਾਨਦਾਰ ਰਾਜਿੰਦਰ ਸਿੰਘ ਨੇ ਸ਼ੋਅਰੂਮ ਦੇ ਪਿਛਲੇ ਪਾਸੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀਆਂ ਤਾਂ ਪਤਾ ਲੱਗਾ ਕਿ ਦੋ ਅੌਰਤਾਂ ਜਿਨ੍ਹਾਂ ਨੇ ਥੈਲੇ ਚੁੱਕੇ ਹੋਏ ਸੀ ਅਤੇ ਕਬਾੜ ਆਦਿ ਚੁੱਕਣ ਵਾਲੀਆਂ ਲੱਗਦੀਆਂ ਸਨ, ਉਨ੍ਹਾਂ ਦੀ ਦੁਕਾਨ ਦੇ ਪਿਛਲੇ ਪਾਸਿਓਂੇ ਪਿਆਜ਼ ਲੈ ਕੇ ਜਾਂਦੀਆਂ ਦਿਖਾਈ ਦੇ ਰਹੀਆਂ ਸਨ। ਸ੍ਰੀ ਰਜਿੰਦਰ ਸਿੰਘ ਕਾਲਾ ਨੇ ਕਿਹਾ ਕਿ ਜਿਸ ਤਰ੍ਹਾਂ ਪਿਆਜ਼ ਦੀ ਕੀਮਤ ਵੱਧ ਰਹੀ ਹੈ, ਉਸ ਕਾਰਨ ਦੁਕਾਨਦਾਰੀ ਕਰਨੀ ਮੁਸ਼ਕਲ ਹੋ ਰਹੀ ਹੈ। ਅਜਿਹੇ ਵਿੱਚ ਪਿਆਜ਼ ਚੋਰੀ ਹੋ ਜਾਣ ਨਾਲ ਉਨ੍ਹਾਂ ਨੂੰ ਕਰੀਬ 4 ਹਜ਼ਾਰ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਸੀਸੀਟੀਵੀ ਵਿੱਚ ਦਿਖੀਆਂ ਅੌਰਤਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਂਜ ਨੇ ਪੀੜਤ ਦੁਕਾਨਦਾਰ ਨੇ ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਨਹੀਂ ਦਿੱਤੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ