Share on Facebook Share on Twitter Share on Google+ Share on Pinterest Share on Linkedin ਅਮਰੀਕੀ ਮਾਹਰ ਵੱਲੋਂ ਅੰਦਰੂਨੀ ਸੁਰੱਖਿਆ ਤੇ ਅਤਿਵਾਦ ਨਾਲ ਨਜਿੱਠਣ ਲਈ ਭਾਰਤ ਨੂੰ ਚੌਕਸ ਰਹਿਣ ਦੀ ਸਲਾਹ ਪਾਕਿਸਤਾਨ ਵੱਲੋਂ ਸੋਸ਼ਲ ਮੀਡੀਆ ਦੀ ਵਰਤੋਂ ਰਾਹੀਂ ਭਾਰਤੀ ਅਰਥਚਾਰੇ ’ਤੇ ਹਮਲੇ ਕਰਨ ਦੀ ਗੱਲ ਆਖੀ ਕਸ਼ਮੀਰ ਵਿੱਚ ਆਈਐਸਆਈ ਵੱਲੋਂ ਅੱਤਵਾਦੀਆਂ ਦੀ ਸਿੱਧੇ ਤੌਰ ’ਤੇ ਆਨਲਾਈਨ ਭਰਤੀ ਤੋਂ ਵੀ ਸੁਚੇਤ ਕੀਤਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਦਸੰਬਰ: ਅਤਿਵਾਦ ਅਤੇ ਅੰਦਰੂਨੀ ਸੁਰੱਖਿਆ ’ਤੇ ਉੱਘੇ ਅਮਰੀਕੀ ਮਾਹਰ ਡਾ. ਪੀਟਰ ਚਾਕ ਨੇ ਭਾਰਤ ਨੂੰ ਅੰਦਰੂਨੀ ਸੁਰੱਖਿਆ ਅਤੇ ਅਤਿਵਾਦ ਨਾਲ ਨਜਿੱਠਣ ਲਈ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਪੰਜਾਬ ਪੁਲੀਸ ਵੱਲੋਂ ਇੱਥੋਂ ਦੇ ਸੈਕਟਰ-81 ਸਥਿਤ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐਸਬੀ) ਵਿੱਚ ਕਰਵਾਏ ਜਾ ਰਹੇ ਦੂਜੇ ਕੇਪੀਐਸ ਗਿੱਲ ਯਾਦਗਾਰੀ ਭਾਸ਼ਣ ਮੌਕੇ ਡਾ. ਪੀਟਰ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਭਾਰਤੀ ਅਰਥਚਾਰੇ ’ਤੇ ਹਮਲਾ ਕਰਨ ਲਈ ਸੋਸ਼ਲ ਮੀਡੀਆ ਦੀ ਤਾਕਤ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਲਈ ਆਈਐਸਆਈ ਸੋਸ਼ਲ ਮੀਡੀਆ ਸਾਈਟਾਂ ਦੇ ਗੁਪਤ ਸੰਕੇਤਾਂ, ਸੁਰੱਖਿਅਤ ਦੂਰ ਸੰਚਾਰ ਪਲੇਟਫਾਰਮਾਂ ਅਤੇ ਆਨਲਾਈਨ ਮੈਪਿੰਗ ਟੈਕਨਾਲੋਜੀ ਦੀ ਵਰਤੋਂ ਲੁਕਵੇਂ ਢੰਗ ਨਾਲ ਕਸ਼ਮੀਰ ਵਿੱਚ ਜਹਾਦੀਆਂ ਦੀ ਭਰਤੀ ਮੁਹਿੰਮ ਜਾਂ ਸਿੱਧੇ ਤੌਰ ’ਤੇ ਅਤਿਵਾਦੀ ਹਮਲਿਆਂ ਲਈ ਮਦਦ ਕਰਨ ਵਿੱਚ ਕਰ ਸਕਦੀ ਹੈ ਕਿਉਂ ਜੋ ਪਾਕਿਸਤਾਨ ਵੱਲੋਂ ਕਸ਼ਮੀਰ ਵਿੱਚ ਭਾਰਤ ਵਿਰੋਧੀ ਦਲਾਂ ਨੂੰ ਸ਼ਹਿ ਦੇਣ ਦਾ ਪੁਰਾਣਾ ਇਤਿਹਾਸ ਹੈ। ਅਮਰੀਕੀ ਮਾਹਰ ਨੇ ਸੁਝਾਅ ਦਿੱਤਾ ਕਿ ਪਾਕਿਸਤਾਨ ’ਤੇ ਦਬਾਅ ਬਣਾਉਣ ਲਈ ਸਭ ਤੋਂ ਕਾਰਗਾਰ ਢੰਗ ਸਹਿਯੋਗੀ ਅਤੇ ਭਾਈਵਾਲ ਮੁਲਕਾਂ ਨਾਲ ਮਿਲ ਕੇ ਕੰਮ ਕਰਨਾ ਹੋਵੇਗਾ ਅਤੇ ਦੂਜੇ ਮੁਲਕਾਂ ਨੂੰ ਇਹ ਗੱਲ ਸਮਝਣੀ ਪਵੇਗੀ ਕਿ ਪਾਕਿਸਤਾਨ ਦੀ ਧਰਤੀ ਤੋਂ ਚੱਲਦੀਆਂ ਦਹਿਸ਼ਤੀ ਕਾਰਵਾਈਆਂ ਦੇ ਕਹਿਰ ਤੋਂ ਉਹ ਵੀ ਬਚ ਨਹੀਂ ਸਕਦੇ ਹਨ। ਉਨ੍ਹਾਂ ਨੇ ਸੁਚੇਤ ਕੀਤਾ ਕਿ ਅਮਰੀਕਾ ਵੱਲੋਂ ਪਾਕਿਸਤਾਨ ਨਾਲ ਦੂਹਰੇ ਕਿਰਦਾਰ ਵਾਲੀ ਖੇਡ ਖੇਡੀ ਜਾ ਰਹੀ ਹੈ ਕਿਉਂਕਿ ਉਸ ਦੀ ਅਫ਼ਗ਼ਾਨਿਸਤਾਨ ਵਿੱਚ ਰਣਨੀਤਿਕ ਦਿਲਚਸਪੀ ਹੈ ਅਤੇ ਇਹੀ ਕਾਰਨ ਹੈ ਕਿ ਅਮਰੀਕਾ ਵੱਲੋਂ ਪਾਕਿਸਤਾਨ ਖ਼ਿਲਾਫ਼ ਸਖ਼ਤ ਸਟੈਂਡ ਨਹੀਂ ਲਿਆ ਜਾ ਰਿਹਾ। ਡਰੋਨ ਅਤੇ ਅਤਿਵਾਦੀ ਕਾਰਵਾਈ ਦੀ ਵਧ ਰਹੀ ਵਰਤੋਂ ਦੇ ਸਬੰਧੀ ਅਮਰੀਕੀ ਮਾਹਰ ਨੇ ਇਸ ਖ਼ਤਰੇ ਨਾਲ ਨਜਿੱਠਣ ਲਈ ਅਜਿਹੀ ਟੈਕਨਾਲੋਜੀ ਅਤੇ ਕਾਨੂੰਨ ਦੀ ਲਾਜ਼ਮੀ ਰਜਿਸਟ੍ਰੇਸ਼ਨ ਕਰਵਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਅਜਿਹੇ ਜਵਾਬੀ ਹਮਲਿਆਂ ਵਿੱਚ ਭਰੋਸੇਯੋਗਤਾ ਨੂੰ ਯਕੀਨੀ ਬਣਾਉਣ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਇਸ ਵਿੱਚ ਗੈਰ-ਸਰਕਾਰੀ ਸੰਸਥਾਵਾਂ, ਮਨੁੱਖੀ ਅਧਿਕਾਰ ਸੰਸਥਾਵਾਂ ਅਤੇ ਸਮਾਜਿਕ ਭਾਈਚਾਰੇ ਦੀ ਵਿਆਪਕ ਤੌਰ ’ਤੇ ਸ਼ਮੂਲੀਅਤ ਕੀਤੀ ਜਾਵੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ