Share on Facebook Share on Twitter Share on Google+ Share on Pinterest Share on Linkedin ਐਸਸੀ ਕਮਿਸ਼ਨ ਪੜ੍ਹਾਏਗਾ ਹੁਣ ਪੰਜਾਬ ਪੁਲੀਸ ਨੂੰ ਐਸਸੀ ਐਕਟ ਸਬੰਧੀ ਕਾਨੂੰਨ ਦਾ ਪਾਠ ਪੰਜਾਬ ਪੁਲੀਸ ਨੂੰ ਐਸਸੀ ਐਕਟ ਸਬੰਧੀ ਬਾਰੀਕੀ ਨਾਲ ਜਾਣੂ ਕਾਰਵਾਉਣ ਦਾ ਫੈਸਲਾ, ਤਾਜ਼ਾ ਦਿਸ਼ਾ ਨਿਰਦੇਸ਼ ਜਾਰੀ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 20 ਦਸੰਬਰ: ਪੰਜਾਬ ਰਾਜ ਅਨੂਸੂਚਿਤ ਜਾਤੀਆ ਕਮਿਸ਼ਨ ਨੇ ਪੰਜਾਬ ਪੁਲੀਸ ਨੂੰ ਐਸਸੀ ਐਕਟ ਸਬੰਧੀ ਬਾਰੀਕੀ ਨਾਲ ਜਾਣੂ ਕਾਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੂਸੂਚਿਤ ਜਾਤੀਆ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਤੇਜਿੰਦਰ ਕੌਰ ਨੇ ਦੱਸਿਆ ਕਿ ਅੱਜ ਪੰਜਾਬ ਰਾਜ ਅਨੂਸੂਚਿਤ ਜਾਤੀਆਂ ਕਮਿਸ਼ਨ ਵਿੱਚ ਸੁਣਵਾਈ ਦੌਰਾਨ ਪੰਜਾਬ ਪੁਲੀਸ ਦੀ ਏਡੀਜੀਪੀ (ਇਨਵੈਸਟੀਗੇਸ਼ਨ ਬਿਊਰੋ) ਸ੍ਰੀਮਤੀ ਗੁਰਪ੍ਰੀਤ ਦਿਉ ਆਏ ਸਨ। ਜਿਸ ਦੌਰਾਨ ਕਮਿਸ਼ਨ ਦੀ ਚੇਅਰਪਰਸਨ ਵੱਲੋਂ ਫੀਲਡ ਵਿੱਚ ਤਾਇਨਾਤ ਪੁਲੀਸ ਮੁਲਾਜ਼ਮਾਂ ਵੱਲੋਂ ਐਸਸੀ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਹੱਲ ਕਰਨ ਦੌਰਾਨ ਅਕਸਰ ਕੀਤੀਆਂ ਜਾਣ ਵਾਲੀ ਗਲਤੀਆਂ, ਐਸਸੀ ਮਾਮਲੇ ਵਿੱਚ ਚਲਾਨ 60 ਦਿਨਾਂ ਵਿੱਚ ਨਾ ਪੇਸ਼ ਕਰਨ ਅਤੇ ਐਸਸੀ ਐਕਟ ਸਬੰਧੀ ਜਾਣਕਾਰੀ ਨਾ ਹੋਣ ਸਬੰਧੀ ਚਰਚਾ ਕੀਤੀ ਗਈ। ਜਿਸ ’ਤੇ ਪੰਜਾਬ ਪੁਲੀਸ ਦੀ ਏਡੀਜੀਪੀ (ਇਨਵੈਸਟੀਗੇਸ਼ਨ ਬਿਊਰੋ) ਸ੍ਰੀਮਤੀ ਗੁਰਪ੍ਰੀਤ ਦਿਉ ਨੇ ਕਮਿਸ਼ਨ ਨੂੰ ਭਰੋਸਾ ਦਿਵਾਇਆ ਕਿ ਉਹ ਇਕ ਪੱਤਰ ਜਾਰੀ ਕਰਕੇ ਪੰਜਾਬ ਰਾਜ ਦੇ ਸਮੂਹ ਐਸਐਸਪੀਜ਼ ਨੂੰ ਹੁਕਮ ਕਰਨਗੇ ਕਿ ਉਹ ਆਪਣੇ ਅਧੀਨ ਜ਼ਿਲ੍ਹਂੇ ਦੀ ਪੁਲੀਸ ਨੂੰ ਐਸਸੀ ਐਕਟ ਸਬੰਧੀ ਜਾਗਰੂਕ ਕਰਨ ਲਈ ਜ਼ਿਲ੍ਹਾ ਪੁਲੀਸ ਲਾਈਨਜ਼ ਵਿੱਚ ਵਿਸ਼ੇਸ਼ ਟਰੇਨਿੰਗ ਸ਼ੈਸਨ ਕਰਨਗੇ ਅਤੇ ਇਕ ਮਹੀਨੇ ਵਿੱਚ ਇਸ ਸਬੰਧੀ ਕੀਤੀ ਗਈ ਕਾਰਵਾਈ ਬਾਰੇ ਬਿਊਰੋ ਨੂੰ ਲਿਖਤੀ ਤੌਰ ’ਤੇ ਜਾਣੂ ਕਰਵਾਉਣਗੇ। ਇਸ ਤੋਂ ਇਲਾਵਾ ਐਸਸੀ ਐਕਟ ਨਾਲ ਸਬੰਧਤ ਮਾਮਲੇ ਵਿੱਚ ਚਲਾਨ 60 ਦਿਨਾਂ ਵਿੱਚ ਪੇਸ਼ ਕਰਨਾ ਵੀ ਯਕੀਨੀ ਬਣਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕਰਨਗੇ। ਇਸ ਕੰਮ ਵਿੱਚ ਲਾਪਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ