Share on Facebook Share on Twitter Share on Google+ Share on Pinterest Share on Linkedin ਜ਼ਿਲ੍ਹਾ ਪੁਲੀਸ ਸਾਂਝ ਕੇਂਦਰ ਫੇਜ਼-1 ਦੀ ਮੀਟਿੰਗ ਵਿੱਚ ਵੱਖ ਵੱਖ ਮੁੱਦਿਆਂ ’ਤੇ ਕੀਤੀ ਚਰਚਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਦਸੰਬਰ: ਸਬ ਡਵੀਜਨ ਸਾਂਝ ਕੇਂਦਰ ਸਿਟੀ ਫੇਜ਼-1 ਮੁਹਾਲੀ ਵਿੱਚ ਡੀਐਸਪੀ ਕਮਿਊਨਿਟੀ ਪੁਲੀਸ ਮਨਜੀਤ ਸਿੰਘ ਅੌਲਖ ਅਤੇ ਜ਼ਿਲ੍ਹਾ ਸਾਂਝ ਕੇਂਦਰ ਦੇ ਇੰਚਾਰਜ ਗੁਰਿੰਦਰ ਸਿੰਘ ਦੀ ਅਗਵਾਈ ਵਿੱਚ ਸਾਂਝ ਸੁਸਾਇਟੀ ਫੇਜ਼-1 ਅਤੇ ਸਾਂਝ ਸੁਸਾਇਟੀ ਮਟੌਰ ਦੇ ਮੈਂਬਰਾਂ ਨਾਲ ਮਹੀਨਾਵਾਰ ਮੀਟਿੰਗ ਕੀਤੀ ਗਈ ਜਿਸ ਵਿੱਚ ਸਬ ਡਵੀਜਨ ਦੇ 3 ਸਾਂਝ ਕੇਂਦਰਾਂ ਦੇ ਇੰਚਾਰਜ, ਸਟਾਫ਼ ਅਤੇ ਕਮੇਟੀ ਮੈਂਬਰ ਸ਼ਾਮਲ ਹੋਏ। ਇਸ ਮੌਕੇ ਸਾਂਝ ਕੇੱਦਰ ਦੀਆਂ ਸਹੂਲਤਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਬਾਰੇ, ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਕਰਾਉਣ ਲਈ ਲੋਕਾਂ ਨੂੰ ਅਤੇ ਪੀਜੀ ਮਾਲਕਾਂ ਨੂੰ ਜਾਗਰੂਕ ਕਰਨ ਬਾਰੇ ਵਿਚਾਰ ਚਰਚਾ ਕੀਤਾ ਗਿਆ। ਇਸ ਮੌਕੇ ਧੁੰਦ ਦਾ ਮੌਸਮ ਹੋਣ ਕਾਰਨ ਆਮ ਵਾਹਨਾਂ ਤੇ ਰਿਫਲੈਕਟਰ ਲਗਾਉਣ ਅਤੇ ਸਾਂਝ ਕੇਂਦਰਾਂ ਦੀ ਸੁੰਦਰਤਾ ਲਈ ਫੁੱਲ ਬੂਟੇ ਖਰੀਦਣ ਦਾ ਮਤਾ ਪਾਸ ਕੀਤਾ ਗਿਆ। ਇਸ ਮੌਕੇ ਸਬ ਡਵੀਜ਼ਨ ਸਿਟੀ-1 ਮੁਹਾਲੀ ਦੇ ਇੰਚਾਰਜ ਏਐਸਆਈ ਸੁਰਿੰਦਰ ਕੁਮਾਰ, ਪੀਐਸਓਸੀ ਥਾਣਾ ਫੇਜ਼-1 ਦੇ ਇੰਚਾਰਜ ਏਐਸਆਈ ਸਤਨਾਮ ਸਿੰਘ, ਪੀਐਸਓਸੀ ਥਾਣਾ ਨਯਾ ਗਰਾਓਂ ਦੇ ਇੰਚਾਰਜ ਏਐਸਆਈ ਬਲਵਿੰਦਰ ਸਿੰਘ, ਪੀਐਸਓਸੀ ਥਾਣਾ ਮਟੌਰ ਦੇ ਇੰਚਾਰਜ ਦੀਦਾਰ ਸਿੰਘ, ਸਾਂਝ ਕਮੇਟੀ ਦੇ ਮੈਂਬਰ ਫੂਲਰਾਜ ਸਿੰਘ ਅਤੇ ਹਰਪਾਲ ਸਿੰਘ ਚੰਨਾ (ਦੋਵੇਂ ਕੌਂਸਲਰ), ਇੰਜ. ਪੀਐਸ ਵਿਰਦੀ, ਰਜਨੀਸ਼ ਕੁਮਾਰ ਮੈਨੇਜਰ ਸ਼ਾਸਤਰੀ ਮਾਡਲ ਸਕੂਲ ਫੇਜ਼-1, ਬਲੌਸਮ ਸਿੰਘ, ਮੋਹਨ ਸਿੰਘ, ਗਿਆਨ ਸਿੰਘ, ਡਾ. ਹਰਜਿੰਦਰ ਸਿੰਘ ਹੈਰੀ, ਜਸਵੀਰ ਸਿੰਘ, ਪ੍ਰਵੀਨ ਕਪੂਰ, ਐਨਪੀ ਸਿੰਘ ਮੈਨੇਜਰ ਓਬੀਸੀ ਬੈਂਕ, ਕੁਲਦੀਪ ਸਿੰਘ ਭਿੰਡਰ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ