Share on Facebook Share on Twitter Share on Google+ Share on Pinterest Share on Linkedin 14 ਕਰੋੜ ਦੀ ਲਾਗਤ ਨਾਲ ਹੋਵੇਗਾ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਦੇ ਕੰਮ ਦਾ ਕਾਇਆ ਕਲਪ ਉਦਯੋਗਾਂ ਦੇ ਰੱਖ ਰਖਾਓ ਅਤੇ ਵਿਕਾਸ ਦਾ ਕੰਮ ਹੋਵੇਗਾ ਉਦਯੋਗਪਤੀਆਂ ਦੇ ਹਵਾਲੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਦਸੰਬਰ: ਮੁਹਾਲੀ ਨਗਰ ਨਿਗਮ ਦੀ ਇੱਕ ਸਾਧਾਰਨ ਮੀਟਿੰਗ ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ 26 ਦਸੰਬਰ ਨੂੰ ਹੋਵੇਗੀ, ਜਿਸ ਵਿੱਚ ਜਿੱਥੇ ਸ਼ਹਿਰ ਦੇ ਵਿਕਾਸ ਕਾਰਜਾਂ ਨਾਲ ਸਬੰਧਤ ਮਤੇ ਪੇਸ਼ ਕੀਤੇ ਜਾਣਗੇ ਉੱਥੇ ਅਮਰੁੱਤ ਸਕੀਮ ਦੇ ਤਹਿਤ 13.90 ਕਰੋੜ ਰੁਪਏ ਖਰਚ ਕੇ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਕਾਇਆ ਕਲਪ ਕਰਨ ਦਾ ਮਤਾ ਵੀ ਪੇਸ਼ ਕੀਤਾ ਜਾਵੇਗਾ। ਇਸਦੇ ਨਾਲ ਸ਼ਹਿਰ ਵਿਚਲੇ ਉਦਯੋਗਿਕ ਖੇਤਰ ਦੇ ਵਿਕਾਸ ਅਤੇ ਰੱਖ ਰਖਾਓ ਦਾ ਕੰਮ ਐਮਆਈਏ ਇੰਨਫਰਾਸਟਕਚਰ ਐਸੋਸੀਏਸ਼ਨ ਦੇ ਹਵਾਲੇ ਕੀਤੇ ਜਾਣ ਬਾਰੇ ਵੀ ਵਿਚਾਰ ਕੀਤਾ ਜਾਵੇਗਾ। ਸ਼ਹਿਰ ਵਿੱਚ ਪੀਣ ਵਾਲੇ ਪਾਣੀ ਸਪਲਾਈ ਦੇ ਕੰਮ ਦਾ ਕਾਇਆਕਲਪ ਕਰਨ ਲਈ ਅਮਰੁੱਤ ਸਕੀਮ ਦੇ ਤਹਿਤ ਲਗਾਏ ਜਾਣ ਵਾਲੇ 13.90 ਕਰੋੜ ਰੁਪਏ ਦੇ ਇਸ ਪ੍ਰੋਜੈਕਟ ਦੇ ਤਹਿਤ ਸ਼ਹਿਰ ਦੇ ਵੱਖ-ਵੱਖ ਫੇਜ਼ਾਂ ਵਿੱਚ ਵਾਟਰ ਟਰੀਟਮੈਂਟ ਪਲਾਂਟ ਅਤੇ ਬੂਸਟਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ ਅਤੇ ਪਹਿਲਾਂ ਤੋਂ ਚਲ ਰਹੇ ਪਲਾਂਟ ਦੀ ਲੋੜੀਂਦੀ ਮੁਰੰਮਤ ਦਾ ਕੰਮ ਕੀਤਾ ਜਾਵੇਗਾ। ਇਸ ਪ੍ਰੋਜੈਕਟ ਤੇ ਹੋਣ ਵਾਲੇ ਖਰਚੇ ਦਾ 50 ਫੀਸਦੀ ਹਿੱਸਾ ਕੇੱਦਰ ਸਰਕਾਰ ਅਤੇ 30 ਫੀਸਦੀ ਹਿੱਸਾ ਰਾਜ ਸਰਕਾਰ ਵਲੋੱ ਸਹਿਣ ਕੀਤਾ ਜਾਵੇਗਾ ਜਦੋਂਕਿ 20 ਫੀਸਦੀ ਹਿੱਸਾ ਨਗਰ ਨਿਗਮ ਵੱਲੋਂ ਖਰਚ ਕੀਤਾ ਜਾਵੇਗਾ। ਮੀਟਿੰਗ ਵਿੱਚ ਸ਼ਹਿਰ ਦੇ ਉਦਯੋਗਿਕ ਖੇਤਰ ਦੇ ਰੱਖ ਰਖਾਓ ਅਤੇ ਵਿਕਾਸ ਦਾ ਕੰਮ ਐਮਆਈਏ ਇਕਫ੍ਰਾਸਟਕਚਰ ਡਿਵਲਪਮੈਂਟ ਐਸੋਸੀਏਸ਼ਨ ਦੇ ਹਵਾਲੇ ਕਰਨ ਸਬੰਧੀ ਪੇਸ਼ ਮਤੇ ਤੇ ਵੀ ਵਿਚਾਰ ਕੀਤਾ ਜਾਵੇਗਾ। ਮਤੇ ਵਿੱਚ ਕਿਹਾ ਗਿਆ ਹੈ ਕਿ ਨਗਰ ਨਿਗਮ ਵੱਲੋਂ ਉਦਯੋਗਿਕ ਖੇਤਰ ਫੇਜ਼-4, 5,7, 8ਏ, 8ਬੀ, 9 (ਪੁਰਾਣਾ) ਅਤੇ ਫੇਜ਼-9 ਐਕਸਟੈਂਸ਼ਨ ਦੇ ਵਿਕਾਸ ਅਤੇ ਰੱਖ ਰਖਾਓ ਦਾ ਕੰਮ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਵਿਸ਼ੇਸ਼ ਸੰਸਥਾ ਐਮਆਈਏ ਇਕਫ੍ਰਾਸਟਕਚਰ ਡਿਵਲਪਮੈਂਟ ਐਸੋਸੀਏਸ਼ਨ ਦੇ ਹਵਾਲੇ ਕੀਤਾ ਜਾਵੇਗਾ ਅਤੇ ਇਸ ਖੇਤਰ ਦੇ ਵਿਕਾਸ ਅਤੇ ਰੱਖ ਰਖਾਓ ਦਾ ਕੰਮ ਇਸੇ ਸੰਸਥਾ ਵੱਲੋਂ ਕੀਤਾ ਜਾਵੇਗਾ। ਇਸਦੇ ਨਾਲ ਨਾਲ ਨਗਰ ਨਿਗਮ ਵੱਲੋਂ ਉਸ ਖੇਤਰ ਤੋਂ ਇਕੱਤਰ ਕੀਤੇ ਜਾਂਦੇ ਹਰ ਤਰ੍ਹਾਂ ਦੇ ਮਾਲੀਏ (ਪ੍ਰਾਪਰਟੀ ਟੈਕਸ, ਵਾਟਰ ਸਪਲਾਈ ਅਤੇ ਸੀਵਰੇਜ਼ ਚਾਰਜ) ਤੋਂ ਹੋਣ ਵਾਲੀ ਆਮਦਨ ਉਕਤ ਸੰਸਥਾ ਨੂੰ ਦਿੱਤੀ ਜਾਵੇਗੀ। ਮੀਟਿੰਗ ਵਿੱਚ ਨਗਰ ਨਿਗਮ ਵੱਲੋਂ ਆਉਟਸੋਰਸ ਰਾਹੀਂ ਮੈਨਪਾਵਰ ਸਪਲਾਈ ਕਰਨ ਵਾਲੀ ਏਜੰਸੀ ਦੀ ਚੋਣ ਲਈ ਟੈਂਡਰ ਕਾਲ ਕਰਨ, ਨਗਰ ਨਿਗਮ ਵੱਲੋਂ ਡਰਾਈਵਰਾਂ ਅਤੇ ਕਲਰਕਾਂ ਦੀ ਰੈਗੂਲਰ ਭਰਤੀ ਕਰਨ, ਸਲਾਟਰ ਹਾਊਸ ਦੀ ਉਸਾਰੀ ਲਈ ਗਮਾਡਾ ਵੱਲੋਂ ਲੇ ਆਉਟ ਪਲਾਨ ਵਿੱਚ ਸੈਕਟਰ 57 ਵਿੱਚ ਸ਼ਮਸ਼ਾਨਘਾਟ ਦੇ ਸਾਹਮਣੇ ਰਾਖਵੀਂ ਰੱਖੀ 1.5 ਏਕੜ ਜ਼ਮੀਨ ਲੈਣ, ਨਗਰ ਨਿਗਮ ਦੀ ਛੱਤ ਤੇ ਸੋਲਰ ਵਾਟਰ ਪਲਾਂਟ ਲਗਾਉਣ ਵਾਲੀ ਕੰਪਨੀ ਸੂਕਾਮ ਵੱਲੋਂ ਪਲਾਂਟ ਠੀਕ ਨਾ ਕਰਨ ਤੇ ਉਸਨੂੰ ਬਲੈਕ ਲਿਸਟ ਕਰਨ, ਬਿਆਨਾ ਰਕਮ ਅਤੇ ਬੈਂਕ ਗਾਰੰਟੀ ਜ਼ਬਤ ਕਰਨ ਅਤੇ ਨਵਾਂ ਤਖਮੀਨਾ ਬਣਾਉਣ, ਨਿਗਮ ਵਿੱਚ ਪੈਂਦੇ ਪਿੰਡਾਂ ਸੋਹਾਣਾ, ਮਟੌਰ, ਸ਼ਾਹੀ ਮਾਜਰਾ, ਕੁੰਭੜਾ ਅਤੇ ਮੁਹਾਲੀ ਦੀਆਂ ਲਾਲ ਲਕੀਰਾਂ ਦੇ ਅੰਦਰ ਆਬਾਦੀਆਂ ਦੇ ਨਕਸ਼ੇ ਕਰਨ ਵੇਲੇ ਫੀਸ ’ਚੋਂ ਛੂਟ ਦੇਣ, ਫੇਜ਼-3ਏ ਅਤੇ ਸੈਕਟਰ-71 ਵਿੱਚ ਨਵੇਂ ਟਿਊਬਵੈਲ ਵਿਕਾਸ ਕਾਰਜਾਂ ਲਈ 4 ਕਰੋੜ 88 ਲੱਖ 32 ਹਜ਼ਾਰ ਰੁਪਏ ਦੇ ਮਤੇ ਅਤੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਬਣੇ ਟਾਇਲਟ ਬਲਾਕਾਂ ਵਾਸ ਤੇ 6 ਕਰੋੜ 28 ਲੱਖ, 82 ਹਜਾਰ ਰੁਪਏ ਦੇ ਮਤੇ ਵੀ ਪੇਸ਼ ਕੀਤੇ ਜਾਣਗੇ। ਉਦਯੋਗਿਕ ਖੇਤਰ ਦਾ ਹੋਵੇਗਾ ਲੋੜੀਂਦਾ ਵਿਕਾਸ: ਯੋਗੇਸ਼ ਸਾਗਰ ਇਸ ਸੰਬੰਧੀ ਮੁਹਾਲੀ ਦੇ ਉਦਯੋਗਪਤੀਆਂ ਦੀ ਸੰਸਥਾ ਐਮਆਈਏ ਦੇ ਪ੍ਰਧਾਨ ਯੋਗੇਸ਼ ਸਾਗਰ (ਜੋ ਐਮਆਈਏ ਇਕਫ੍ਰਾਸਟਕਚਰ ਡਿਵਲਪਮੈਂਟ ਐਸੋਸੀਏਸ਼ਨ ਦੇ ਵੀ ਪ੍ਰਧਾਨ ਹਨ) ਨੇ ਕਿਹਾ ਕਿ ਨਗਰ ਨਿਗਮ ਵੱਲੋਂ ਉਦਯੋਗਿਕ ਖੇਤਰ ਦੇ ਵਿਕਾਸ ਅਤੇ ਰੱਖ ਰਖਾਓ ਦਾ ਕੰਮ ਨਵੀਂ ਸੰਸਥਾ ਦੇ ਹਵਾਲੇ ਕਰਨ ਨਾਲ ਉਦਯੋਗਪਤੀ ਖ਼ੁਦ ਸ਼ਹਿਰ ਦੇ ਉਦਯੋਗਿਕ ਖੇਤਰ ਨੂੰ ਵਿਕਸਤ ਕਰਨਗੇ ਅਤੇ ਇਸ ਖੇਤਰ ਤੋ ਹੋਣ ਵਾਲੀ ਕਮਾਈ ਨਾਲ ਇਸ ਖੇਤਰ ਦਾ ਲੋੜੀਂਦਾ ਵਿਕਾਸ ਸੰਭਵ ਹੋਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ