Share on Facebook Share on Twitter Share on Google+ Share on Pinterest Share on Linkedin ਓਲਡ ਯਾਦਵਿੰਦਰਾ ਐਸੋਸੀਏਸ਼ਨ ਨੇ ਵਾਈਪੀਐਸ ਸਕੂਲ ਵਿੱਚ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਪੁਰਾਣੇ ਵਿਦਿਆਰਥੀਆਂ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਵਾਈਪੀਐਸ ਸਕੂਲ ਵਿੱਚ ਪੌਦੇ ਲਗਾਏ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਦਸੰਬਰ: ਓਲਡ ਯਾਦਵਿੰਦਰਾ ਐਸੋਸੀਏਸ਼ਨ ਦੀ ਸਾਲਾਨਾ ਰੀ-ਯੂਨੀਅਨ ਅਤੇ ਯਾਦਵਿੰਦਰਾ ਪਬਲਿਕ ਸਕੂਲ ਫੇਜ਼-8 ਦੇ ਸਾਬਕਾ ਵਿਦਿਆਰਥੀ ਨੇ ਵਾਈਪੀਐਸ ਕੈਂਪਸ ਵਿੱਚ ਬਿਤਾਏ ਆਪਣੇ ਚੰਗੇ ਪੁਰਾਣੇ ਦਿਨਾਂ ਦੀਆਂ ਅਣਗਿਣਤ ਯਾਦਾਂ ਨੂੰ ਚੇਤੇ ਕਰਦਿਆਂ ਪ੍ਰਬੰਧਕ ਕਮੇਟੀ ਅਤੇ ਆਪਣੇ ਅਧਿਆਪਕਾਂ ਨਾਲ ਖੂਬ ਆਨੰਦ ਮਾਣਿਆ। 1994 ਬੈਚ ਨੇ ਇਸ ਸਾਲ ਆਪਣੀ ਸਿਲਵਰ ਜੁਬਲੀ ਓਲਡ ਯਾਦਵਿੰਦਰਾ ਐਸੋਸੀਏਸ਼ਨ ਨਾਲ ਮਨਾਈ। ਵਾਈਪੀਐਸ ਸਕੂਲ ਵਿੱਚ ਸਿੱਖਿਆ ਹਾਸਲ ਕਰਨ ਵਾਲੇ ਜ਼ਿਆਦਾਤਰ ਵਿਦਿਆਰਥੀ ਅਮਰੀਕਾ, ਕੈਨੇਡਾ, ਨਿਊਜੀਲੈਂਡ, ਆਸਟਰੇਲੀਆ ਅਤੇ ਸਿੰਗਾਪੁਰ ਸਮੇਤ ਹੋਰ ਵੱਖ ਵੱਖ ਮੁਲਕਾਂ ਵਿੱਚ ਸਫਲਤਾਪੂਰਵਕ ਵਸੇ ਹੋਏ ਹਨ। ਇਨ੍ਹਾਂ ’ਚੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਆਪਣੇ ਪਰਿਵਾਰ ਨਾਲ ਇਹ ਵਿਸ਼ੇਸ਼ ਦਿਨ ਮਨਾਉਣ ਲਈ ਇੱਥੇ ਇਕੱਠੇ ਹੋਏ ਅਤੇ ਵਾਤਾਵਰਨ ਦੀ ਸ਼ੁੱਧਤਾ ਦਾ ਸੁਨੇਹਾ ਦੇਣ ਲਈ ਵਾਈਪੀਐਸ ਕੈਂਪਸ ਵਿੱਚ ਪੌਦੇ ਵੀ ਲਗਾਏ। 1994 ਬੈਚ ਦੇ ਇਨ੍ਹਾਂ ਵਿਦਿਆਰਥੀਆਂ ਨੇ ਆਪਣੀ ਸਫਲਤਾ ਲਈ ਸਕੂਲ ਦਾ ਧੰਨਵਾਦ ਕਰਦਿਆਂ ਇਕ ਟਰੈਕਟਰ, ਇਕ ਟਰੈਕਟਰ ਟਰਾਲੀ, ਤਿੰਨ ਸੋਲਰ ਹੀਟਰ ਅਤੇ ਦੋ ਸਟੇਡੀਅਮ ਘੜੀਆਂ ਵੀ ਤੋਹਫ਼ੇ ਵਜੋਂ ਦਿੱਤੀਆਂ। ਕਈ ਵਿਦਿਆਰਥੀਆਂ ਲਈ ਇਹ ਇਕ ਤੀਰਥ ਯਾਤਰਾ ਸੀ, ਕੁਝ ਲਈ ਇਹ ਪੁਰਾਣੀ ਯਾਦਗਾਰੀ ਯਾਤਰਾ ਸਾਬਤ ਹੋਈ। ਸਕੂਲ ਦੇ ਇਕ ਵਿਦਿਆਰਥੀ ਨੇ ਕਿਹਾ ਕਿ ਸਕੂਲ ਦੀਆਂ ਯਾਦਾਂ ਕਦੇ ਖ਼ਤਮ ਨਾ ਹੋਣ ਵਾਲੀਆਂ ਕਹਾਣੀਆਂ ਹੁੰਦੀਆਂ ਹਨ। ਇਸ ਮੌਕੇ ਸਕੂਲ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਟੀਪੀਐੱਸ ਵੜੈਚ ਨੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕਰਦਿਆਂ ਸਕੂਲ ਵਿੱਚ ਹਾਸਲ ਕੀਤੀ ਸਿੱਖਿਆ ਅਤੇ ਕਦਰਾਂ ਕੀਮਤਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਕਾਇਮ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ। ਸਮਾਗਮ ਦੀ ਸਮਾਪਤੀ ’ਤੇ ਓਲਡ ਯਾਦਵਿੰਦਰਾ ਐਸੋਸੀਏਸ਼ਨ ਦੇ ਪ੍ਰਧਾਨ ਕੁਸ਼ਲ ਸਿੰਘ ਮਾਨ ਨੇ ਮੈਨੇਜਮੈਂਟ ਅਤੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਵਿਸ਼ੇਸ਼ ਦਿਨ ਦੀ ਸ਼ੁਰੂਆਤ ਟੀਮ ਓਲਡ ਯਾਦਵਿੰਦਰਾ ਐਸੋਸੀਏਸ਼ਨ ਅਤੇ ਸਕੂਲ ਦੀ ਟੀਮ ਦਰਮਿਆਨ ਹਾਕੀ ਅਤੇ ਬਾਸਕਟਬਾਲ ਮੈਚਾਂ ਨਾਲ ਹੋਈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ