nabaz-e-punjab.com

ਦੋ ਨਸ਼ਾ ਤਸਕਰ ਪੁਲੀਸ ਨੂੰ ਝਕਾਨੀ ਦੇ ਕੇ ਫਰਾਰ, ਐਸਟੀਐਫ਼ ਵੱਲੋਂ ਇਕ ਮੁਲਜ਼ਮ ਕਾਬੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਦਸੰਬਰ:
ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ਼) ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਦੇ ਤਹਿਤ ਗ੍ਰਿਫ਼ਤਾਰ ਦੋ ਨਸ਼ਾ ਤਸਕਰ ਜਾਂਚ ਟੀਮ ਨੂੰ ਝਕਾਨੀ ਦੇ ਕੇ ਫਰਾਰ ਹੋ ਗਏ। ਐਸਟੀਐਫ਼ ਦੀ ਟੀਮ ਨੇ ਮੁਸਤੈਦੀ ਤੋਂ ਕੰਮ ਲੈਂਦਿਆਂ ਇਕ ਮੁਲਜ਼ਮ ਬਲਰਾਮ ਉਰਫ਼ ਰਾਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਉਸ ਦਾ ਸਾਥੀ ਸਤੀਸ਼ ਕੁਮਾਰ ਫਰਾਰ ਹੋਣ ਵਿੱਚ ਸਫਲ ਹੋ ਗਿਆ।
ਮਿਲੀ ਜਾਣਕਾਰੀ ਅਨੁਸਾਰ ਐਸਟੀਐਫ਼ ਨੇ ਗੁਪਤ ਸੂਚਨਾ ਨੂੰ ਅਧਾਰ ਬਣਾ ਕੇ ਗੋਪਾਲ ਸਵੀਟਸ ਸੰਨੀ ਇਨਕਲੇਵ ਨੇੜਿਓਂ ਨਾਕਾਬੰਦੀ ਕਰਕੇ 2 ਵਿਅਕਤੀਆਂ ਬਲਰਾਮ ਉਰਫ਼ ਰਾਮ ਅਤੇ ਸਤੀਸ਼ ਕੁਮਾਰ ਦੋਵੇਂ ਵਾਸੀ ਜੀਂਦ (ਹਰਿਆਣਾ) ਨੂੰ 120 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ।
ਗ੍ਰਿਫ਼ਤਾਰੀ ਤੋਂ ਬਾਅਦ ਮੁਲਜ਼ਮਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ। ਇਸ ਦੌਰਾਨ ਐਸਟੀਐਫ਼ ਦੇ ਕਰਮਚਾਰੀ ਜਦੋਂ ਮੁਲਜ਼ਮਾਂ ਨੂੰ ਪੁੱਛਗਿੱਛ ਲਈ ਐਸਟੀਐਫ਼ ਦੇ ਦਫ਼ਤਰ ਲਿਜਾਉਣ ਲੱਗੇ ਤਾਂ ਦੋਵੇਂ ਮੁਲਜ਼ਮ ਪੁਲੀਸ ਨੂੰ ਝਕਾਨੀ ਦੇ ਕੇ ਅਦਾਲਤ ਕੰਪਲੈਕਸ ’ਚੋਂ ਫਰਾਰ ਹੋ ਗਏ।
ਐਸਟੀਐਫ਼ ਦੇ ਏਆਈਜੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਬਲਰਾਮ ਉਰਫ਼ ਰਾਮ ਦਾ ਪਿੱਛਾ ਕਰਕੇ ਉਸ ਨੂੰ ਕੁਝ ਦੂਰੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਲੇਕਿਨ ਉਸ ਦਾ ਸਾਥੀ ਸਤੀਸ਼ ਕੁਮਾਰ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਰਿਹਾ। ਉਨ੍ਹਾਂ ਦੱਸਿਆ ਕਿ ਐਸਟੀਐਫ਼ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਵਿਅਕਤੀ ਚੰਡੀਗੜ੍ਹ ਤੋਂ ਮੁਹਾਲੀ ਵਾਲੇ ਪਾਸਿਓਂ ਹੈਰੋਇਨ ਲੈ ਕੇ ਆ ਰਹੇ ਹਨ। ਇਸ ਸਬੰਧੀ ਏਐਸਆਈ ਹਰਭਜਨ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਗੋਪਾਲ ਸਵੀਟਸ ਸੰਨੀ ਇਨਕਲੇਵ ਨੇੜੇ ਨਾਕਾਬੰਦੀ ਕਰਕੇ ਬਲਰਾਮ ਉਰਫ਼ ਰਾਮ ਅਤੇ ਸਤੀਸ਼ ਕੁਮਾਰ ਨੂੰ 120 ਗਰਾਮ ਹੈਰੋਇਨ (ਦੋਵਾਂ ਕੋਲੋਂ 60-60 ਗਰਾਮ ਹੈਰੋਇਨ) ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਫਰਾਰ ਮੁਲਜ਼ਮ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਅਦਾਲਤ ਵਿੱਚ ਸਰਕਾਰੀ ਵਕੀਲ ਵਰੁਣ ਸ਼ਰਮਾ ਵੱਲੋਂ ਦੋਵਾਂ ਮੁਲਜ਼ਮਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ। ਅਦਾਲਤ ਵਲੋਂ ਉਕਤ ਮੁਲਜਮਾਂ ਨੂੰ 3 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਐਸਟੀਐਫ਼ ਦੇ ਕਰਮਚਾਰੀ ਜਿਵੇਂ ਹੀ ਦੋਵਾਂ ਮੁਲਜ਼ਮਾਂ ਨੂੰ ਅਦਾਲਤ ’ਚੋਂ ਬਾਹਰ ਲੈ ਕੇ ਆਏ ਤਾਂ ਦੋਵੋਂ ਮੁਲਜਮ ਪੁਲੀਸ ਨੂੰ ਚਕਮਾ ਦੇ ਕੇ ਮੌਕੇ ਤੋਂ ਭੱਜ ਪਏ। ਇਸ ਦੌਰਾਨ ਪੁਲਿਸ ਨੇ ਬਲਰਾਮ ਉਰਫ਼ ਰਾਮ ਦਾ ਪਿੱਛਾ ਕਰਕੇ ਉਸ ਨੂੰ ਤਾਂ ਕਾਬੂ ਕਰ ਲਿਆ, ਪਰ ਸਤੀਸ਼ ਭੱਜਣ ਵਿੱਚ ਕਾਮਯਾਬ ਰਿਹਾ। ਏਆਈਜੀ ਦਾ ਕਹਿਣਾ ਹੈ ਕਿ ਮੁਲਜ਼ਮ ਸਤੀਸ਼ ਕੁਮਾਰ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…