Share on Facebook Share on Twitter Share on Google+ Share on Pinterest Share on Linkedin ਆਬਾਦੀ ਰਜਿਸਟਰ ਵਿੱਚ ਜਾਤ ਤੇ ਧਰਮ ਦੀ ਥਾਂ ਸਿਰਫ਼ ਸਿੱਖ ਸ਼ਬਦ ਲਿਖਵਾਉਣ ਸਾਰੇ ਸਿੱਖ: ਬਡਹੇੜੀ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 28 ਦਸੰਬਰ: ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਜ਼ੋਰ ਦੇ ਕੇ ਆਖਿਆ ਹੈ ਕਿ ਭਾਰਤ ਸਰਕਾਰ ਦੇ ਰਾਸ਼ਟਰੀ ਆਬਾਦੀ ਰਜਿਸਟਰ ਵਿੱਚ ਜਾਤ ਅਤੇ ਧਰਮ ਦੇ ਕਾਲਮ ਵਿੱਚ ਸਿੱਖਾਂ ਨੂੰ ਦੋਵਾਂ ਥਾਵਾਂ ’ਤੇ ਸਿੱਖ ਸ਼ਬਦ ਹੀ ਲਿਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿੱਖ ਇਨ੍ਹਾਂ ਦੋਵਾਂ ਖਾਨਿਆਂ ਵਿੱਚ ਸਿੱਖ ਨਹੀਂ ਲਿਖਣਗੇ ਤਾਂ ਜਾਤ ਨੂੰ ਅਧਾਰ ਬਣਾ ਕੇ ਉਨ੍ਹਾਂ ਨੂੰ ਸਿੱਖ ਨਹੀਂ ਮੰਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਬਾਦੀ ਰਜਿਸਟਰ ਵਿੱਚ ਸਿੱਖਾਂ ਨੂੰ ਆਪਣਾ ਗੋਤ ਵੀ ਨਹੀਂ ਲਿਖਣਾ ਚਾਹੀਦਾ, ਸਿਰਫ਼ ਸਿੱਖ ਸ਼ਬਦ ਲਿਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਬਾਦੀ ਰਜਿਸਟਰ ਵਿੱਚ ਧਰਮ ਅਤੇ ਜਾਤ ਲਿਖਣ ਨਾਲ ਆਉਣ ਵਾਲੇ ਸਮੇਂ ਵਿੱਚ ਸਿੱਖਾਂ ਦੀ ਆਬਾਦੀ ਘੱਟ ਦਿਖਾ ਕੇ ਬੁਨਿਆਦੀ ਸਹੂਲਤਾਂ ਖੋਹੇ ਜਾਣ ਦਾ ਖ਼ਦਸ਼ਾ ਹੈ। ਇਸ ਲਈ ਇਸ ਸਬੰਧੀ ਸ਼ਹਿਰਾਂ ਅਤੇ ਪਿੰਡਾਂ ਵਿੱਚ ਆਮ ਲੋਕਾਂ ਦੀ ਲਾਮਬੰਦੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਅਜਿਹਾ ਕਰਨ ਵਿੱਚ ਸਫਲ ਰਹਿੰਦੇ ਹਨ ਤਾਂ ਭਵਿੱਖ ਵਿੱਚ ਜਿੱਥੇ ਜਾਤਪਾਤ ਅਤੇ ਉੱਚ ਨੀਚ ਦਾ ਭੇਦਭਾਵ ਖ਼ਤਮ ਹੋਵੇਗਾ ਅਤੇ ਸਿੱਖਾਂ ਦੀ ਆਬਾਦੀ ਵੀ ਵਧੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ