Nabaz-e-punjab.com

ਮਹਿਲਾ ਪੰਚਾਂ ਨੇ ਸਾਬਕਾ ਸਰਪੰਚ ’ਤੇ ਝੂਠਾ ਕੇਸ ਦਰਜ ਕਰਵਾਉਣ ਦਾ ਦੋਸ਼ ਲਾਇਆ

ਸਾਬਕਾ ਸਰਪੰਚ ਨੇ ਦੋਸ਼ ਨਕਾਰੇ, ਕਿਹਾ ਸਾਂਝੇ ਵਿਕਾਸ ਕੰਮਾਂ ਵਿੱਚ ਸਹਿਯੋਗ ਨਹੀਂ ਦੇ ਰਹੇ ਪੰਚ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਦਸੰਬਰ:
ਇੱਥੋਂ ਦੇ ਨਜ਼ਦੀਕੀ ਪਿੰਡ ਭਾਰਤਪੁਰ ਵਿੱਚ ਘਪਲੇ ਸਬੰਧੀ ਜਾਂਚ ਕਰਨ ਪਹੁੰਚੇ ਪੰਚਾਇਤ ਵਿਭਾਗ ਦੇ ਕਰਮਚਾਰੀਆਂ ਦੇ ਸਾਹਮਣੇ ਹੋਏ ਝਗੜੇ ’ਚ ਮੌਜੂਦਾ ਕੁਝ ਪੰਚਾਇਤ ਮੈਂਬਰਾ ਸਮੇਤ ਹੋਰਨਾਂ ਨੇ ਦੋਸ ਲਗਾਇਆ ਹੈ ਕਿ ਪਿੰਡ ਦੀ ਮੌਜੂਦਾ ਸਰਪੰਚ ਦੇ ਪਤੀ ਹਰਮੇਸ਼ ਸਿੰਘ ਨੇ ਜਿੱਥੇ ਉਨ੍ਹਾਂ ਦੇ ਪਰਿਵਾਰਕ ਮੈਂਬਰਾ ’ਤੇ ਝੂਠਾ ਪਰਚਾ ਦਰਜ ਕਰਵਾਇਆ ਹੈ, ਉਥੇ ਹੁਣ ਉਹ ਅੌਰਤਾਂ ਅਤੇ ਉਨਾਂ ਦੇ ਬੱਚਿਆਂ ’ਤੇ ਪਰਚਾ ਦਰਜ ਕਰਵਾਉਣ ਦੀਆਂ ਧਮਕੀਆਂ ਦੇ ਰਿਹਾ ਹੈ। ਇਸ ਸਬੰਧੀ ਬਲਜਿੰਦਰ ਕੌਰ, ਪੰਚ ਹਰਨੇਕ ਸਿੰਘ, ਪੰਚ ਬਲਵੀਰ ਕੌਰ, ਪੰਚ ਕੁਲਦੀਪ ਕੌਰ ਅਤੇ ਪੰਚ ਫਤਹਿ ਸਿੰਘ ਦੇ ਪਰਿਵਾਰ ਨੇ ਹਰਮੇਸ਼ ਸਿੰਘ ’ਤੇ ਦੋਸ਼ ਲਗਾਇਆ ਹੈ ਕਿ ਫਤਹਿ ਸਿੰਘ ਵਲੋਂ ਪਿੰਡ ’ਚ ਹੋਏ ਕੰਮਾਂ ’ਚ ਘੁਟਾਲੇ ਸਬੰਧੀ ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਸੀ। ਇਸ ਸ਼ਿਕਾਇਤ ਦੀ ਪੜਤਾਲ ਕਰਨ ਲਈ ਪੰਚਾਇਤ ਵਿਭਾਗ ਦਾ ਐਸ. ਡੀ. ਓ. ਅਤੇ ਜੇ. ਈ. ਪਿੰਡ ’ਚ ਆਏ ਸਨ। ਜਦੋਂ ਵਿਭਾਗ ਦੇ ਅਫਸਰਾਂ ਵਲੋਂ ਜਾਂਚ ਕੀਤੀ ਜਾ ਰਹੀ ਸੀ ਤਾਂ ਪਿੰਡ ਦੇ ਮੌਜੂਦਾ ਸਰਪੰਚ ਦਾ ਪਤੀ ਹਰਮੇਸ਼ ਸਿੰਘ ਅਤੇ ਉਸ ਦੇ ਸਾਥੀਆਂ ਵਲੋਂ ਪਹਿਲਾਂ ਤੋਂ ਘੜੀ ਗਈ ਸਾਜਿਸ਼ ਦੇ ਤਹਿਤ ਉਨਾਂ ਨਾਲ ਤੂੰ ਤੂੰ ਮੈਂ ਮੈਂ ਤੋਂ ਬਾਅਦ ਪਹਿਲਾਂ ਹੱਥੋਪਾਈ ਕਰਦਿਆਂ ਆਪ ਹੀ ਝੂਠਾ ਰੌਲਾ ਪਾ ਦਿੱਤਾ ਕਿ ਉਸ ਸਮੇਤ ਉਸ ਦੀ ਪਤਨੀ ’ਤੇ ਹਮਲਾ ਕਰ ਦਿੱਤਾ ਗਿਆ ਹੈ। ਉਨਾਂ ਦੋਸ਼ ਲਗਾਇਆ ਕਿ ਮੌਜੂਦਾ ਸਰਪੰਚ ਦੇ ਪਤੀ ਨੇ ਪੁਲਿਸ ਦੀ ਮਿਲੀ ਭੁਗਤ ਨਾਲ ਉਨਾਂ ’ਤੇ ਝੂਠਾ ਪਰਚਾ ਤਾਂ ਦਰਜ ਕਰਵਾ ਦਿੱਤਾ, ਪ੍ਰੰਤੂ ਉਨਾਂ ਵਲੋਂ ਦਿੱਤੀ ਸ਼ਿਕਾਇਤ ’ਤੇ ਨਾ ਤਾਂ ਕਿਸੇ ਪੁਲਿਸ ਅਫਸਰ ਨੇ ਅੱਜ ਤੱਕ ਉਨਾਂ ਦੇ ਬਿਆਨ ਦਰਜ ਕੀਤੇ ਹਨ ਅਤੇ ਨਾ ਹੀ ਉਨਾਂ ਦੀ ਦਰਜ ਡੀ. ਡੀ. ਆਰ. ’ਤੇ ਅੱਜ ਤੱਕ ਐਫ. ਆਈ. ਆਰ. ਦਰਜ ਕੀਤੀ ਗਈ ਹੈ। ਉਨਾਂ ਦੱਸਿਆ ਕਿ ਹਰਮੇਸ਼ ਸਿੰਘ ਪੰਜਾਇਤ ਦੇ ਪੈਸਿਆਂ ’ਚ ਕੀਤੇ ਘਪਲੇ ਦੀ ਚੱਲ ਰਹੀ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਅਜਿਹੇ ਝੂਠੇ ਪਰਚੇ ਦਰਜ ਕਰਵਾ ਕੇ ਰਾਜੀਨਾਮੇ ਲਈ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਉਧਰ, ਇਸ ਸਬੰਧੀ ਮੌਜੂਦਾ ਸਰਪੰਚ ਦੇ ਪਤੀ ਹਰਮੇਸ਼ ਸਿੰਘ ਜੋ ਕਿ ਪਿਛਲੀ ਪੰਚਾਇਤ ਵਿੱਚ ਖ਼ੁਦ ਸਰਪੰਚ ਸੀ ਨੇ ਵਿਰੋਧੀ ਧਿਰ ਵੱਲੋਂ ਉਨ੍ਹਾਂ ਉੱਤੇ ਲੱਗੇ ਤਮਾਮ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ 29 ਨਵੰਬਰ ਨੂੰ ਪੰਚਾਇਤ ਵਿਭਾਗ ਦੇ ਅਫਸਰ ਉਨ੍ਹਾਂ ਵੱਲੋਂ ਕੀਤੇ ਕੰਮਾ ਦੀ ਮਿਣਤੀ ਕੀਤੀ ਜਾ ਰਹੀ ਸੀ, ਤਾਂ ਫਤਹਿ ਸਿੰਘ ਅਤੇ ਹੋਰਨਾਂ ਸਾਥੀਆਂ ਨੇ ਮਿਣਤੀ ਰੁਕਵਾ ਕੇ ਉਨਾਂ ਨਾਲ ਗਾਲੀ ਗਲੋਚ ਕੀਤੀ ਅਤੇ ਮਗਰੋਂ ਉਨ੍ਹਾਂ ਦੇ ਘਰ ਆ ਕੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਉਸ ਦੀ ਪਤਨੀ ਗੰਭੀਰ ਜਖਮੀ ਹੋ ਗਈ ਸੀ। ਉਨ੍ਹਾਂ ਕਿਹਾ ਕਿ ਪਿੰਡ ਦੇ ਚਾਰ ਪੰਚ ਪੰਚਾਇਤ ਦੇ ਸਾਂਝੇ ਕੰਮਾਂ ਵਿੱਚ ਸਹਿਯੋਗ ਨਹੀਂ ਕਰ ਰਹੇ ਅਤੇ ਉਹ ਅੱਜ ਵੀ ਆਪਣੇ ’ਤੇ ਲੱਗੇ ਘਪਲੇ ਦੇ ਦੋਸ਼ਾਂ ਦੀ ਮਿਣਤੀ ਕਰਵਾਉਣ ਲਈ ਤਿਆਰ ਹੈ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…