Share on Facebook Share on Twitter Share on Google+ Share on Pinterest Share on Linkedin ਸਾਬਕਾ ਸਰਪੰਚ ਆਤਮ ਹੱਤਿਆ ਕੇਸ ਵਿੱਚ ਬੇਟੇ ਨੇ ਲਗਾਈ ਇਨਸਾਫ਼ ਦੀ ਗੁਹਾਰ ਜਰਨੈਲ ਬਾਜਵਾ ਨੇ ਸ਼ਿਕਾਇਤ ਕਰਤਾ ’ਤੇ ਲਾਇਆ ਬਲੈਕਮੇਲ ਕਰਨ ਦਾ ਦੋਸ਼ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜਨਵਰੀ: ਪਿੰਡ ਅਭੈਪੁਰ ਨਿਵਾਸੀ ਅਰਵਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਬਾਜਵਾ ਡਿਵੈਲਪਰਜ਼ ਦੇ ਮਾਲਕ ਜਰਨੈਲ ਬਾਜਵਾ ਨੂੰ ਪੀਓ ਘੋਸ਼ਿਤ ਕੀਤਾ ਹੋਣ ਦੇ ਬਾਵਜੂਦ ਵੀ ਗ੍ਰਿਫ਼ਤਾਰ ਨਾ ਕੀਤੇ ਜਾਣ ਦਾ ਦੋਸ਼ ਲਗਾਇਆ ਹੈ। ਮੁਹਾਲੀ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਰਵਿੰਦਰ ਸਿੰਘ ਨੇ ਕਿਹਾ ਕਿ ਜਰਨੈਲ ਬਾਜਵਾ ਨੂੰ ਅਦਾਲਤ ਵੱਲੋਂ ਪੀਓ ਘੋਸ਼ਿਤ ਹੋਇਆ ਹੈ। ਉਸ ਦੇ ਬਾਵਜੂਦ ਪੁਲੀਸ ਗ੍ਰਿਫ਼ਤਾਰ ਨਹੀਂ ਕਰ ਰਹੀ ਹੈ। ਅਰਵਿੰਦਰ ਸਿੰਘ ਨੇ ਕਿਹਾ ਕਿ ਉਸ ਦੇ ਪਿਤਾ ਸਾਬਕਾ ਸਰਪੰਚ ਕਰਮ ਸਿੰਘ ਨਿਵਾਸੀ ਪਿੰਡ ਅਭੈਪੁਰ ਜ਼ਿਲ੍ਹਾ ਮੋਹਾਲੀ ਨੇ ਬਾਜਵਾ ਤੋਂ ਪ੍ਰੇਸ਼ਾਨ ਹੋ ਕੇ ਤਿੰਨ ਸਾਲ ਪਹਿਲਾਂ ਆਤਮ ਹੱਤਿਆ ਕਰ ਲਈ ਸੀ, ਜਿਸ ਸਬੰਧੀ ਬਾਜਵਾ ਖ਼ਿਲਾਫ਼ ਪੁਲੀਸ ਸਟੇਸ਼ਨ ਸਿਟੀ ਥਾਣਾ ਖਰੜ ਵਿੱਚ ਐਫ਼ਆਈਆਰ ਦਰਜ ਹੈ। ਉਸ ਕੇਸ ਵਿੱਚ ਵੀ ਪੁਲੀਸ ਮੁਲਜ਼ਮਾਂ ਨਾਲ ਨਰਮ ਵਿਵਹਾਰ ਕਰਦੇ ਹੋਏ ਉਲਟਾ ਸ਼ਿਕਾਇਤ ਕਰਤਾਵਾਂ ਨੂੰ ਹੀ ਧਮਕਾ ਰਹੀ ਹੈ। ਉਨ੍ਹਾਂ ਪ੍ਰੇਸ਼ਾਨ ਹੋ ਕੇ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਤਾਂ ਕੇਸ ਦੀ ਜਾਂਚ ਐਸਪੀ ਫਤਹਿਗੜ੍ਹ ਸਾਹਿਬ ਨੂੰ ਟਰਾਂਸਫ਼ਰ ਕਰ ਦਿੱਤਾ ਗਿਆ। ਹੁਣ ਸ਼ਿਕਾਇਤਕਰਤਾ ਵੱਲੋਂ ਹਾਈ ਕੋਰਟ ਵਿੱਚ ਪੁਲੀਸ ਦੀ ਕਾਰਗੁਜ਼ਾਰੀ ਖ਼ਿਲਾਫ਼ ਕੇਸ ਦਾਇਰ ਕੀਤਾ ਗਿਆ ਹੈ। ਜਿਸ ਵਿੱਚ ਅਜੇ ਪੁਲੀਸ ਵੱਲੋਂ ਜਵਾਬ ਦਾਇਰ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਬਾਜਵਾ ਨੂੰ ਪੁਲੀਸ ਰਸੂਖ ਹੋਣ ਕਰਕੇ ਜਾਣਬੁੱਝ ਕੇ ਗ੍ਰਿਫ਼ਤਾਰ ਨਹੀਂ ਕਰ ਰਹੀ ਹੈ। ਉਧਰ, ਦੂਜੇ ਪਾਸੇ ਇਸ ਸਬੰਧੀ ਸੰਪਰਕ ਕਰਨ ’ਤੇ ਬਾਜਵਾ ਡਿਵੈਲਪਰਜ਼ ਦੇ ਮਾਲਕ ਜਰਨੈਲ ਸਿੰਘ ਬਾਜਵਾ ਨੇ ਕਿਹਾ ਕਿ ਸ਼ਿਕਾਇ ਕਰਤਾ ਉਸ ਨੂੰ ਬਲੈਕਮੇਲ ਕਰਨ ਦੀ ਨੀਅਤ ਨਾਲ ਜਾਣਬੁੱਝ ਕੇ ਵਾਰ ਵਾਰ ਝੂਠੀ ਬਿਆਨਬਾਜ਼ੀ ਕਰਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਵੱਲੋਂ ਤਿੰਨ ਵਾਰ ਬਣਾਈ ਗਈ ਸਿੱਟ ਉਨ੍ਹਾਂ ਨੂੰ ਬੇਗੁਨਾਹ ਸਾਬਤ ਕਰ ਚੁੱਕੀ ਹੈ ਅਤੇ ਮ੍ਰਿਤਕ ਦਾ ਪਰਿਵਾਰ ਅਦਾਲਤ ਵਿੱਚ ਬਿਆਨ ਦੇ ਚੁੱਕਾ ਹੈ ਕਿ ਉਨ੍ਹਾਂ ਦਾ ਬਾਜਵਾ ਨਾਲ ਕੋਈ ਲੈਣ ਦੇਣ ਨਹੀਂ ਹੈ, ਉਸ ਦੇ ਬਾਵਜੂਦ ਵੀ ਉਹ ਪੈਸਿਆਂ ਦੇ ਲਾਲਚ ਵਿੱਚ ਗਲਤ ਦੂਸ਼ਣਬਾਜ਼ੀ ਕਰਕੇ ਉਸ ਨੂੰ ਜਾਣਬੁੱਝ ਕੇ ਬਦਨਾਮ ਕਰਨ ਦੀ ਤਾਕ ਵਿੱਚ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਖਰੜ ਪੁਲੀਸ ਨੇ 19 ਬੰਦਿਆਂ ਖ਼ਿਲਾਫ਼ ਕੇਸ ਦਰਜ ਹੈ ਅਤੇ ਉਹ ਸਿਰਫ਼ ਉਨ੍ਹਾਂ ਨੂੰ ਹੀ ਬਲੈਕਮੇਲ ਕਰਕੇ ਪੈਸੇ ਹੜੱਪਣਾ ਚਾਹੁੰਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਕਤ ਪਰਿਵਾਰ ਵੱਲੋਂ ਦੋ ਵਾਰ ਹਾਈ ਕੋਰਟ ਵਿੱਚ ਕੇਸ ਦਾਇਰ ਕਰਵਾਏ ਗਏ ਜੋ ਕਿ ਬਾਅਦ ਵਿੱਚ ਵਾਪਸ ਵੀ ਲੈ ਲਏ ਗਏ। ਕੁੱਲ ਮਿਲਾ ਕੇ ਪੈਸਿਆਂ ਦੀ ਬਲੈਕਮੇਲਿੰਗ ਤੋਂ ਇਲਾਵਾ ਕੁਝ ਵੀ ਨਹੀਂ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ