Nabaz-e-punjab.com

ਸਿਹਤ ਮੰਤਰੀ ਬਲਬੀਰ ਸਿੱਧੂ ਨੇ 7 ਪਿੰਡਾਂ ਨੂੰ 50 ਲੱਖ ਤੋਂ ਵੱਧ ਦੀਆਂ ਗਰਾਂਟਾਂ ਦੇ ਚੈੱਕ ਵੰਡੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜਨਵਰੀ:
ਪੰਜਾਬ ਸਰਕਾਰ ਇਹ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਵਿਕਾਸ ਕੇਂਦਰਿਤ ਪਹਿਲਕਦਮੀਆਂ ਦਾ ਲਾਭ ਸਮਾਜ ਦੇ ਸਾਰੇ ਵਰਗਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਪਹੁੰਚੇ। ਉਕਤ ਪ੍ਰਗਟਾਵਾ ਅੱਜ ਇਥੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ, ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜ਼ਿਲ੍ਹੇ ਦੇ 7 ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਵੰਡਣ ਮੌਕੇ ਕੀਤਾ। ਮੰਤਰੀ ਨੇ ਦੱਸਿਆ ਕਿ ਚਿੱਲਾ, ਬੜੀ, ਮੋਟੇਮਾਜਰਾ, ਦੈੜੀ, ਗੀਗੇਮਾਜਰਾ, ਢੇਲਪੁਰ ਅਤੇ ਗੁਡਾਣਾ ਪਿੰਡਾਂ ਨੂੰ ਵੱਖ ਵੱਖ ਕੰਮਾਂ ਜਿਵੇਂ ਗਲੀਆਂ ਅਤੇ ਨਾਲਿਆਂ ਦੀ ਉਸਾਰੀ, ਗੀਗੇ ਮਾਜਰਾ ਵਿਖੇ ਧਰਮਸ਼ਾਲਾ, ਢੇਲਪੁਰ ਵਿਖੇ ਕਮਿਉਨਟੀ ਸੈਂਟਰ ਦੀ ਚਾਰਦਿਵਾਰੀ ਅਤੇ ਢੇਲਪੁਰ-ਗੁਡਾਣਾ ਸੜਕ ਤੱਕ ਨੂਰ ਮੁਹੰਮਦ ਹਾਊਸ ਗਲੀ ਦੀ ਉਸਾਰੀ ਲਈ 50 ਲੱਖ ਰੁਪਏ ਤੋਂ ਜ਼ਿਆਦਾ ਦੀਆਂ ਵਿੱਤੀ ਗ੍ਰਾਂਟਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪਿੰਡਾਂ ਲਈ ਗ੍ਰਾਂਟਾ ਦੀ ਕੋਈ ਕਮੀ ਨਹੀਂ ਹੈ ਕਿਉਂ ਕਿ ਪੇਂਡੂ ਖੇਤਰ ਦਾ ਵਿਕਾਸ ਸਰਕਾਰ ਦੀ ਤਰਜੀਹ ਹੈ।
ਸ੍ਰੀ ਸਿੱਧੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਗ੍ਰਾਂਟਾਂ ਦੇ ਮਾਮਲੇ ਵਿੱਚ ਕਿਸੇ ਕਿਸਮ ਦੀ ਵਿੱਤੀ ਗੜਬੜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਗਲਤ ਅਨਸਰਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੈੜੀ ਪਿੰਡ ਦੀ ਗਰਾਮ ਪੰਚਾਇਤ ਨੂੰ 70 ਨੀਲੇ ਕਾਰਡ (ਰਾਸ਼ਨ ਕਾਰਡ) ਵੀ ਵੰਡੇ। ਮੰਤਰੀ ਨੇ ਇਹ ਵੀ ਕਿਹਾ ਕਿ ਕਿ ਪਿੰਡ ਚਿੱਲਾ ਦੇ ਲੋਕਾਂ ਨੂੰ ਦਰਪੇਸ਼ ਮਸਲਿਆਂ ਦੇ ਹੱਲ ਲਈ ਵੱਖਰੀ ਮੀਟਿੰਗ ਬਾਅਦ ਵਿੱਚ ਬੁਲਾਈ ਜਾਵੇਗੀ।
ਹੋਰ ਵਿਕਾਸ ਪੱਖੀ ਐਲਾਨ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਦੈੜੀ ਅਤੇ ਮਿੱਢੇਮਾਜਰਾ ਅਤੇ ਸਨੇਟਾ ਤੇ ਗੁਡਾਣਾ ਮਾਣਕਪੁਰ ਨੂੰ ਜੋੜਦੀ 18 ਫੁੱਟੀ ਸੜਕ ਦਾ ਕੰਮ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ। ਕਾਬਲੇਗੌਰ ਹੈ ਕਿ ਮੁਹਾਲੀ ਹਲਕੇ ਵਿਚ ਤਕਰੀਬਨ 22000-25000 ਰਾਸ਼ਨ ਕਾਰਡ ਬਣਾਏ ਗਏ ਹਨ ਅਤੇ 106473 ਹੈਲਥ ਕਾਰਡ ਜਾਰੀ ਕੀਤੇ ਗਏ ਹਨ, ਜਿਨ੍ਹਾਂ ’ਚੋਂ 5812 ਵਿਅਕਤੀਆਂ ਨੂੰ 7,50,00000 ਰੁਪਏ ਦੀ ਲਾਗਤ ਨਾਲ ਇਲਾਜ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ। ਲੇਬਰ ਸਕੀਮ ਤਹਿਤ ਲਗਭਗ 750 ਲਾਭਪਾਤਰੀਆਂ ਦੇ ਖਾਤਿਆਂ ਵਿੱਚ 1,08,00000 ਰੁਪਏ ਦੀ ਰਾਸ਼ੀ ਜਮ੍ਹਾ ਕੀਤੀ ਗਈ। ਇਸ ਤੋਂ ਇਲਾਵਾ ਹੋਰ ਭਲਾਈ ਕੇਂਦਰਿਤ ਪਹਿਲਕਦਮੀਆਂ ਜਿਵੇਂ ਕਿ ਮਜ਼ਦੂਰਾਂ ਦੇ ਬੱਚਿਆਂ ਲਈ ਵਜ਼ੀਫੇ ਅਤੇ ਲੜਕੀਆਂ ਲਈ ਸ਼ਗਨ ਸਕੀਮ ‘ਤੇ ਕੁੱਲ 80 ਲੱਖ ਰੁਪਏ ਖਰਚ ਕੀਤੇ ਗਏ। ਇਹ ਸਾਰੀਆਂ ਗਤੀਵਿਧੀਆਂ ਲੋਕ ਭਲਾਈ ਕੇਂਦਰ ਨੇ ਕੀਤੀਆਂ ਹਨ ਜੋ ਕਿ ਸ੍ਰੀ ਸਿੱਧੂ ਦੇ ਯਤਨਾਂ ਸਦਕਾ ਕਾਰਜਸ਼ੀਲ ਕੀਤੀਆਂ ਗਈਆਂ ਹਨ। ਕੇਂਦਰ ਨੇ ਇਹ ਸਹੂਲਤਾਂ ਪਿੰਡ-ਪਿੰਡ ਜਾ ਕੇ ਮੁਹੱਈਆ ਕਰਵਾਈਆਂ ਹਨ।
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਬਲਾਕ ਸੰਮਤੀ ਖਰੜ ਦੀ ਚੇਅਰਪਰਸਨ ਰਣਬੀਰ ਕੌਰ ਬੈਰੀ, ਬਲਾਕ ਸੰਮਤੀ ਖਰੜ ਦੇ ਉਪ ਚੇਅਰਮੈਨ ਮਨਜੀਤ ਸਿੰਘ, ਪਿੰਡ ਚਿੱਲਾ ਦੇ ਸਰਪੰਚ ਨਿਰਮਲ ਸਿੰਘ, ਪਿੰਡ ਬੜੀ ਦੇ ਸਰਪੰਚ ਮਨਫੂਲ ਸਿੰਘ, ਪਿੰਡ ਕੁਰੜਾ ਦੇ ਸਰਪੰਚ ਦਵਿੰਦਰ ਸਿੰਘ, ਪਿੰਡ ਕੁਰੜੀ ਦੇ ਸਰਪੰਚ ਛੱਜਾ ਸਿੰਘ, ਪਿੰਡ ਮੋਟੇਮਾਜਰਾ ਦੇ ਸਰਪੰਚ ਬਖਸ਼ੀਸ਼ ਸਿੰਘ, ਪਿੰਡ ਗੀਗੇ ਮਾਜਰਾ ਦੇ ਸਰਪੰਚ ਤਰਸੇਮ ਸਿੰਘ, ਪਿੰਡ ਮਿੱਢੇਮਾਜਰਾ ਦੇ ਸਰਪੰਚ ਸੁਖਵਿੰਦਰ ਸਿੰਘ, ਪਿੰਡ ਸਿਆਊ ਦੇ ਸਰਪੰਚ ਮੰਗਲ ਸਿੰਘ, ਪਿੰਡ ਢੇਲਪੁਰ ਦੀ ਸਰਪੰਚ ਗੁਰਿੰਦਰ ਕੌਰ, ਪਿੰਡ ਮਨੌਲੀ ਦੇ ਸਰਪੰਚ ਜੋਰਾ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੁਹਾਲੀ ਦੀ ਚੇਅਰਪਰਸਨ ਸ੍ਰੀਮਤੀ ਜਸਵਿੰਦਰ ਕੌਰ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਠੇਕੇਦਾਰ ਮੋਹਣ ਸਿੰਘ ਬਠਲਾਣਾ, ਗਿਆਨੀ ਗੁਰਮੇਲ ਸਿੰਘ ਮਨੌਲੀ, ਗੁਰਵਿੰਦਰ ਸਿੰਘ ਬੜੀ, ਸ਼ੇਰ ਸਿੰਘ ਦੈੜੀ, ਬਲਵੰਤ ਸਿੰਘ ਕਾਲਾ, ਗੁਰਚਰਨ ਸਿੰਘ, ਬਾਬਾ ਬਲਵਿੰਦਰ ਸਿੰਘ, ਸੁਖਵੀਰ ਸਿੰਘ, ਕਰਮਜੀਤ ਸਿੰਘ, ਡੀਡੀਪੀਓ ਡੀਕੇ ਸਾਲਦੀ, ਬੀਡੀਪੀਓ ਹਿਤੇਨ ਕਪਿਲਾ, ਦੈੜੀ ਦੀ ਸਰਪੰਚ ਨਰਿੰਦਰ ਕੌਰ ਤੇ ਸ਼ਮਸ਼ੇਰ ਸਿੰਘ ਪੰਚ (ਪਿੰਡ ਦੈੜੀ), ਗਮਾਡਾ ਤੋਂ ਐਸਈ ਦਵਿੰਦਰ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਕਈ ਸੀਨੀਅਰ ਅਧਿਕਾਰੀ ਸ਼ਾਮਲ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…