Share on Facebook Share on Twitter Share on Google+ Share on Pinterest Share on Linkedin ਖਾਲਸਾਈ ਜਾਹੋ-ਜਹਾਲ ਨਾਲ ਪਹਿਲੇ ਸਿੱਖ ਫੁੱਟਬਾਲ ਕੱਪ ਦਾ ਆਗਾਜ ਖਿਡਾਰੀ ਆਪਣੀ ਮੂਲ ਪਛਾਣ ਕਾਇਮ ਰਖਣ ਤੇ ਸਿੱਖੀ ਸਰੂਪ ਨੂੰ ਵਿਦੇਸ਼ਾਂ ਤੱਕ ਪ੍ਰਫੁਲੱਤ ਕਰਨ: ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਉਤਰੀ ਭਾਰਤ ਦਾ ਖੇਤਰੀ ਸਾਬਤ-ਸੂਰਤ ਫੁੱਟਬਾਲ ਟੂਰਨਾਂਮੈਂਟ ਵੀ ਸ਼ੁਰੂ ਕਰਾਂਗੇ: ਗਰੇਵਾਲ਼ ਨਬਜ਼-ਏ-ਪੰਜਾਬ ਬਿਊਰੋ, ਅੰਮ੍ਰਿਤਸਰ 30 ਜਨਵਰੀ : ਖਾਲਸਾ ਫੁੱਟਬਾਲ ਕਲੱਬ (ਖਾਲਸਾ ਐਫ.ਸੀ.) ਅਤੇ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਵਲੋਂ ਪੰਜਾਬ ਭਰ ਵਿਚ ਆਰੰਭੇ ਪਹਿਲੇ ਸਿੱਖ ਫੁੱਟਬਾਲ ਕੱਪ ਦਾ ਉਦਘਾਟਨ ਅੱਜ ਇਥੇ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕੀਤਾ। ਇਸ ਮੌਕੇ ਉਨਾਂ ਨਾਲ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਕੇਵਲ ਸਿੰਘ, ਸੰਤ ਕਪੂਰ ਸਿੰਘ ਸਨੇਰਾਂ ਵਾਲੇ, ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰੇ, ਖਾਲਸਾ ਐਫ.ਸੀ. ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਵਧੀਕ ਸੈਸ਼ਨਜ ਜੱਜ ਜਲੰਧਰ ਹੀਰਾ ਸਿੰਘ ਗਿੱਲ ਅਤੇ ਕਲੱਬ ਦੇ ਆਹੁਦੇਦਾਰ ਵੀ ਹਾਜਰ ਸਨ। ਇਸ ਮੌਕੇ ਬੋਲਿਦਿਆਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਹ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ ਕਿ ਖਾਲਸਾ ਕਲੱਬ ਵਲੋਂ ਸਾਬਤ ਸੂਰਤ ਖਿਡਾਰੀਆਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਉਨਾ ਖਿਡਾਰੀਆਂ ਨੂੰ ਆਪਣੀ ਮੂਲ ਪਛਾਣ ਕਾਇਮ ਰਖਣ ਅਤੇ ਸਿੱਖੀ ਸਰੂਪ ਨੂੰ ਵਿਦੇਸ਼ਾਂ ਤੱਕ ਪ੍ਰਫੁਲੱਤ ਕਰਨ ਲਈ ਅਸੀਸ ਦਿੰਦਿਆਂ ਕਿਹਾ ਕਿ ਬਾਕੀ ਖੇਡਾਂ ਵਿਚ ਵੀ ਖਿਡਾਰੀ ਆਪਣੇ ਮੂਲ ਸਰੂਪ ਨੂੰ ਬਰਕਰਾਰ ਰੱਖਣ। ਉਨਾਂ ਕਿਹਾ ਕਿ ਸਿੱਖ ਕੌਮ ਦੀ ਆਪਣੀ ਵਖਰੀ ਨਿਆਰੀ ਹਸਤੀ ਹੈ ਜਿਸ ਕਰਕੇ ਸਿੱਖ ਬੱਚੇ ਆਪਣੇ ਧਰਮ-ਕਰਮ ਵਿਚ ਪਰਪੱਖ ਰਹਿੰਦੇ ਹੋਏ ਕੌਮ ਦੀ ਚੜਦੀਕਲਾ ਵਿਚ ਯੋਗਦਾਨ ਪਾਉਣ। ਖਾਲਸਾ ਐਫ.ਸੀ. ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖ ਪਛਾਣ ਵਿਚ ਗਲਤੀ ਕਰਕੇ ਵਿਦੇਸ਼ਾਂ ਵਿਚ ਸਿੱਖਾਂ ਉਪਰ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਲਈ ਖਾਲਸਾ ਐਫ.ਸੀ. ਵਲੋਂ ਫੁੱਟਬਾਲ ਟੀਮ ਬਣਾਈ ਜਾ ਰਹੀ ਹੈ ਜੋ ਕਿ ਜਿਥੇ ਵਿਦੇਸ਼ਾਂ ਵਿਚ ਵੱਖ-ਵੱਖ ਕਲੱਬਾਂ ਨਾਲ ਮੈਚ ਖੇਡਿਆ ਕਰੇਗੀ ਉਥੇ ਦੇਸ਼ ਵਿਚ ਵੀ ਨਾਮੀ ਕਲੱਬਾਂ ਅਤੇ ਟੂਰਨਾਮੈਂਟਾਂ ਵਿਚ ਭਾਗ ਲਵੇਗੀ। ਉਨਾਂ ਇਹ ਵੀ ਕਿਹਾ ਕਿ ਖਾਲਸਾ ਐਫ.ਸੀ. ਵਲੋਂ ਭਵਿੱਖ ਵਿਚ ਉਤਰੀ ਭਾਰਤ ਦਾ ਖੇਤਰੀ ਫੁੱਟਬਾਲ ਟੂਰਨਾਂਮੈਂਟ ਕਰਵਾਉਣਾ ਵਿਚਾਰ ਅਧੀਨ ਹੈ। ਇਸ ਤੋਂ ਇਲਾਵਾ ਅਗਲੇ ਸਾਲ ਲੜਕੀਆਂ ਦੇ ਵੀ ਫੁੱਟਬਾਲ ਟੂਰਨਾਮੈਂਟ ਹੋਣਗੇ ਅਤੇ ਚੰਡੀਗੜ ਵਿਚ ਪੰਜਾਬ ਦੀ ਤਰਜ ‘ਤੇ ਵੱਖਰਾ ਸਿੱਖ ਫੁੱਟਬਾਲ ਕੱਪ ਕਰਵਾਇਆ ਜਾਵੇਗਾ। ਉਨਾ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਉਹ ਸਾਬਤ ਸੂਰਤ ਖਿਡਾਰੀਆਂ ਨੂੰ ਪ੍ਰਮੋਟ ਕਰਨ ਲਈ ਖਾਲਸਾ ਐਫ.ਸੀ. ਦਾ ਤਨੋ-ਮਨੋ-ਧਨੋ ਸਹਿਯੋਗ ਕਰਨ। ਇਸ ਮੌਕੇ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਅਤੇ ਖਾਲਸਾ ਐਫ.ਸੀ. ਦੇ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਜੌੜਾਸਿੰਘਾ ਨੇ ਵੀ ਆਪਣੇ ਸੰਬੋਧਨ ਵਿਚ ਕਲੱਬ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਰੋਸ਼ਨੀ ਪਾਈ ਅਤੇ ਇਸ ਟੂਰਨਾਮੈਂਟ ਨੂੰ ਖੇਡਾਂ ਦੇ ਖੇਤਰ ਵਿਚ ਇਕ ਨਵਾਂ ਅਧਿਆਏ ਜੁੜੇ ਜਾਣ ਦੀ ਗੱਲ ਆਖੀ। ਇਸ ਮੌਕੇ ਸਟੇਜ ਸਕੱਤਰ ਦੀ ਕਾਰਵਾਈ ਪਿੰਸੀਪਲ ਬਲਵਿੰਦਰ ਸਿੰਘ ਨੇ ਬਾਖੁਬੀ ਨਿਭਾਈ। ਕਲੱਬ ਦੇ ਸਕੱਤਰ ਜਨਰਲ ਡਾ. ਪ੍ਰੀਤਮ ਸਿੰਘ ਨੇ ਸਭਨਾ ਦਾ ਧੰਨਵਾਦ ਕੀਤਾ। ਗਿਆਨੀ ਕੇਵਲ ਸਿੰਘ ਜੀ ਨੇ ਸਮੂਹ ਦਰਸ਼ਕਾਂ, ਖਿਡਾਰੀਆਂ ਤੇ ਪਤਵੰਤੇ ਸੱਜਣਾਂ ਨੂੰ ਮੂਲ ਮੰਤਰ ਦਾ ਪੰਜ ਵਾਰ ਉਚਾਰਨ ਕਰਵਾਇਆ ਅਤੇ ਟੂਰਨਾਂਮੈਂਟ ਦੀ ਚੜਦੀਕਲਾ ਲਈ ਅਰਦਾਸ ਕੀਤੀ। ਇਸ ਮੌਕੇ ਗੁਰੂਰਾਮ ਦਾਸ ਪਬਲਿਕ ਸਕੂਲ, ਅੰਮ੍ਰਿਤਸਰ ਦੇ ਬੱਚਿਆਂ ਨੇ ਸ਼ਬਦਗਾਇਨ ਕੀਤਾ ਅਤੇ ਸਾਰੀਆਂ ਸਾਬਤ ਸੂਰਤ ਫੁੱਟਬਾਲ ਟੀਮਾਂ ਨੇ ਮਾਰਚ-ਪਾਸਟ ਵਿਚ ਹਿੱਸਾ ਲਿਆ। ਇਸ ਮੌਕੇ ਹੋਰਨਾ ਤੋਂ ਇਲਾਵਾ ਪ੍ਰਿੰਸੀਪਲ ਮਹਿਲ ਸਿੰਘ, ਪ੍ਰਿੰਸੀਪਲ ਇੰਦਰਜੀਤ ਸਿੰਘ ਗੋਗੋਆਣੀ, ਬ੍ਰਿ: ਹਰਚਰਨ ਸਿੰਘ ਓਲੰਪਿਅਨ, ਹਰਿੰਦਰ ਸਿੰਘ ਮੱਲੀ, ਹਰਜੀਤ ਸਿੰਘ ਖਾਲਸਾ ਮਾਝਾ ਜੋਨ ਕੁਆਰਡੀਨੇਟਰ, ਗੁਰਬੰਸ ਸਿੰਘ, ਡਾ. ਸੁਖਦੇਵ ਸਿੰਘ ਡਾਇਰੈਕਟਰ ਸਪੋਰਟਸ ਗੁਰੂ ਨਾਨਕ ਦੇਵ ਯੂਨੀਵਰਸਿਟੀ, ਐਕਸੀਅਨ ਗੁਰਬਖਸ਼ੀਸ਼ ਸਿੰਘ ਗਿੱਲ, ਪ੍ਰੋ: ਪਰਮਪ੍ਰੀਤ ਫੁੱਟਬਾਲ ਕੋਚ, ਸੁਰਜੀਤ ਸਿੰਘ ਬੈਂਸ, ਪ੍ਰਭਜੋਤ ਸਿੰਘ, ਬਲਜੀਤ ਸਿੰਘ, ਜੀਤ ਸਿੰਘ ਇਟਲੀ, ਗੁਰਪ੍ਰੀਤ ਸਿੰਘ ਰਾਜਾ, ਫਕੀਰ ਸਿੰਘ ਉਡੀਸਾ, ਗੁਰਪ੍ਰੀਤ ਸਿੰਘ ਕਲੱਕਤਾ, ਬ੍ਰਹਮਜੀਤ ਸਿੰਘ ਅਤੇ ਹਰਕੀਰਤ ਸਿੰਘ ਗਰੇਵਾਲ ਹਾਜਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ