Nabaz-e-punjab.com

ਕੋਰੋਨਾ ਵਾਇਰਸ ਵਿਵਾਦਪੂਰਨ ਜੀਵ ਵਿਗਿਆਨਕ ਪ੍ਰਯੋਗਾਂ ਦਾ ਨਤੀਜਾ: ਲੈਫ਼ ਜਨਰਲ ਕੇਜੇ ਸਿੰਘ

ਸੀਜੀਸੀ ਅੰਤਰਰਾਸ਼ਟਰੀ ਐਮਯੂਐਨ ਦੌਰਾਨ 270 ਤੋਂ ਵੱਧ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਫਰਵਰੀ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪ ਵਿੱਚ ਸੀਜੀਸੀ ਅੰਤਰਰਾਸ਼ਟਰੀ ਐਮਯੂਐਨ (ਮਾਡਲ ਯੂਨਾਈਟਿਡ ਨੇਸ਼ਨ) ਦੀ ਪੰਜਵੀਂ ਅਡੀਸ਼ਨ ਦੀ ਸ਼ੁਰੂਆਤ ਕੀਤੀ ਗਈ। ਇਸ ਸਮਾਰੋਹ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਲੈਫ਼ਟੀਨੈਂਟ ਜਨਰਲ ਕੇਜੇ ਸਿੰਘ ਨੇ ਕੀਤਾ। ਉਨ੍ਹਾਂ ਦੇਸ਼ ਵਿੱਚ ਫੈਲ ਰਹੇ ਕੋਰੋਨਾ ਵਾਇਰਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਨੁੱਖ ਨੂੰ ਪੂਰੀ ਤਰ੍ਹਾਂ ਮਸ਼ੀਨਾਂ ’ਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਕਿਉਂਕਿ ਉਨ੍ਹਾਂ ਕੋਲ ਗਿਆਨ ਦੀ ਕਮੀ ਹੁੰਦੀ ਹੈ। ਇਸੇ ਪ੍ਰਕਾਰ ਤਕਨੀਕੀ ਅਤੇ ਜੈਵਿਕ ਪ੍ਰਯੋਗ ਕਦੇ ਕਦਾਈਂ ਵਿਸ਼ਵੀ ਆਪਦਾ ਪੈਦਾ ਕਰਦੇ ਹਨ। ਜਿਵੇਂ ਕਿ ਚੀਨ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਵੱਧ ਰਿਹਾ ਹੈ।
ਜਨਰਲ ਕੇਜੇ ਸਿੰਘ ਨੇ ਭਾਰਤ ਦੇ ਜਨ-ਸੰਖਿਅਕ ਲਾਭਅੰਸ਼ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨਵੀਨਤਮ ਤਕਨੀਕਾਂ ਅਤੇ ਕੌਸ਼ਲ ਦੇ ਨਾਲ ਭਰਪੂਰ ਹੋਣਾ ਚਾਹੀਦਾ ਹੈ ਤਾਂ ਜੋ ਹੋਰ ਅੰਤਰਰਾਸ਼ਟਰੀ ਸਥਾਨਾਂ ਤੇ ਘੱਟ ਯੁਵਾ ਆਬਾਦੀ ਦੇ ਅੰਤਰ ਨੂੰ ਭਰਿਆ ਜਾ ਸਕੇ, ਨਹੀਂ ਤਾਂ ਇਹ ਇਕ ਦੇਸ਼ ਲਈ ਜਨ-ਸੰਖਿਅਕ ਤਬਾਹੀ ਜਾਂ ਆਪਦਾ ਬਣ ਸਕਦਾ ਹੈ। ਇਸ ਪ੍ਰੋਗਰਾਮ ਵਿੱਚ ਦੁਨੀਆ ਭਰ ਦੇ 270 ਤੋਂ ਵੱਧ ਪ੍ਰਤੀਨਿਧੀ ਸ਼ਾਮਲ ਹੋਏ। ਜਿਨ੍ਹਾਂ ਨੇ ਬੋਧਿਕ ਬੈਠਕ ਦੀ ਪੈਨਲ ਚਰਚਾ ਵਿੱਚ ਹਿੱਸਾ ਲਿਆ ਅਤੇ ਸੰਯੁਕਤ ਰਾਸ਼ਟਰ ਦੇ ਪ੍ਰਤੀਨਿਧੀਆਂ ਦੀ ਭੂਮਿਕਾ ਨਿਭਾਈ। ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ਦੀਆਂ ਕਮੇਟੀਆਂ ਦੀ ਨਕਲ ਕੀਤੀ।
ਇਸ ਮੌਕੇ ਅੰਤਰਰਾਸ਼ਟਰੀ ਸੁਰੱਖਿਆ ਅਤੇ ਨਿਹੱਥੇਬੰਦੀ ਦੇ ਸਬੰਧ ਵਿੱਚ ਵਿਗਿਆਨ ਅਤੇ ਟੈਕਨਾਲੋਜੀ ਦੀ ਭੂਮਿਕਾ ਬਾਰੇ ਵਿਚਾਰ ਚਰਚਾ ਕੀਤੀ ਗਈ। ਯੂਐਨਐਚਆਰਸੀ (ਧਰਮ ਤੇ ਮਾਨਤਾਵਾਂ ਦੇ ਆਧਾਰ ਤੇ ਭੇਦਭਾਵ ਅਤੇ ਹਿੰਸਾ ਦਾ ਮੁਕਾਬਲਾ), ਜਲਵਾਯੂ ਪਰਿਵਰਤਨ ਸਿਖਰ ਸੰਮੇਲਨ (ਜਲਵਾਯੂ ਪਰਿਵਰਤਨ ਦੇ ਮੁੱਦੇ ’ਤੇ ਚਰਚਾ), ਏਆਈਪੀਪੀਐਮ (ਨੌਕਰੀ ਦੀ ਸਿਰਜਣਾ ਅਤੇ ਰੁਜ਼ਗਾਰ), ਜੰਮੂ ਕਸ਼ਮੀਰ ਅਤੇ ਲਦਾਖ਼ ਵਿੱਚ ਭਵਿੱਖ ਦੇ ਵਿਕਾਸ ਦਾ ਰੋਡਮੈਪ ਤਿਆਰ ਕਰਨਾ ਅਤੇ ਅੰਤਰਰਾਸ਼ਟਰੀ ਪ੍ਰੈਸ (ਫ਼ੋਟੋਗਰਾਫ਼ਰ, ਰਿਪੋਰਟਰ, ਕੈਰਿਕੇਟ੍ਰਿਸਟ) ਸਣੇ ਹੋਰ ਕਈ ਕਮੇਟੀਆਂ ਸ਼ਾਮਲ ਹੋਈਆਂ। ਇਸ ਤੋਂ ਇਲਾਵਾ ਇਕ ਵਿਸ਼ੇਸ਼ ਕਮੇਟੀ ਪ੍ਰਯਾਸ (ਵਿਸ਼ੇਸ਼ ਲੋੜਾਂ ਵਾਲਿਆਂ ਲਈ ਵਿਸ਼ੇਸ਼ ਕਮੇਟੀ) ਵੀ ਇਸ ਸਮਾਰੋਹ ਦਾ ਹਿੱਸਾ ਰਹੀ। ਜਿਸ ਨੇ ‘ਇਕ ਰਾਸ਼ਟਰ ਇਕ ਭਾਸ਼ਾ’ ਵਿਸ਼ੇ ’ਤੇ ਆਪਣੇ ਵਿਚਾਰ ਸਾਂਝੇ ਕੀਤੇ।
ਸੰਯੁਕਤ ਰਾਸ਼ਟਰ ਨੂੰ ਸਮਰਪਿਤ ਅਜਿਹੇ ਪ੍ਰੋਗਰਾਮਾਂ ਦੇ ਆਯੋਜਨ ਦੇ ਮਹੱਤਵ ਬਾਰੇ ਜਾਣਕਾਰੀ ਦਿੰਦਿਆਂ ਬੇਲਜੀਅਮ ਦੇ ਸੀਜੀਸੀ ਅੰਤਰਰਾਸ਼ਟਰੀ ਪਾਰਟਰਨ ਕਾਲਜ ਹੋਗੇਸਸਕੁਨ ਯੂਸੀਐਲਐਲ ਸੇਬੇਸਟੀਅਨ ਬੁਸੌਵ ਨੇ ਕਿਹਾ ਕਿ ਗਰੀਬੀ, ਅਸਮਾਨਤਾ, ਜਲਵਾਯੂ ਪਰਿਵਰਤਨ, ਸ਼ਾਂਤੀ ਅਤੇ ਨਿਆਂ ਸਣੇ ਹੋਰ ਵਿਸ਼ਵੀ ਚੁਣੌਤੀਆਂ ਦਾ ਹੱਲ ਕਰਨ ਲਈ ਸੰਯੁਕਤ ਰਾਸ਼ਟਰ ਵੱਲੋਂ 17 ਸਥਾਈ ਵਿਕਾਸ ਟੀਚੇ ਸਥਾਪਿਤ ਕੀਤੇ ਹਨ। ਇਨ੍ਹਾਂ ਦੀ ਹਰ ਦੇਸ਼ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਸਾਰੇ ਇੱਕੋ ਰਸਤੇ ’ਤੇ ਚੱਲ ਸਕਣ।
ਅਖੀਰ ਵਿੱਚ ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਸਮਾਜਿਕ ਰੂਪ ਵਿੱਚ ਸੰਵੇਦਨਸ਼ੀਲ ਨਾਗਰਿਕ ਅਤੇ ਆਗਾਮੀ ਭਵਿੱਖ ਦੇ ਮਹਾਨ ਆਗੂ ਬਣਨ ਲਈ ਉਤਸ਼ਾਹਿਤ ਕੀਤਾ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…