Nabaz-e-punjab.com

ਜਸਟਿਸ ਅਜੈ ਤਿਵਾੜੀ ਵੱਲੋਂ ਆਰਮੀ ਇੰਸਟੀਚਿਊਟ ਆਫ਼ ਲਾਅ ਵਿੱਚ ਵੱਲੋਂ ਮੂਟ ਕੋਰਟ ਦਾ ਉਦਘਾਟਨ

ਲੋੜਵੰਦਾਂ ਤੱਕ ਇਨਸਾਫ਼ ਦੀ ਪਹੁੰਚ ਕਰਨ ਦੀ ਲੋੜ: ਜਸਟਿਸ ਅਜੈ ਤਿਵਾੜੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਫਰਵਰੀ:
ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਅਜੈ ਤਿਵਾੜੀ ਨੇ ਅੱਜ ਇੱਥੋਂ ਦੇ ਸੈਕਟਰ-68 ਸਥਿਤ ਆਰਮੀ ਇੰਸਟੀਚਿਊਟ ਆਫ਼ ਲਾਅ ਵਿੱਚ ਲੀਡੇਨ-ਸਰੀਨ ਇੰਟਰਨੈਸ਼ਨਲ ਏਅਰ ਲਾਅ ਮੂਟ ਕੋਰਟ ਮੁਕਾਬਲੇ ਦਾ ਉਦਘਾਟਨ ਕੀਤਾ। ਇਸ ਮੌਕੇ ਬੋਲਦਿਆਂ ਜਸਟਿਸ ਅਜੈ ਤਿਵਾੜੀ ਨੇ ਯਤਨਾਂ, ਭਾਵ ਸਰੀਨ ਮੈਮੋਰੀਅਲ ਲੀਗਲ ਏਡ ਫਾਉਂਡੇਸ਼ਨ ਅਤੇ ਲੀਡੇਨ ਯੂਨੀਵਰਸਿਟੀ ਦੇ ਹਵਾਈ ਕਾਨੂੰਨ ਬਾਰੇ ਤਜਵੀਜ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉੱਭਰ ਰਹੇ ਨੌਜਵਾਨ ਵਕੀਲਾਂ ਤੋਂ ਸਮਾਜ ਨੂੰ ਬਹੁਤ ਸਾਰੀਆਂ ਉਮੀਦਾਂ ਹਨ। ਭਾਵ ਬਹੁਤ ਸਾਰੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਇਨਸਾਫ਼ ਦਿਵਾਉਣਾ ਜਾਂ ਹੋਰ ਕਿਸੇ ਕਾਰਨ ਅਦਾਲਤ ਵਿੱਚ ਪਹੁੰਚਣ ਵਿੱਚ ਅਸਫਲ ਰਹਿੰਦੇ ਹਨ, ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਨੌਜਵਾਨ ਵਕੀਲਾਂ ਨੂੰ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਹੈ।
ਇਸ ਮੌਕੇ ਬਰਾਜ਼ੀਲ ਤੋਂ ਹੋਰਾਸੀਓ ਬਰਨਾਰਡਿਸ ਨੈਟੋ ਪ੍ਰਧਾਨ ਅੰਤਰਰਾਸ਼ਟਰੀ ਬਾਰ ਐਸੋਸੀਏਸ਼ਨ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਏਅਰ ਲਾਅ ਬਾਰੇ ਇਹ ਅਨੋਖਾ ਮੁਕਾਬਲਾ ਨੌਜਵਾਨ ਕਾਨੂੰਨੀ ਮਨਾਂ ਨੂੰ ਲੋੜੀਂਦੀ ਸਿਖਲਾਈ ਪ੍ਰਦਾਨ ਕਰ ਰਿਹਾ ਹੈ। ਅੰਤਰਰਾਸ਼ਟਰੀ ਦ੍ਰਿਸ਼ਟੀਕੋਣ ਖ਼ਾਸਕਰ ਜਦੋਂ ਭਾਰਤ ਵਿਸ਼ਵ ਦੇ ਹਰ ਖੇਡ ਖੇਤਰ ਵਿੱਚ ਉੱਤਮ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਦੇ 142 ਦੇਸ਼ਾਂ ਵਿੱਚ 100,000 ਤੋਂ ਵੱਧ ਮੈਂਬਰਾਂ ਦੇ ਨਾਲ ਆਈਬੀਏ ਧੱਕੇਸ਼ਾਹੀ, ਜਿਨਸੀ ਪ੍ਰੇਸ਼ਾਨੀ ਅਤੇ ਇੱਥੋਂ ਤੱਕ ਕਿ ਸਿਹਤ ਭਲਾਈ ਦੇ ਮੁੱਦਿਆਂ ਨਾਲ ਨਜਿੱਠਣ ਲਈ ਸਿਖਲਾਈ ਦਿੰਦਾ ਹੈ।
ਸਰੀਨ ਮੈਮੋਰੀਅਲ ਲੀਗਲ ਏਡ ਫਾਉਂਡੇਸ਼ਨ ਦੇ ਪ੍ਰਧਾਨ ਜਸਟਿਸ (ਸੇਵਾਮੁਕਤ) ਐਸਐਸ ਸੋਢੀ ਨੇ ਨੀਦਰਲੈਂਡ ਅਤੇ ਲੀਡੇਨ ਯੂਨੀਵਰਸਿਟੀ ਦੀ ਸਰੀਨ ਫਾਉਂਡੇਸ਼ਨ ਵੱਲੋਂ ਸਥਾਪਿਤ ਅੰਤਰਰਾਸ਼ਟਰੀ ਕਾਨੂੰਨ ਬਾਰੇ ਮੂਟ ਅਦਾਲਤ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਦੀ ਸ਼ਲਾਘਾ ਕੀਤੀ ਅਤੇ ਨੌਜਵਾਨ ਵਕੀਲਾਂ ਨੂੰ ਸੇਵਾ ਭਾਵਨਾ ਨਾਲ ਕੰਮ ਕਰਨ ਲਈ ਪ੍ਰੇਰਿਆ।
ਐਮਐਲ ਸਰੀਨ ਜਨਰਲ ਸਕੱਤਰ ਮੈਮੋਰੀਅਲ ਲੀਗਲ ਏਡ ਫਾਉਂਡੇਸ਼ਨ ਨੇ ਨੌਜਵਾਨ ਵਕੀਲਾਂ ਨੂੰ ਵਿਸ਼ੇਸ਼ ਤੌਰ ’ਤੇ ਅੰਤਰਰਾਸ਼ਟਰੀ ਹਵਾਈ ਕਾਨੂੰਨ ਵਿੱਚ ਸਿਖਲਾਈ ਦੇਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅਗਲੇ 10 ਸਾਲਾਂ ਤੱਕ ਭਾਰਤੀ ਹਵਾਬਾਜ਼ੀ ਬਾਜ਼ਾਰ ਵਿੱਚ ਕਾਫ਼ੀ ਵਾਧਾ ਹੋਣ ਦੀ ਉਮੀਦ ਹੈ। ਉਨ੍ਹਾਂ ਨੇ ਆਰਮੀ ਇੰਸਟੀਚਿਊਟ ਆਫ਼ ਲਾਅ ਮੁਹਾਲੀ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਜੇਤੂ ਨੌਜਵਾਨ ਵਕੀਲਾਂ ਨੂੰ ਸਰੀਨ ਫਾਊਂਡੇਸ਼ਨ ਬੈੱਸਟ ਮੂਟ ਆਫ਼ ਦਾ ਈਅਰ ਐਵਾਰਡ ਦੇਣ ਦਾ ਐਲਾਨ ਕੀਤਾ। ਜਿਸ ਵਿੱਚ 50 ਹਜ਼ਾਰ ਰੁਪਏ ਨਗਦ ਪੁਰਸਕਾਰ, ਵਿਸ਼ੇਸ਼ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਦਿੱਤਾ ਜਾਵੇਗਾ। ਅਖੀਰ ਵਿੱਚ ਅੰਤਰਰਾਸ਼ਟਰੀ ਹਵਾਈ ਕਾਨੂੰਨ ਦੇ ਕੁਝ ਕਾਨੂੰਨ ਮਾਹਰਾਂ ’ਚੋਂ ਇਕ ਨਿਤਿਨ ਸਰੀਨ ਨੇ ਕਿਹਾ ਕਿ ਤਿੰਨੇ ਫਾਈਨਲਿਸਟ 17-19 ਅਪਰੈਲ 2020 ਨੂੰ ਰੂਸ ਦੇ ਸੈਂਟ ਪੀਟਰਸਬਰਗ ਵਿੱਚ ਸਰੀਨ ਇੰਟਰਨੈਸ਼ਨਲ ਏਅਰ ਲਾਅ ਮੂਟ ਕੋਰਟ ਮੁਕਾਬਲੇ ਵਿੱਚ ਹਿੱਸਾ ਲੈਣਗੇ।

Load More Related Articles
Load More By Nabaz-e-Punjab
Load More In Court

Check Also

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ ਨਬਜ਼-ਏ-ਪੰਜ…