Share on Facebook Share on Twitter Share on Google+ Share on Pinterest Share on Linkedin ਜਨਗਣਨਾ-2021: ਘਰਾਂ ਨੂੰ ਸੂਚੀਬੱਧ ਕਰਨ ਤੇ ਐਨਪੀਆਰ ਅਪਡੇਟ ਬਾਰੇ 2 ਰੋਜ਼ਾ ਸਿਖਲਾਈ ਸ਼ੁਰੂ ਵਿਕਾਸ ਨੀਤੀਆਂ ਬਣਾਉਣ ਲਈ ਜਨਗਣਨਾ ਇਕ ਮਹੱਤਵਪੂਰਨ ਮਾਪਦੰਡ: ਡੀਸੀ ਸ੍ਰੀਮਤੀ ਆਸ਼ਿਕਾ ਜੈਨ ਜ਼ਿਲ੍ਹੇ ਦਾ ਕੋਈ ਵੀ ਪਰਿਵਾਰ ਜਾਂ ਵਿਅਕਤੀ ਨੂੰ ਜਨਗਣਨਾ ਦੀ ਸੂਚੀ ਤੋਂ ਬਾਹਰ ਨਹੀਂ ਰਹਿਣਾ ਚਾਹੀਦਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਫਰਵਰੀ: ਘਰਾਂ ਨੂੰ ਸੂਚੀਬੱਧ ਕਰਨ, ਘਰਾਂ ਦੀ ਜਨਗਣਨਾ ਅਤੇ ਐਨਪੀਆਰ ਅਪਡੇਟ ਸਬੰਧੀ ਜ਼ਿਲ੍ਹਾ/ਚਾਰਜ ਪੱਧਰੀ ਅਧਿਕਾਰੀਆਂ ਦੀ 2 ਰੋਜ਼ਾ ਸਿਖਲਾਈ ਅੱਜ ਇੱਥੋਂ ਦੇ ਸੈਕਟਰ-76 ਸਥਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸ਼ੁਰੂ ਹੋਈ। ਪੰਜਾਬ ਵਿੱਚ ਜਨਗਣਨਾ 15 ਮਈ ਤੋਂ 29 ਜੂਨ ਤੱਕ ਕੀਤੀ ਜਾਵੇਗੀ। ਅਗਲੇ ਸਾਲ ਜਨਗਣਨਾ 9 ਤੋਂ 28 ਫਰਵਰੀ 2021 ਤੱਕ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੀ ਕਾਰਜਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਵਿਕਾਸ ਦੇ ਉਦੇਸ਼ਾਂ ਲਈ ਯੋਜਨਾਬੰਦੀ ਅਤੇ ਨੀਤੀਆਂ ਘੜਨ ਲਈ ਜਨਗਣਨਾ ਇਕ ਮਹੱਤਵਪੂਰਨ ਮਾਪਦੰਡ ਹੈ। ਇਸ ਪ੍ਰਕਿਰਿਆ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਆਮ ਲੋਕਾਂ ਦੀ ਭਾਗੀਦਾਰੀ ਨੂੰ ਲਾਜ਼ਮੀ ਦੱਸਦਿਆਂ ਸ੍ਰੀਮਤੀ ਜੈਨ ਨੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਕੋਈ ਵੀ ਪਰਿਵਾਰ ਜਾਂ ਵਿਅਕਤੀ ਇਸ ਪ੍ਰਕਿਰਿਆ ਵਿੱਚ ਪਿੱਛੇ ਨਾ ਰਹੇ ਕਿਉਂਕਿ ਇਹ ਪਿੰਡ ਪੱਧਰੀ ਅੰਕੜੇ ਮੁਹੱਈਆ ਕਰਵਾਉਂਦਾ ਹੈ ਜੋ ਸਾਖਰਤਾ ਦਰ, ਮਾਂ ਬੋਲੀ, ਵਿੱਦਿਅਕ ਪੱਧਰ, ਜ਼ਮੀਨੀ ਪੱਧਰ ’ਤੇ ਰਹਿਣ ਦਾ ਮਿਆਰ ਨਿਰਧਾਰਿਤ ਕਰਨ ਅਤੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਿਹਤ ਸਰਵੇਖਣ ਦਾ ਅਧਾਰ ਬਣਦੀ ਹੈ। ਡੀਸੀ ਨੇ ਸਿਖਲਾਈ ਅਫ਼ਸਰਾਂ ਨੂੰ ਇਸ ਮੁੱਦੇ ’ਤੇ ਪ੍ਰਿੰਟ, ਇਲੈਕਟ੍ਰਾਨਿਕ, ਸੋਸ਼ਲ ਮੀਡੀਆ ਰਾਹੀਂ ਜਾਗਰੂਕਤਾ ਪੈਦਾ ਕਰਨ ਦੇ ਨਾਲ ਨਾਲ ਜਨਗਣਨਾ ਵਿੱਚ ਅਪਣਾਈਆਂ ਜਾ ਰਹੀਆਂ ਨਵੀਆਂ ਵਿਧੀਆਂ ਬਾਰੇ ਖ਼ੁਦ ਨੂੰ ਅਪਡੇਟ ਕਰਨ ਲਈ ਵੀ ਕਿਹਾ। ਇਸ ਮੌਕੇ ਦੁਨੀਆਂ ਦੇ ਸਭ ਤੋਂ ਵੱਡੇ ਪ੍ਰਸ਼ਾਸਕੀ ਅਭਿਆਸ ਵਜੋਂ ਜਨਗਣਨਾ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਡੀਸੀ ਨੇ ਦੱਸਿਆ ਕਿ ਜਨਗਣਨਾ 2021 ਇਕ ਮਿਸਾਲੀ ਤਬਦੀਲੀ ਦੀ ਨਿਸ਼ਾਨਦੇਹੀ ਕਰਦੀ ਹੈ ਕਿਉਂਕਿ ਪਹਿਲੀ ਵਾਰ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਮੋਬਾਈਲ ਐਪ ਰਾਹੀਂ ਐਨੂਮੀਰੇਟਰਸ ਅਤੇ ਸੁਪਰਵਾਈਜ਼ਰ ਬਰਿੰਗ ਯੂਅਰ ਓਨ ਡਿਵਾਈਸ (ਬੀਵਾਈਓਡੀ) ਮਾਡਲ ਦੀ ਵਰਤੋਂ ਕਰਕੇ ਅੰਕੜੇ ਇਕੱਠੇ ਕਰਨਗੇ। ਇਸ ਤੋਂ ਇਲਾਵਾ ਜਨਗਣਨਾ ਨਿਗਰਾਨੀ ਅਤੇ ਪ੍ਰਬੰਧਨ ਪ੍ਰਣਾਲੀ (ਸੀਐੱਮਐੱਮਐੱਸ) ਰਾਹੀਂ ਪੂਰੇ ਫੀਲਡ ਦੇ ਕੰਮ ਦੀ ਨਿਗਰਾਨੀ ਕੀਤੀ ਜਾਵੇਗੀ। ਇਹ ਜਨਗਣਨਾ ਵਿਭਾਗ ਦੇ ਮੁੱਖ ਸਰਵਰ ’ਤੇ ਡਾਟੇ ਨੂੰ ਤੇਜ਼ੀ ਨਾਲ ਅਤੇ ਸਿੱਧਾ ਅਪਲੋਡ ਕਰਨ ਦੇ ਯੋਗ ਬਣਾਏਗਾ। ਜਨਗਣਨਾ ਲਈ ਪੰਜਾਬ ਵਿੱਚ 74 ਹਜ਼ਾਰ ਐਨੂਮੀਰੇਟਰਸ ਅਤੇ ਸੁਪਰਵਾਈਜ਼ਰ ਤਾਇਨਾਤ ਕੀਤੇ ਜਾਣਗੇ ਅਤੇ ਪੇਂਡੂ ਤੇ ਸ਼ਹਿਰੀ ਚਾਰਜਿਜ਼ ਲਈ ਵੱਖਰੇ ਰਜਿਸਟਰ ਹੋਣਗੇ। ਇਹ ਸਿਖਲਾਈ ਮਾਧਵ ਸ਼ਿਆਮ ਅਤੇ ਪਿੰਕੀ ਰਾਵਤ ਵੱਲੋਂ ਦਿੱਤੀ ਗਈ। ਇਸ ਮੌਕੇ ਸਹਾਇਕ ਕਮਿਸ਼ਨਰ (ਜਨਰਲ) ਯਸ਼ਪਾਲ ਸ਼ਰਮਾ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ੍ਰੀਮਤੀ ਪੂਜਾ ਗਰੇਵਾਲ, ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ, ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਗੁਰਪ੍ਰੀਤ ਕੌਰ ਧਾਲੀਵਾਲ ਵੀ ਸ਼ਾਮਲ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ