Nabaz-e-punjab.com

ਜਨਗਣਨਾ 2021 ਸਬੰਧੀ ਮੁਹਾਲੀ ਵਿੱਚ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਸਿਖਲਾਈ ਪ੍ਰੋਗਰਾਮ ਸਮਾਪਤ

ਕੋਈ ਵੀ ਪਰਿਵਾਰ ਜਾਂ ਵਿਅਕਤੀ ਨੂੰ ਪਿੱਛੇ ਨਹੀਂ ਛੱਡਣਾ ਚਾਹੀਦਾ: ਅਭਿਸ਼ੇਕ ਜੈਨ

ਵਿਕਾਸ ਨੀਤੀਆਂ ਬਣਾਉਣ ਲਈ ਜਨਗਣਨਾ ਇਕ ਮਹੱਤਵਪੂਰਨ ਮਾਪਦੰਡ: ਸ੍ਰੀਮਤੀ ਜੈਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਫਰਵਰੀ:
ਘਰਾਂ ਨੂੰ ਸੂਚੀਬੱਧ ਕਰਨ, ਘਰਾਂ ਦੀ ਜਨਗਣਨਾ ਅਤੇ ਐਨਪੀਆਰ ਅਪਡੇਟ ਸਬੰਧੀ ਜ਼ਿਲ੍ਹਾ/ਚਾਰਜ ਪੱਧਰੀ ਅਧਿਕਾਰੀਆਂ ਦੀ 2 ਰੋਜ਼ਾ ਸਿਖਲਾਈ ਅੱਜ ਇਥੇ ਸੈਕਟਰ 76 ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅੱਜ ਸਮਾਪਤ ਹੋਈ। ਪੰਜਾਬ ਵਿੱਚ ਜਨਗਣਨਾ 15 ਮਈ ਤੋਂ 29 ਜੂਨ, 2020 ਤੱਕ ਕੀਤੀ ਜਾਵੇਗੀ। ਅਗਲੇ ਸਾਲ, ਜਨਗਣਨਾ 9 ਤੋਂ 28 ਫਰਵਰੀ, 2021 ਤੱਕ ਹੋਵੇਗੀ।
ਇਸ ਮੌਕੇ ਖਾਸ ਤੌਰ ‘ਤੇ ਪਹੁੰਚੇ ਡਾਇਰੈਕਟਰ, ਜਨਗਣਨਾ, ਪੰਜਾਬ, ਸ੍ਰੀ ਅਭਿਸ਼ੇਕ ਜੈਨ ਨੇ ਕਿਹਾ ਕਿ ਕੋਈ ਵੀ ਪਰਿਵਾਰ ਜਾਂ ਵਿਅਕਤੀ ਪਿੱਛੇ ਨਹੀਂ ਛੁੱਟਣਾ ਚਾਹੀਦਾ ਕਿਉਂਕਿ ਵਿਕਾਸ ਦੇ ਉਦੇਸ਼ਾਂ ਲਈ ਯੋਜਨਾਬੰਦੀ ਅਤੇ ਨੀਤੀਆਂ ਘੜਨ ਲਈ ਜਨਗਣਨਾ ਇੱਕ ਮਹੱਤਵਪੂਰਨ ਮਾਪਦੰਡ ਹੈ।
ਇਸ ਪ੍ਰਕਿਰਿਆ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਲੋਕਾਂ ਦੀ ਭਾਗੀਦਾਰੀ ਨੂੰ ਲਾਜ਼ਮੀ ਦੱਸਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸਿਖਲਾਈ ਅਫਸਰਾਂ ਨੂੰ ਇਸ ਮੁੱਦੇ ‘ਤੇ ਪ੍ਰਿੰਟ, ਇਲੈਕਟ੍ਰਾਨਿਕ, ਸੋਸ਼ਲ ਮੀਡੀਆ ਰਾਹੀਂ ਜਾਗਰੂਕਤਾ ਪੈਦਾ ਕਰਨ ਦਾ ਹੋਕਾ ਵੀ ਦਿੱਤਾ। ਉਹਨਾਂ ਵੱਲੋਂ ਸ੍ਰੀ ਅਭਿਸ਼ੇਕ ਜੈਨ ਦਾ ਧੰਨਵਾਦ ਵੀ ਕੀਤਾ ਗਿਆ। ਇਹ ਸਿਖਲਾਈ ਮਾਧਵ ਸਿਆਮ ਅਤੇ ਪਿੰਕੀ ਰਾਵਤ ਵੱਲੋਂ ਦਿੱਤੀ ਗਈ। ਇਸ ਮੌਕੇ ਸਹਾਇਕ ਕਮਿਸ਼ਨਰ (ਜਨਰਲ) ਯਸ਼ਪਾਲ ਸ਼ਰਮਾ ਅਤੇ ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਲੇਡੀ ਸਿੰਘ ਕੰਵਲਜੀਤ ਕੌਰ ਮੁੜ ਚੁਣੇ ਗਏ ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ

ਲੇਡੀ ਸਿੰਘ ਕੰਵਲਜੀਤ ਕੌਰ ਮੁੜ ਚੁਣੇ ਗਏ ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ ਹਰਜੀਤ ਗਰੇਵਾਲ ਸਕੱਤਰ ਤੇ ਹਰਸ਼ਰਨ …