Nabaz-e-punjab.com

ਗਾਇਕ ਐਲੀ ਮਾਂਗਟ ਦੀ ਸੋਹਾਣਾ ਥਾਣੇ ਵਿੱਚ ਕੁੱਟਮਾਰ ਦਾ ਮਾਮਲਾ

ਐਨਆਰਆਈ ਕਮਿਸ਼ਨ ਵੱਲੋਂ ਡੀਜੀਪੀ ਨੂੰ ਸੰਮਨ ਜਾਰੀ, ਸਿੱਟ ਦੀ ਜਾਂਚ ਰਿਪੋਰਟ ਜਨਤਕ ਦੇ ਹੁਕਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਫਰਵਰੀ:
ਪੰਜਾਬੀ ਗਾਇਕ ਹਰਕੀਰਤ ਸਿੰਘ ਉਰਫ਼ ਐਲੀ ਮਾਂਗਟ ਦੀ ਸੋਹਾਣਾ ਥਾਣੇ ਵਿੱਚ ਕੁੱਟਮਾਰ (ਥਰਡ ਡਿਗਰੀ ਤਸ਼ੱਦਦ) ਕਰਨ ਦੇ ਮਾਮਲੇ ਨੇ ਪੁਲੀਸ ਦੇ ਪਸੀਨੇ ਛੁਡਾ ਦਿੱਤੇ ਹਨ। ਪੰਜਾਬ ਰਾਜ ਐਨਆਰਆਈ ਕਮਿਸ਼ਨ ਨੇ ਮਸ਼ਹੂਰ ਗਾਇਕ ਦੀ ਸ਼ਿਕਾਇਤ ਦਾ ਗੰਭੀਰ ਨੋਟਿਸ ਲੈਂਦਿਆਂ ਡੀਜੀਪੀ ਨੂੰ ਸੰਮਨ ਜਾਰੀ ਕਰਕੇ 18 ਮਾਰਚ ਤੱਕ ਕੁੱਟਮਾਰ ਸਬੰਧੀ ਸਿੱਟ ਦੀ ਜਾਂਚ ਰਿਪੋਰਟ ਪੀੜਤ ਨੂੰ ਦੇਣ ਅਤੇ ਜਨਤਕ ਕਰਨ ਨੂੰ ਕਿਹਾ ਹੈ। ਇੱਥੇ ਇਹ ਦੱਸਣਯੋਗ ਹੈ ਕਿ ਪੰਜਾਬੀ ਗੀਤ ਨੂੰ ਲੈ ਕੇ ਫੇਸਬੁੱਕ ’ਤੇ ਇਤਰਾਜ਼ਯੋਗ ਟਿੱਪਣੀਆਂ ਅਤੇ ਇਕ ਦੂਜੇ ਨੂੰ ਧਮਕੀਆਂ ਦੇਣ ਦੇ ਮਾਮਲੇ ਵਿੱਚ ਸੋਹਾਣਾ ਪੁਲੀਸ ਵੱਲੋਂ ਪਿਛਲੇ ਸਾਲ 11 ਸਤੰਬਰ ਨੂੰ ਗਾਇਕ ਐਲੀ ਮਾਂਗਟ ਅਤੇ ਉਸ ਦੇ ਸਮਰਥਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਸਬੰਧੀ ਉਨ੍ਹਾਂ ਦੇ ਖ਼ਿਲਾਫ਼ ਧਾਰਾ 294, 504, 506 ਅਤੇ ਆਈਟੀ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਐਲੀ ਮਾਂਗਟ ਸੋਸ਼ਲ ਮੀਡੀਆ ’ਤੇ ਰੰਮੀ ਰੰਧਾਵਾ ਨੂੰ ਉਸ ਦੇ ਇੱਥੋਂ ਦੇ ਸੈਕਟਰ-78 ਸਥਿਤ ਪੁਰਬ ਅਪਾਰਟਮੈਂਟ ਵਿੱਚ ਦਾਖ਼ਲ ਹੋ ਕੇ ਸਬਕ ਸਿਖਾਉਣ ਦੀ ਧਮਕੀ ਦਿੱਤੀ ਸੀ।
ਸ਼ਿਕਾਇਤ ਅਨੁਸਾਰ ਗ੍ਰਿਫ਼ਤਾਰੀ ਤੋਂ ਬਾਅਦ ਐਲੀ ਮਾਂਗਟ ਨੂੰ ਸੋਹਾਣਾ ਥਾਣੇ ਵਿੱਚ ਰੱਖਿਆ ਗਿਆ ਸੀ। ਪੁਲੀਸ ਰਿਮਾਂਡ ਦੌਰਾਨ ਗਾਇਕ ਨੂੰ ਕਾਫੀ ਕੁਟਾਪਾ ਚਾੜ੍ਹਿਆ ਗਿਆ ਸੀ। ਜੇਲ੍ਹ ’ਚੋਂ ਜ਼ਮਾਨਤ ’ਤੇ ਰਿਹਾਅ ਹੋਣ ਉਪਰੰਤ ਗਾਇਕ ਐਲੀ ਮਾਂਗਟ ਨੇ ਆਪਣੇ ਵਕੀਲਾਂ ਜੀਐਸ ਘੁੰਮਣ ਅਤੇ ਜੀਪੀਐਸ ਘੁੰਮਣ ਰਾਹੀਂ ਡੀਜੀਪੀ ਨੂੰ ਸ਼ਿਕਾਇਤ ਦਿੱਤੀ ਸੀ। ਜਿਨ੍ਹਾਂ ਨੇ ਸ਼ਿਕਾਇਤ ਨੂੰ ਏਡੀਜੀਪੀ ਕੋਲ ਭੇਜ ਦਿੱਤਾ। ਇਸ ਸਬੰਧੀ ਏਡੀਜੀਪੀ ਨੇ ਸ਼ਿਕਾਇਤਕਰਤਾ ਨੂੰ ਦੱਸਿਆ ਗਿਆ ਕਿ ਮਾਮਲੇ ਦੀ ਜਾਂਚ ਰੂਪਨਗਰ ਰੇਂਜ ਦੇ ਆਈਜੀ ਨੂੰ ਸੌਂਪੀ ਗਈ ਹੈ। ਆਈਜੀ ਨੇ ਅੱਗੇ ਰੂਪਨਗਰ ਦੇ ਐਸਐਸਪੀ ਦੀ ਅਗਵਾਈ ਹੇਠ ਸਿੱਟ ਦਾ ਗਠਨ ਕਰਕੇ ਨਿਰਪੱਖ ਜਾਂਚ ਦੇ ਆਦੇਸ਼ ਦਿੱਤੇ ਗਏ ਸੀ। ਹਾਲਾਂਕਿ ਇਸ ਮਾਮਲੇ ਦੀ ਜਾਂਚ ਸਮਾਂਬੱਧ ਕੀਤੀ ਗਈ ਸੀ ਪ੍ਰੰਤੂ ਹੁਣ ਤੱਕ ਪੁਲੀਸ ਨੇ ਪੀੜਤ ਨੂੰ ਜਾਂਚ ਰਿਪੋਰਟ ਨਹੀਂ ਦਿੱਤੀ ਅਤੇ ਨਾ ਹੀ ਪੁਲੀਸ ਵੱਲੋਂ ਆਪਣੇ ਪੱਧਰ ’ਤੇ ਜਨਤਕ ਕੀਤੀ ਗਈ ਹੈ। ਪਤਾ ਲੱਗਾ ਹੈ ਕਿ ਜਾਂਚ ਵਿੱਚ ਸਿੱਟ ਨੇ ਮੁਹਾਲੀ ਦੇ ਇਕ ਡੀਐਸਪੀ, ਉਸ ਦੇ ਦੋ ਗੰਨਮੈਨਾਂ ਅਤੇ ਤਤਕਾਲੀ ਥਾਣਾ ਮੁਖੀ ਨੂੰ ਕਸੂਰਵਾਰ ਠਹਿਰਾਇਆ ਗਿਆ ਹੈ। ਜਿਸ ਕਾਰਨ ਪੁਲੀਸ ਆਪਣੇ ਪੁਲੀਸ ਮੁਲਾਜ਼ਮਾਂ ਨੂੰ ਬਚਾਉਣ ਲਈ ਜਾਂਚ ਰਿਪੋਰਟ ਜਨਤਕ ਨਹੀਂ ਕਰ ਰਹੀ ਹੈ।
ਐਲੀ ਮਾਂਗਟ ਦੇ ਵਕੀਲਾਂ ਨੇ ਦੱਸਿਆ ਕਿ ਇਸ ਸਬੰਧੀ ਉਹ ਡੀਜੀਪੀ ਦਫ਼ਤਰ ਦੇ ਗੇੜੇ ਲਗਾ ਕੇ ਥੱਕ ਚੁੱਕ ਹਨ। ਇਸ ਮਗਰੋਂ ਉਨ੍ਹਾਂ ਨੇ ਇਨਸਾਫ਼ ਪ੍ਰਾਪਤੀ ਲਈ ਪੰਜਾਬ ਰਾਜ ਐਨਆਰਆਈ ਕਮਿਸ਼ਨ ਦਾ ਬੂਹਾ ਖੜਕਾਇਆ ਗਿਆ। ਉਨ੍ਹਾਂ ਨੇ ਆਪਣੀ ਪਟੀਸ਼ਨ ਵਿੱਚ ਡੀਜੀਪੀ ਸਮੇਤ ਰੂਪਨਗਰ ਦੇ ਆਈਜੀ ਅਤੇ ਐਸਅੇਸਪੀ ਨੂੰ ਪਾਰਟੀ ਬਣਾਇਆ ਗਿਆ ਸੀ। ਐਨਆਰਆਈ ਕਮਿਸ਼ਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡੀਜੀਪੀ ਨੂੰ ਸੰਮਨ ਜਾਰੀ ਕਰਕੇ 18 ਮਾਰਚ ਤੱਕ ਗ੍ਰਿਫ਼ਤਾਰੀ ਤੋਂ ਬਾਅਦ ਪੁਲੀਸ ਰਿਮਾਂਡ ਦੌਰਾਨ ਥਾਣੇ ਵਿੱਚ ਗਾਇਕ ਐਲੀ ਮਾਂਗਟ ਦੀ ਕੁੱਟਮਾਰ ਸਬੰਧੀ ਜਾਂਚ ਰਿਪੋਰਟ ਪੀੜਤ ਨੂੰ ਦੇਣ ਅਤੇ ਸਬੰਧਤ ਜਾਂਚ ਰਿਪੋਰਟ ਜਨਤਕ ਕਰਨ ਦੇ ਆਦੇਸ਼ ਦਿੱਤੇ ਹਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…