Nabaz-e-punjab.com

ਠੱਗੀ ਦਾ ਮਾਮਲਾ: ਬਲੌਂਗੀ ਦੇ ਕਲੋਨਾਈਜਰ ਦੀ ਜਾਇਦਾਦ ਵੀ ਕੀਤੀ ਅਟੈਚ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਫਰਵਰੀ:
ਮੁਹਾਲੀ ਦੇ ਆਲੇ ਦੁਆਲੇ ਭੂ-ਮਾਫੀਆ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਲੋਕਾਂ ਨਾਲ ਠੱਗੀਆਂ ਮਾਰਨ ਦਾ ਸਿਲਸਿਲਾ ਜਾਰੀ ਹੈ। ਕਲੋਨਾਈਜਰਾਂ ਵੱਲੋਂ ਗਲਤ ਤਰੀਕੇ ਨਾਲ ਜ਼ਮੀਨ ਸਬੰਧੀ ਸੀ.ਐਲ.ਯੂ ਬਦਲ ਕੇ ਉਨ੍ਹਾਂ ਨੂੰ ਰਿਹਾਇਸ਼ੀ ਕਲੋਨੀਆਂ ਵਿੱਚ ਬਦਲਿਆ ਜਾ ਰਿਹਾ ਹੈ ਅਤੇ ਇਸ਼ਤਿਹਾਰਾਂ ਰਾਹੀਂ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਪਲਾਟ ਤੇ ਦੁਕਾਨਾਂ ਵੇਚੀਆਂ ਜਾ ਰਹੀਆਂ ਹਨ। ਅੱਜ ਇੱਥੇ ਮੁਹਾਲੀ ਪ੍ਰੈਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁਹਾਲੀ ਦੇ ਵਸਨੀਕ ਵਿਪਨ ਸੂਦ ਅਤੇ ਰਾਕੇਸ਼ ਗੁਪਤਾ ਨੇ ਦੱਸਿਆ ਕਿ ਜਾਲ੍ਹਸਾਜ਼ਾਂ ਦੀ ਠੱਗੀ ਦਾ ਸ਼ਿਕਾਰ ਲੋਕ ਇਸ ਸਮਝ ਬੈਠਦੇ ਹਨ ਕਿ ਇਹ ਸਰਕਾਰੀ ਪ੍ਰਾਜੈਕਟ ਹੈ। ਇਸ ਲਈ ਉਹ ਆਪਣੀ ਉਪ ਭਰ ਦੀ ਪੂੰਜੀ ਅਜਿਹੇ ਪ੍ਰਾਜੈਕਟਾਂ ਵਿੱਚ ਲਗਾ ਦਿੰਦੇ ਹਨ।
ਪੀੜਤ ਵਿਅਕਤੀਆਂ ਦੇ ਵਕੀਲ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਵਿਪਨ ਸੂਦ ਅਤੇ ਹੋਰਨਾਂ ਨੇ ਬਲੌਗੀ ਵਿੱਚ ਇਕ ਕਲੋਨਾਈਜਰ ਵੱਲੋਂ ਕੱਚੇ ਨਕਸ਼ੇ ਵਿੱਚ ਦੁਕਾਨਾਂ ਦਿਖਾ ਕੇ 15 ਦੁਕਾਨਾਂ ਦੀ ਖ਼ਰੀਦੋ ਫ਼ਰੋਖ਼ਤ ਕੀਤੀ ਗਈ ਸੀ। ਜਿਸ ਦੀ ਕੁਲ ਰਾਸ਼ੀ ਲਗਭਗ 3 ਕਰੋੜ ਦੀ ਅਦਾਇਗੀ ਵੀ ਰਸੀਦਾਂ ਲੈ ਕੇ ਕੀਤੀ ਗਈ। ਲੇਕਿਨ ਕੁਝ ਸਮੇਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਮਾਸਟਰ ਪਲਾਨ ਵਿੱਚ ਦੁਕਾਨਾਂ ਲਈ ਕੋਈ ਥਾਂ ਨਹੀਂ ਰੱਖੀ ਗਈ। ਇਸ ਸਬੰਧੀ ਪੀੜਤਾਂ ਨੇ ਕਲੋਨਾਈਜਰ ਨੂੰ ਉਨ੍ਹਾਂ ਦੇ ਪੈਸੇ ਵਾਪਸ ਮੋੜਨ ਲਈ ਕਿਹਾ ਗਿਆ ਲੇਕਿਨ ਉਨ੍ਹਾਂ ਨੇ ਕੋਈ ਆਈ ਗਈ ਨਹੀਂ ਦਿੱਤੀ। ਇਸ ਮਗਰੋਂ ਉਨ੍ਹਾਂ ਨੇ
ਇਨਸਾਫ਼ ਪ੍ਰਾਪਤੀ ਲਈ ਅਦਾਲਤ ਦਾ ਬੂਹਾ ਖੜਕਾਇਆ ਗਿਆ ਅਤੇ ਕਰੀਬ 8 ਸਾਲ ਅਦਾਲਤੀ ਕੇਸ ਚੱਲਣ ਤੋਂ ਬਾਅਦ ਹੁਣ ਅਦਾਲਤ ਨੇ ਪੀੜਤਾਂ ਨੂੰ ਹੱਕ ਵਿੱਚ ਫੈਸਲਾ ਸੁਣਾਉਂਦੇ ਹੋਏ ਕਲੋਨਾਈਜਰ ਨੂੰ ਉਨ੍ਹਾਂ ਪੈਸੇ ਵਾਪਸ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਪੈਸਿਆਂ ਦੀ ਅਦਾਇਗੀ ਸਮੇਂ ਸਿਰ ਕਰਨ ਦੀ ਸੂਰਤ ਵਿੱਚ ਕਲੋਨਾਈਜਰ ਦੀ ਜਾਇਦਾਦ ਅਟੈਚ ਕਰਨ ਦੇ ਹੁਕਮ ਵੀ ਜਾਰੀ ਕੀਤੇ ਹਨ। ਪੀੜਤਾਂ ਦੇ ਵਕੀਲ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕਲੋਨਾਈਜਰ ਦੀ ਜਾਇਦਾਦ ਵੇਚਣ ਲਈ ਮੁਨਾਦੀ ਵੀ ਹੋ ਚੁੱਕੀ ਹੈ ਪ੍ਰੰਤੂ ਇਸ ਦੇ ਬਾਵਜੂਦ ਜ਼ਮੀਨ ਲੋਕਾਂ ਨੂੰ ਵੇਚੀ ਜਾ ਰਹੀ ਹੈ ਅਤੇ ਜ਼ਮੀਨ ਦੀਆਂ ਰਜਿਸਟਰੀਆਂ ਕਰਵਾਈਆਂ ਜਾ ਰਹੀਆਂ ਹਨ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…