Share on Facebook Share on Twitter Share on Google+ Share on Pinterest Share on Linkedin ਕਰੋਨਾਵਾਇਰਸ: ਪਾਵਰਕੌਮ ਠੇਕਾ ਮੁਲਾਜ਼ਮਾਂ ਨੇ ਐੱਸਡੀਐੱਮ ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜਿਆ ਚੇਅਰਮੈਨ/ਉੱਪ-ਸਕੱਤਰ ਪਾਵਰਕੌਮ ਦੀ ਤਨਖ਼ਾਹ ਦੀ ਚਿੱਠੀ ਖੋਖਲੀ, ਨਹੀਂ ਮਿਲ ਰਹੀ 2 ਮਹੀਨੇ ਤੋਂ ਤਨਖਾਹ: ਬਲਿਹਾਰ ਸਿੰਘ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਮਾਰਚ: ਪਾਵਰਕੌਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਡਵੀਜ਼ਨ ਖਰੜ ਵੱਲੋਂ ਕਰੋਨਾਵਾਇਰਸ (ਕੋਇਡ 19) ਮਹਾਂਮਾਰੀ ਦੀ ਭਿਆਨਕ ਬਿਮਾਰੀ ਤੋਂ ਬਚਣ ਲਈ ਪਾਵਰਕਾਮ ਵਿਚ ਵੀ ਠੇਕਾ ਕਾਮਿਆਂ ਦੀ ਜਥੇਬੰਦੀ ਵੱਲੋਂ ਐਸਡੀਐਮ ਖਰੜ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਪਹੁੰਚਾਇਆ ਗਿਆ ਉਨ੍ਹਾਂ ਦੱਸਿਆ ਕਿ ਇਸ ਮਹਾਂਮਾਰੀ ਬਿਮਾਰੀ ਕਹਿਰ ਦੇ ਮੌਕੇ ਪਾਵਰਕਾਮ ਸੀ.ਐਚ.ਬੀ ਠੇਕਾ ਕਾਮੇ ਲਗਾਤਾਰ ਐਮਰਜੈਂਸੀ ਡਿਊਟੀ ਨਿਭਾ ਰਹੇ ਹਨ ਲੋਕਾਂ ਨੂੰ ਬਿਜਲੀ ਸਪਲਾਈ ਬੰਦ ਹੋਣ ਤੇ ਸਰਪਲੱਸ ਬਿਜਲੀ ਮੁਹੱਈਆ ਕਰਵਾ ਰਹੇ ਹਨ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਡਵੀਜ਼ਨ ਪ੍ਰਧਾਨ ਕੇਸਰ ਸਿੰਘ ਅਜੇ ਕੁਮਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਾਵਰਕੌਮ ਸੀ.ਐਚ.ਬੀ ਕਰੋਨਾ ਕਹਿਰ ਦੇ ਦੌਰਾਨ ਵੀ ਆਪ ਦੀਆਂ ਸੇਵਾਵਾਂ ਨਿਭਾ ਰਹੇ ਹਨ ਲੋਕਾਂ ਨੂੰ ਸਰਪਲੱਸ ਬਿਜਲੀ ਮੁਹੱਈਆ ਕਰਵਾ ਰਹੇ ਹਨ ਪਰ ਉਸ ਤੋਂ ਉਲਟ ਪਾਵਰਕਾਮ ਮੈਨੇਜਮੈਂਟ ਵੱਲੋਂ ਸੀ ਐੱਚ ਬੀ ਠੇਕਾ ਕਾਮਿਆਂ ਨੂੰ ਦੋ ਦੋ ਮਹੀਨੇ ਤੋਂ ਕਾਮਿਆਂ ਦੀਆਂ ਤਨਖ਼ਾਹਾਂ ਜਾਰੀ ਨਹੀਂ ਕੀਤੀਆਂ ਗਈਆਂ ਤਨਖ਼ਾਹਾਂ ਨੂੰ ਲੈ ਕੇ ਚੇਅਰਮੈਨ ਡਿਪਟੀ ਉਪ ਸਕੱਤਰ ਆਈ ਆਰ ਵੱਲੋਂ ਵੀ ਚਿੱਠੀ ਜਾਰੀ ਕੀਤੀ ਗਈ ਕਿ ਕਾਮਿਆਂ ਨੂੰ ਤਨਖ਼ਾਹਾਂ ਦਿੱਤੀਆਂ ਜਾਣਗੀਆਂ ਪਰ ਉਹ ਚਿੱਠੀ ਸੀ ਐਚ ਬੀ ਕਾਮਿਆਂ ਖਾਤਰ ਖੋਖਲੀ ਸਾਬਤ ਹੋਈ ਕਿਉਂਕਿ ਕਿਸੇ ਵੀ ਸੀਐੱਚਬੀ ਕਾਮੇ ਨੂੰ ਤਨਖ਼ਾਹਾਂ ਜਾਰੀ ਨਹੀਂ ਕੀਤੀਆਂ ਗਈਆਂ। ਮੋਟਰ ਸਾਈਕਲ ਤੇ ਕੰਪਲੇਟ ਕਰਨ ਜਾਣ ਲਈ ਤੇਲ ਦੇ ਖਰਚੇ ਦੀ ਦਿੱਕਤ ਤੇ ਪਰਿਵਾਰ ਨੂੰ ਚਲਾਉਣ ਦੀ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸਦੇ ਵਜੋਂ ਅੱਜ ਐਸਡੀਐਮ ਖਰੜ ਰਾਹੀਂ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਨੂੰ ਮੰਗਾਂ ਪ੍ਰਤੀ ਮੰਗ ਪੱਤਰ ਭੇਜਿਆ ਗਿਆ। ਜਿਸ ਵਿੱਚ ਮੰਗ ਕੀਤੀ ਗਈ ਕਿ ਰੁਕੀਆਂ ਤਨਖ਼ਾਹਾਂ ਜਾਰੀ ਕੀਤੀਆਂ ਜਾਣ ਪਾਵਰਕਾਮ ਤੇ ਟਰਾਂਸਕੋ ਵਿਭਾਗ ਦੇ ਸਮੁੱਚੇ ਆਊਟਸੋਰਸਿੰਗ ਕੰਪਨੀਆਂ ਠੇਕੇਦਾਰਾਂ ਦਾ ਹੀ ਕੰਮ ਕਰਦੇ ਸੀ ਐਚ ਬੀ ਕਾਮਿਆਂ ਨੂੰ ਇਸ ਵਾਰਿਸ ਦੀ ਆੜ ਹੇਠ ਛਾਂਟੀ ਨਾ ਕੀਤਾ ਜਾਵੇ ਫਾਈਨੈਸ਼ੀਅਲ ਸਾਲ ਖ਼ਤਮ ਹੋਣ ਵਾਲੀ ਇਕ ਮਹੀਨੇ ਦੌਰਾਨ ਤਨਖਾਹ ਬਹੁਤ ਹੀ ਦੇਰੀ ਨਾਲ ਮਿਲਣ ਦੀ ਸੰਭਾਵਨਾ ਨੂੰ ਮੁੱਖ ਰੱਖਦੇ ਇਸ ਵਿਭਾਗ ਦੇ ਸਮੁੱਚੇ ਠੇਕਾ ਕਾਮੇ ਨੂੰ ਮਾਰਚ ਤੇ ਪਿਛਲੇ ਮਹੀਨੇ ਦੀਆਂ ਬਕਾਇਆ ਤਨਖ਼ਾਹ ਅਪਰੈਲ ਦੇ ਪਹਿਲੇ ਹਫ਼ਤੇ ਦੇਣੀ ਯਕੀਨੀ ਬਣਾਈ ਜਾਵੇ ਸਮੁੱਚੇ ਸੀ ਐਚ ਬੀ ਕਾਮਿਆਂ ਨੂੰ ਪਾਵਰਕੌਮ ਸ਼ਿਕਾਇਤ ਕੇਂਦਰਾਂ ਤੇ ਮਾਸਕ ਸੈਨੇਟਾਈਜ਼ਰ ਦਸਤਾਨੇ ਬੂਟ ਵਰਦੀ ਦਾ ਪ੍ਰਬੰਧ ਕਰਵਾਇਆ ਜਾਵੇ ਜ ਕਿਰਤ ਵਿਭਾਗ ਤੇ ਮੈਨੇਜਮੈਂਟ ਨਾਲ ਹੋਏ ਸਮਝੌਤੇ ਲਾਗੂ ਕੀਤੇ ਜਾਣ ਕਈ ਕਾਮਿਆਂ ਦੀਆਂ ਦਾ ਦਸ ਮਹੀਨੇ ਤੋਂ ਰੁਕੀਆਂ ਤਨਖ਼ਾਹਾਂ ਜਾਰੀ ਕੀਤੀਆਂ ਜਾਣ। ਇਸ ਜ਼ਰੂਰੀ ਸੇਵਾਵਾਂ ਵਾਲੇ ਮਹਿਕਮੇ ਦੇ ਸਮੂਹ ਆਊਟ ਸੋਰਸਿੰਗ ਕੰਪਨੀਆਂ ਰਾਹੀਂ ਕੰਮ ਕਰਦੇ ਠੇਕਾ ਮੁਲਾਜ਼ਮਾਂ ਨੂੰ ਇਸ ਕਹਿਰ ਦੀ ਬਿਮਾਰੀ ਕਰਕੇ ਘੱਟੋ-ਘੱਟ ਤੀਹ ਲੱਖ ਦਾ ਬੀਮਾ ਸਰਕਾਰ ਪੱਧਰ ’ਤੇ ਕੀਤਾ ਜਾਵੇ ਪਾਵਰਕੌਮ ਸੀ ਐੱਚ ਬੀ ਦੇ ਸਮੁੱਚੇ ਪਰਿਵਾਰ ਨੂੰ ਮੁਫ਼ਤ ਮੈਡੀਕਲ ਸਹਾਇਤਾ ਸਰਕਾਰੀ ਪ੍ਰਾਈਵੇਟ ਦੇਣੀ ਯਕੀਨੀ ਬਣਾਈ ਜਾਵੇ ਜੇਕਰ ਡਿਊਟੀ ਦੌਰਾਨ ਇਸ ਮਹਾਂਮਾਰੀ ਨਾਲ ਕਿਸੇ ਕਰਮਚਾਰੀ ਦੀ ਮੌਤ ਹੋ ਜਾਂਦੀ ਹੈ ਤਾਂ ਘੱਟੋ-ਘੱਟ ਤੀਹ ਲੱਖ ਰੁਪਏ ਠੇਕਾ ਮੁਲਾਜ਼ਮ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਤਰਸ ਦੇ ਆਧਾਰ ’ਤੇ ਸਰਕਾਰੀ ਨੌਕਰੀ ਦੇਣ ਲਈ ਹਦਾਇਤਾਂ ਜਾਰੀ ਕੀਤੀ ਜਾਵੇ। ਮੰਗ ਪੱਤਰ ਵਿੱਚ ਹੋਰ ਵੀ ਦਰਜ ਮੰਗਾਂ ਵੀ ਕੀਤੀਆਂ ਗਈਆਂ ਤੇ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਮੰਗਾਂ ਦਾ ਹੱਲ ਤੁਰੰਤ ਕੀਤਾ ਜਾਵੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ