Nabaz-e-punjab.com

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰੀ ਖੇਤਰਾਂ ਵਿੱਚ ਦਿੱਤਾ ਜਾ ਰਿਹੈ ਤਿਆਰ ਤੇ ਕੱਚਾ ਭੋਜਨ ਦੇ ਪੈਕੇਟ: ਡੀਸੀ

ਕੁੱਲ 14657 ਪਕਾਏ ਭੋਜਨ ਦੇ ਪੈਕਟ, 5570 ਕੱਚੇ ਭੋਜਨ ਦੇ ਪੈਕਟ ਅਤੇ 250 ਪੈਕੇਟ ਦੁੱਧ ਦੀ ਕੀਤੀ ਗਈ ਹੈ ਵੰਡ

ਪੰਚਾਇਤ ਸਕੱਤਰ ਅਤੇ ਸਰਪੰਚ ਦਿਹਾਤੀ ਖੇਤਰਾਂ ਦੀਆਂ ਜਰੂਰਤਾਂ ਦੀ ਕਰ ਰਹੇ ਹਨ ਨਿਗਰਾਨੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਾਰਚ:
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਹਾਲੀ ਨਗਰ ਨਿਗਮ ਅਤੇ ਵੱਖ-ਵੱਖ ਐਨਜੀਓਜ਼ ਅਤੇ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਸਹਿਯੋਗ ਨਾਲ ਸ਼ਹਿਰੀ ਇਲਾਕਿਆਂ ਵਿੱਚ ਲੋਕਾਂ ਨੂੰ ਕੱਚੇ ਖਾਣੇ ਦੇ ਪੈਕਟਾਂ ਦੀ ਸਪਲਾਈ ਦੇ ਨਾਲ-ਨਾਲ ਪਕਾਏ ਹੋਏ ਖਾਣੇ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਪੇਂਡੂ ਖੇਤਰ ਵਿੱਚ ਵੀ ਲੋਕਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਕੁੱਲ 14657 ਪਕਾਏ ਗਏ ਭੋਜਨ ਦੇ ਪੈਕਟ, 5570 ਕੱਚੇ ਭੋਜਨ ਦੇ ਪੈਕਟ ਅਤੇ ਦੁੱਧ ਦੇ 250 ਪੈਕੇਟ ਵੰਡੇ ਜਾ ਚੁੱਕੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗਿਰੀਸ ਦਿਆਲਨ ਨੇ ਦੱਸਿਆ ਕਿ ਸਹਿਰੀ ਖੇਤਰਾਂ ਵਿੱਚ 25 ਮਾਰਚ ਨੂੰ 2536 ਵਿਅਕਤੀਆਂ ਨੂੰ ਪਕਾਇਆ ਭੋਜਨ ਵੰਡਿਆ ਗਿਆ ਜਦਕਿ ਕੱਚੇ ਭੋਜਨ ਦੇ ਪੈਕੇਟ 737 ਲੋਕਾਂ ਨੂੰ ਦਿੱਤੇ ਗਏ ਸਨ। 26 ਮਾਰਚ ਨੂੰ, 3243 ਵਿਅਕਤੀਆਂ ਨੂੰ ਪਕਾਇਆ ਭੋਜਨ ਵੰਡਿਆ ਗਿਆ, ਜਦਕਿ 1015 ਕੱਚੇ ਭੋਜਨ ਦੇ ਪੈਕਟ ਵੀ ਵੰਡੇ ਗਏ। ਇਸੇ ਦਿਨ ਦੁੱਧ ਦੇ 150 ਪੈਕੇਟ ਵੀ ਵੰਡੇ ਗਏ। 27 ਮਾਰਚ ਨੂੰ ਪਕਾਏ ਭੋਜਨ ਦੇ 8878 ਪੈਕੇਟਾਂ ਦੇ ਨਾਲ ਨਾਲ ਕੱਚੇ ਭੋਜਨ ਦੇ 3818 ਪੈਕੇਟ ਅਤੇ ਦੁੱਧ ਦੇ 100 ਪੈਕੇਟ ਵੀ ਵੰਡੇ ਗਏ। ਕੱਚੇ ਭੋਜਨ ਦੇ ਪੈਕਟਾਂ ਵਿੱਚ 5 ਕਿੱਲੋ ਆਟਾ, 2 ਕਿੱਲੋ ਚਾਵਲ, 1 ਕਿੱਲੋ ਦਾਲ, 1 ਲਿਟਰ ਤੇਲ ਅਤੇ 500 ਗ੍ਰਾਮ ਨਮਕ ਹੁੰਦਾ ਹੈ। ਸੁੱਕਾ ਰਾਸਨ ਗੁਰੂਦੁਆਰਿਆਂ ਨੂੰ ਦਿੱਤਾ ਜਾਂਦਾ ਸੀ ਜਿਥੇ ਇਸਦੀ ਜਰੂਰਤ ਹੈ। ਗੁਰੂਦਵਾਰੇ ਵਿੱਚ ਇਹ ਭੋਜਨ ਪਕਾਇਆ ਜਾਂਦਾ ਹੈ ਜੋ ਲੋੜਵੰਦ ਲੋਕਾਂ ਨੂੰ ਵੰਡਿਆ ਜਾਂਦਾ ਹੈ। ਇਸੇ ਤਰ੍ਹਾਂ ਦਿਹਾਤੀ ਖੇਤਰਾਂ ਵਿੱਚ ਸਰਪੰਚਾਂ ਅਤੇ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਪੰਚਾਇਤ ਸੱਕਤਰ ਗਰੀਬਾਂ ਅਤੇ ਬੇਸਹਾਰਾ ਲੋਕਾਂ ਦੀਆਂ ਜਰੂਰਤਾਂ ਦੀ ਨਿਗਰਾਨੀ ਕਰ ਰਹੇ ਹਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…