Share on Facebook Share on Twitter Share on Google+ Share on Pinterest Share on Linkedin ਮੁਹਾਲੀ ਵਿੱਚ 70 ਹਜ਼ਾਰ ਲੀਟਰ ਦੁੱਧ, 6815 ਕਿੱਲੋ ਦਹੀਂ, 890 ਕਿੱਲੋ ਪਨੀਰ ਕੀਤਾ ਸਪਲਾਈ 5896 ਲੀਟਰ ਲੱਸੀ ਦੀ ਸਪਲਾਈ ਸਮੇਤ 45 ਟਨ ਸਬਜ਼ੀਆਂ ਵੀ ਘਰ-ਘਰ ਪੁੱਜਦੀਆਂ ਕੀਤੀਆਂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਾਰਚ: ਆਮ ਲੋਕਾਂ ਨੂੰ ਦੁੱਧ ਦੀ ਨਿਰੰਤਰ ਸਪਲਾਈ ਬਣਾਈ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੇਰਕਾ ਦੇ ਸਹਿਯੋਗ ਨਾਲ ਸਨੀਵਾਰ ਨੂੰ ਮੁਹਾਲੀ ਸਹਿਰ ਵਿੱਚ ਲੋਕਾਂ ਨੂੰ 73840 ਲੀਟਰ ਦੁੱਧ ਦੀ ਸਪਲਾਈ ਕੀਤੀ ਗਈ। ਦਰਅਸਲ, ਕਰਫਿਊ ਲਗਾਏ ਜਾਣ ਤੋਂ ਬਾਅਦ ਰੋਜ਼ਾਨਾ 70 ਹਜ਼ਾਰ ਲੀਟਰ ਤੋਂ ਵੱਧ ਦੁੱਧ ਵੰਡਿਆ ਜਾ ਰਿਹਾ ਹੈ। ਇਹ ਪ੍ਰਗਟਾਵਾ ਕਰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਦੁੱਧ ਦੇ ਨਾਲ ਨਾਲ ਲੋਕਾਂ ਨੂੰ ਸਨੀਵਾਰ ਨੂੰ 890 ਕਿੱਲੋਗਰਾਮ ਪਨੀਰ, 5896 ਲੀਟਰ ਲੱਸੀ ਅਤੇ 6815 ਕਿੱਲੋਗਰਾਮ ਦਹੀਂ ਵੀ ਸਪਲਾਈ ਕੀਤਾ ਗਿਆ ਹੈ। ਇਸ ਦੇ ਨਾਲ ਹੀ ਛੋਟੇ ਦੋਧੀ ਵੀ ਘਰ-ਘਰ ਜਾ ਕੇ ਦੁੱਧ ਦੀ ਸਪਲਾਈ ਕਰ ਰਹੇ ਹਨ। ਇਸ ਤੋਂ ਇਲਾਵਾ ਲੋਕਾਂ ਨੂੰ 45 ਟਨ ਸਬਜ਼ੀਆਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਸੂਚੀਬੱਧ ਨਜ਼ਦੀਕੀ ਕਰਿਆਨਾ ਸਟੋਰ ਅਤੇ ਵੱਡੇ ਰਿਟੇਲ ਸਟੋਰ ਜਿਵੇਂ ਰਿਲਾਇੰਸ, ਈਜ਼ੀ ਡੇਅ ਅਤੇ ਈ-ਕਾਮਰਸ ਕੰਪਨੀਆਂ ਜਿਵੇਂ ਭੇਜੋ, ਗ੍ਰੋਫਰਸ ਆਦਿ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਲੋਕਾਂ ਤੋਂ ਆਨਲਾਈਨ ਆਰਡਰ ਲੈ ਰਹੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ‘ਸਵਿਗੀ’ ਕੰਪਨੀ ਨਾਲ ਵੀ ਸੰਪਰਕ ਕੀਤਾ ਹੈ ਜੋ ਸੋਮਵਾਰ ਤੋਂ ਲੋਕਾਂ ਨੂੰ ਕਰਿਆਨਾ ਸਟੋਰਾਂ ਤੋਂ ਜ਼ਰੂਰੀ ਵਸਤਾਂ ਦੀ ਘਰ-ਘਰ ਸਪਲਾਈ ਕਰਨ ਵਿੱਚ ਸਹਾਇਤਾ ਕਰੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ