nabaz-e-punjab.com

ਫੋਰਟਿਸ ਹਸਪਤਾਲ ਵੱਲੋਂ ਕਰੋਨਾ ਪੀੜਤ ਤੇ ਸ਼ੱਕੀ ਮਰੀਜ਼ਾਂ ਦੇ ਇਲਾਜ ਲਈ 2 ਵੱਖ-ਵੱਖ ਐਮਰਜੈਂਸੀ ਵਿੰਗ ਦੀ ਸਥਾਪਿਤ

ਫੋਰਟਿਸ ਹਸਪਤਾਲ ਕੈਂਪਸ ਵਿੱਚ ਟੈਲੀਫ਼ੋਨ ਤੇ ਵੀਡੀਓ ਕੰਸਲਟੇਸ਼ਨ ਲਈ ਵੀ ਹੈਲਪਲਾਈਨ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਪਰੈਲ:
ਇੱਥੋਂ ਦੇ ਫੋਰਟਿਸ ਹਸਪਤਾਲ ਫੇਜ਼-8 ਨੇ ਕਰੋਨਾਵਾਇਰਸ ਦੀ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਵਿਡ-19 ਮਰੀਜ਼ਾਂ ਅਤੇ ਸ਼ੱਕੀ ਮਰੀਜ਼ਾਂ ਦੇ ਇਲਾਜ ਲਈ ਦੋ ਵੱਖ-ਵੱਖ ਐਮਰਜੈਂਸੀ ਵਿੰਗ ਨੂੰ ਸਥਾਪਿਤ ਕੀਤਾ ਹੈ। ਕੋਵਿਡ ਵਿੰਗ ਵਿੱਚ ਆਈਸੋਲੇਸ਼ਨ ਦੀ ਸੁਵਿਧਾ ਇੱਕ ਨਿਸ਼ਚਿਤ ਸਮੇਂ ਉੱਤੇ ਲਗਭਗ 12 ਮਰੀਜ਼ਾਂ ਨੂੰ ਰੱਖਣ ਦੀ ਸਮਰੱਥਾ ਹੋਵੇਗੀ। ਜਦਕਿ ਨੌਨ ਕੋਵਿਡ ਵਿੰਗ ਵਿੱਚ ਹਾਰਟ ਅਟੈਕ, ਸਟ੍ਰੋਕ ਮੈਨੇਜਮੈਂਟ, ਟਰਾਮਾ-ਐਕਸੀਡੇਂਟ ਅਤੇ ਫੈਕਚਰ, ਮਦਰ ਐਂਡ ਚਾਇਲਡ ਹੈਲਥ, ਅਤੇ ਗੈਸਟ੍ਰੋਐਂਟਰੋਲੋਜੀ ਵਰਗੇ ਐਮਰਜੈਂਸੀ ਦੇ ਮਰੀਜ਼ਾਂ ਦੇ ਲਈ ਬਣਾਇਆ ਗਿਆ ਹੈ।
ਫੋਰਟਿਸ ਹਸਪਤਾਲ ਮੁਹਾਲੀ ਦੇ ਪੁਲਮੋਨੋਲੋਜੀ, ਸਲੀਪ ਐਂਡ ਕ੍ਰਿਟੀਕਲ ਕੇਅਰ ਦੇ ਡਾਇਰੈਕਟਰ ਡਾ. ਅਮਿਤ ਕੁਮਾਰ ਮੰਡਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ, ਕਿ ਹੋਰ ਲੋਕਾਂ ਨੂੰ ਇੰਨਫੈਕਸ਼ਨ ਤੋਂ ਬਚਾਉਣ ਲਈ ਕੋਵਿਡ-19 ਮਰੀਜ਼ਾਂ ਨੂੰ ਹੋਰ ਐਮਰਜੈਂਸੀ ਮਰੀਜ਼ਾਂ ਤੋਂ ਅਲੱਗ ਕਰਨਾ ਜਰੂਰੀ ਹੈ। ਵਧੀਆ ਗੁਣਵੱਤਾ ਵਾਲੇ ਪ੍ਰੋਟੇਕਟਿਵ ਗੇਅਰ ਅਤੇ ਵਸਤੂਆਂ ਦੀ ਸਹੀ ਸਪਲਾਈ ਦੇ ਨਾਲ ਸਾਰੇ ਉਪਕਰਣਾਂ ਨਾਲ ਲੈਸ ਕਰਕੇ ਇੰਨਫੈਕਸ਼ਨ ਨਾ ਫੈਲਣ ਦੇ ਲਈ ਜ਼ਿਆਦਾ ਸਾਵਧਾਨੀ ਵਰਤੀ ਜਾ ਰਹੀ ਹੈ। ਇਸੇ ਵਿਚਕਾਰ ਨਿਯਮਿਤ ਐਮਰਜੈਂਸੀ ਨੂੰ ਦੇਖਣ ਦੇ ਲਈ ਜ਼ਿੰਮੇਵਾਰੀ ਇੱਕ ਟੀਮ ਨੂੰ ਸੌਂਪੀ ਗਈ ਹੈ। ਇਸ ਤੋਂ ਇਲਾਵਾ ਫੋਰਟਿਸ ਹਸਪਤਾਲ ਨੇ ਟੈਲੀਫ਼ੋਨ ਅਤੇ ਵੀਡੀਓ ਕੰਸਲਟੇਸ਼ਨ ਲਈ ਵੀ ਇਕ ਹੈਲਪਲਾਈਨ ਜਾਰੀ ਕੀਤੀ ਹੈ। ਜਿਸ ਵਿੱਚ ਮਰੀਜ਼ ਆਪਣੀ ਅਪਾਇੰਟਮੇਂਟ ਆਨਲਾਈਨ ਬੁੱਕ ਕਰ ਸਕਦੇ ਹਨ ਜਾਂ ਨਿਰਧਾਰਿਤ ਨੰਬਰ ’ਤੇ ਕਾਲ ਕਰ ਸਕਦੇ ਹਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …