ਕੋਵਿਡ 19 ਵਿਰੁੱਧ ਜੰਗ ਵਿੱਚ ਕਾਰਗਿਲ ਸ਼ਹੀਦ ਦੇ ਪਿਤਾ ਸਮੇਤ 65 ਸੇਵਾਮੁਕਤ ਪੁਲਿਸ ਕਰਮੀ ਰੂਪਨਗਰ ਪੁਲਿਸ ਦੀ ਸਹਾਇਤਾ ਲਈ ਅੱਗੇ ਆਏ

ਬਹੁਮੁੱਲੇ ਤਜਰਬੇ ਅਤੇ ਹੁਨਰ ਨਾਲ ਪੁਲਿਸ ਕਾਰਵਾਈਆਂ ਨੂੰ ਜ਼ਮੀਨੀ ਪੱਧਰ ‘ਤੇ ਹੋਰ ਬਲ ਮਿਲੇਗਾ: ਐਸ.ਐਸ.ਪੀ. ਸਵਪਨ ਸ਼ਰਮਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ/ਰੂਪਨਗਰ, 8 ਅਪ੍ਰੈਲ:
ਪੇਸ਼ੇਵਰ ਸਾਂਝ ਅਤੇ ਡਿਊਟੀ ਪ੍ਰਤੀ ਵਚਨਬੱਧਤਾ ਦੀ ਇਕ ਸ਼ਾਨਦਾਰ ਮਿਸਾਲ ਕਾਇਮ ਕਰਦਿਆਂ, ਕਾਰਗਿਲ ਸ਼ਹੀਦ ਦੇ ਪਿਤਾ ਸਮੇਤ 65 ਸੇਵਾਮੁਕਤ ਪੁਲਿਸ ਮੁਲਾਜ਼ਮਾਂ ਨੇ ਕੋਵਿਡ -19 ਸੰਕਟ ਨਾਲ ਨÎਜਿੱਠਣ ਦੀਆਂ ਕੋਸ਼ਿਸ਼ਾਂ ਵਿੱਚ ਰੂਪਨਗਰ ਪੁਲਿਸ ਨੂੰ ਸਹਿਯੋਗ ਦੇਣ ਲਈ ਸਵੈ ਇੱਛਾ ਨਾਲ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕੀਤੀ।
ਐਸ.ਐਸ.ਪੀ. ਸਵਪਨ ਸ਼ਰਮਾ ਨੇ ਦੱÎਸਿਆ ਕਿ ਇਕ ਡਿਪਟੀ ਸੁਪਰਡੈਂਟ (ਡੀ.ਐਸ.ਪੀ.), 12 ਇੰਸਪੈਕਟਰ, 16 ਸਬ-ਇੰਸਪੈਕਟਰਾਂ (ਐਸ.ਆਈ) ਤੋਂ ਇਲਾਵਾ 21 ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.), 11 ਹੈੱਡ ਕਾਂਸਟੇਬਲ ਅਤੇ 4 ਸਾਬਕਾ ਸੈਨਿਕ ਪਹਿਲਾਂ ਹੀ ਮੋੜਾਂ ਅਤੇ ਐਨ.ਐਫ.ਐਲ. ਚੌਂਕ ਨੰਗਲ ਤੋਂ ਬਨਮਾਜ਼ਰਾ ਅਤੇ ਨਿਊ ਸਤਲੁਜ ਬ੍ਰਿਜ ਘਨੌਲੀ ਤੱਕ ਵੱਖ ਵੱਖ ਚੈੱਕ ਪੁਆਇੰਟਾਂ ਸਮੇਤ 16 ਚੈੱਕ ਪੁਆਇੰਟਾਂ ‘ਤੇ ਤਾਇਨਾਤ ਹਨ। ।
ਐਸ.ਐਸ.ਪੀ. ਨੇ ਉਨ•ਾਂ ਦੇ ਹੌਸਲੇ, ਜੋਸ਼ ਅਤੇ ਸਮਰਪਿਤ ਭਾਵਨਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇੱਕ ਪੁਲਿਸ ਕਰਮੀ ਹਮੇਸ਼ਾ ਪੁਲਿਸ ਕਰਮੀ ਰਹਿੰਦਾ ਹੈ ਅਤੇ ਕਿਹਾ ਕਿ ਉਨ•ਾਂ ਦੇ ਬਹੁਮੁੱਲੇ ਤਜਰਬੇ ਅਤੇ ਸਮਰੱਥਾਵਾਂ ਨਾਲ ਪੁਲੀਸ ਕਾਰਵਾਈਆਂ ਨੂੰ ਜ਼ਮੀਨੀ ਪੱਧਰ ‘ਤੇ ਹੋਰ ਬਲ ਮਿਲੇਗਾ।
ਕਾਰਗਿਲ ਜੰਗ ਦੇ ਸ਼ਹੀਦ ਸਰਬਜੀਤ ਸਿੰਘ ਦੇ ਪਿਤਾ ਪ੍ਰੀਤਮ ਸਿੰਘ ਜੋ ਹੈੱਡ ਕਾਂਸਟੇਬਲ ਦੇ ਅਹੁਦੇ ਤੋਂ ਸੇਵਾਮੁਕਤ ਹੋ ਚੁੱਕੇ ਹਨ, ਨੇ ਕਿਹਾ ਕਿ ਸਾਡੇ ਦਿਲਾਂ ਵਿੱਚ ਦੇਸ਼ ਦੀ ਸੇਵਾ ਕਰਨ ਦੀ ਇੱਛਾ ਹਮੇਸ਼ਾਂ ਵਾਂਗ ਪ੍ਰਬਲ ਹੈ। ਸਾਡੇ ਲਈ ਰਾਸ਼ਟਰ ਸਰਬ-ਉੱਚ ਹੈ। ਐਸਐਸਪੀ ਨੇ ਅੱਗੇ ਕਿਹਾ ਕਿ ਇਹ ਇਕ ਨਵੀਂ ਕਿਸਮ ਦਾ ਖ਼ਤਰਾ ਹੈ ਜਿਸ ਦਾ ਅਸੀਂ ਸਾਹਮਣਾ ਕਰ ਰਹੇ ਹਾਂ ਅਤੇ ਮੈਂ ਖਾਕੀ ਵਿੱਚ ਆਪਣੇ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ•ਾਂ ਹਾਂ।
ਪੰਜਾਬ ਪੁਲੀਸ ਵਿੱਚ ਆਪਣੇ ਸੇਵਾਕਾਲ ਦੌਰਾਨ 12 ਸਾਲਾਂ ਤੱਕ ਸੀ.ਆਈ.ਏ ਇਨਚਾਰਜ ਵਜੋਂ ਸੇਵਾਵਾਂ ਨਿਭਾਉਣ ਵਾਲੇ 74 ਸਾਲਾ ਇੰਸਪੈਕਟਰ ਗੁਰਮੇਲ ਸਿੰਘ ਲਈ ਇਹ ਸਮਾਂ ਜਿੱਥੋਂ ਉਹ 2004 ਵਿੱਚ ਛੱਡ ਕੇ ਗਏ ਸਨ, ਉੱਥੋਂ ਸ਼ੁਰੂ ਕਰਨ ਦਾ ਇੱਕ ਸ਼ਾਨਦਾਰ ਅਵਸਰ ਹੈ।
ਅਸੀਂ ਖੁਸ਼ਕਿਸਮਤ ਹਾਂ ਕਿ ਸਾਨੂੰ ਇੱਕ ਵਾਰ ਫਿਰ ਆਪਣੇ ਸਮਾਜ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਹੋ ਸਕਦਾ ਹੈ ਕਿ ਸਾਡੇ ‘ਚ ਹੁਣ ਓਨਾ ਫੁਰਤੀਲਾਪਣ ਨਾ ਹੋਵੇ ਪਰ ਇਸ ਮਹਾਂਮਾਰੀ ਨੂੰ ਹਰਾਉਣ ਦਾ ਤਜਰਬਾ ਅਤੇ ਇੱਛਾ-ਸ਼ਕਤੀ ਜ਼ਰੂਰ ਹੈ।
ਆਪਣੇ ਸੇਵਾਕਾਲ ਦੌਰਾਨ ਖ਼ਤਰਨਾਕ ਅੱਤਵਾਦੀਆਂ ਨੂੰ ਗ੍ਰਿਫਤਾਰ ਕਰਨ ਵਾਲੇ ਸੇਵਾਮੁਕਤ ਸਬ-ਇੰਸਪੈਕਟਰ ਦਲੀਪ ਸਿੰਘ ਨੇ ਕਿਹਾ ਕਿ ਇਹ ਮਹੱਤਵਪੂਰਨ ਸਮਾਂ ਹੈ ਅਤੇ ਇਸ ਸਮੱਸਿਆ ਨਾਲ ਨਜਿੱਠਣ ਲਈ ਸੂਬੇ ਦੀਆਂ ਕੋਸ਼ਿਸ਼ਾਂ ਨੂੰ ਬਲ ਦੇਣ ਲਈ ਅਸੀਂ ਆਪਣੀ ਪੂਰੀ ਵਾਹ ਲਾਉਣ ਲਈ ਤਿਆਰ ਹਾਂ।
ਕਾਊਂਟਰ ਇਨਸਰਜੈਂਸੀ ਆਪਰੇਸ਼ਨ ਦੌਰਾਨ ਦੁਵੱਲੀ ਗੋਲੀਬਾਰੀ ਵਿੱਚ ਜਖ਼ਮੀ ਹੋਣ ਵਾਲੇ ਸਬ ਇੰਸਪੈਕਟਰ ਨਸੀਬ ਚੰਦ ਨੇ ਕਿਹਾ ਕਿ ਉਹ ਡਿਊਟੀ ਲਾਈਨ ਵਿੱਚ ਵਾਪਸ ਆ ਕੇ ਖੁਸ਼ ਹਨ। ਉਨ•ਾਂ ਕਿਹਾ ਕਿ ਸਾਡੇ ਪੁਲੀਸ ਬਲਾਂ ‘ਤੇ ਪਈ ਜ਼ਿੰਮੇਵਾਰੀ ਨੂੰ ਵੰਡਾਉਣ ਲਈ ਜੇ ਅਸੀਂ ਅੱਗੇ ਨਹੀਂ ਆਵਾਂਗੇ ਤਾਂ ਹੋਰ ਕੌਣ ਆਵੇਗਾ ਉਨ•ਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਪੰਜਾਬ ਪੁਲਿਸ ਵਿੱਚ ਆਪਣੀ ਸੇਵਾ ਨਿਭਾਈ ਹੈ ਅਤੇ ਮੌਜੂਦਾ ਸਮੇਂ ਕੋਰੋਨਾ ਵਿਰੁੱਧ ਜੰਗ ਵਿੱਚ ਖੜ•ਾ ਹਾਂ।
2014 ਵਿਚ ਸੇਵਾਮੁਕਤ ਹੋਏ ਸਬ ਇੰਸਪੈਕਟਰ ਸਤਵੀਰ ਸਿੰਘ, ਜੋ ਆਪਣੇ ਸਮੇਂ ਦੇ ਜਾਣੇ ਮਾਣੇ ਜਾਂਚਕਰਤਾ ਰਹੇ ਹਨ, ਨੇ ਬਸੀ ਗੁੱਜਰਾਂ, ਚਮਕੌਰ ਸਾਹਿਬ ਵਿਖੇ ਆਪਣੀ ਡਿਊਟੀ ‘ਤੇ ਮਾਣ ਨਾਲ ਖੜ•ੇ ਹੋ ਕੇ ਕਿਹਾ ਕਿ ਮੈਂ ਪੁਲਿਸ ਫੋਰਸ ਵਿਚ ਨਵੇਂ ਮੁੰਡਿਆਂ ਨੂੰ ਐਮਰਜੈਂਸੀ ਹਾਲਤਾਂ ਅਤੇ ਕਰਫਿਊ ਅਮਲ ਦੌਰਾਨ ਪੈਦਾ ਹੋਈਆਂ ਸਥਿਤੀਆਂ ਨਾਲ ਨਜਿੱਠਣ ਬਾਰੇ ਸਿਖਾਵਾਂਗਾ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …