Share on Facebook Share on Twitter Share on Google+ Share on Pinterest Share on Linkedin ਭੁਪਿੰਦਰ ਸੱਚਰ ਪੰਜਾਬ ਰਾਜ ਵੈਟਰਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਧਾਨ ਬਣੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਪਰੈਲ: ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਪਰਧਾਨ ਨਿਰਮਲ ਸੈਣੀ ਜੋ ਲੰਘੀ ਇਕੱਤੀ ਮਾਰਚ ਨੂੰ ਸੇਵਾਮੁਕਤ ਹੋ ਗਏ ਸਨ।ਉਹਨਾਂ ਦੀ ਥਾਂ ‘ਤੇ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ ਐਸੋਸੀਏਸ਼ਨ ਦੀ ਸੂਬਾ ਕਮੇਟੀ ਨੇ ਸਰਬਸੰਮਤੀ ਨਾਲ ਭੁਪਿੰਦਰ ਸਿੰਘ ਸੱਚਰ ਨੂੰ ਕਾਰਜਕਾਰੀ ਪ੍ਰਧਾਨ ਦੀ ਜਿੰਮੇਵਾਰ ਸੌਂਪੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਕਿਸ਼ਨ ਚੰਦਰ ਮਹਾਜਨ ਸੂਬਾ ਪ੍ਰੈਸ ਸਕੱਤਰ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ ਐਸੋਸੀਏਸ਼ਨ ਨੇ ਦੱਸਿਆ ਕਿ ਪਹਿਲਾਂ ਭੁਪਿੰਦਰ ਸਿੰਘ ਸੱਚਰ ਜੱਥੇਬੰਦੀ ਵਿੱਚ ਸੀਨੀਅਰ ਮੀਤ ਪਰਧਾਨ ਦੇ ਅਹੁਦੇ ਉਪਰ ਆਪਣੀਆਂ ਸੇਵਾਵਾਂ ਦੇ ਰਹੇ ਸਨ। ਨਿਯੁਕਤੀ ਉਪਰੰਤ ਭੁਪਿੰਦਰ ਸਿੰਘ ਸੱਚਰ ਹੋਰਾਂ ਨੇ ਪੂਰੇ ਕੇਡਰ ਨੂੰ ਵਿਸ਼ਵਾਸ ਦੁਆਇਆ ਕਿ ਉਹ ਵੈਟਨਰੀ ਇੰਸਪੈਕਟਰਾਂ ਦੇ ਮੰਗਾਂ ਮਸਲਿਆਂ ਦੇ ਨਿਪਟਾਰੇ ਲਈ ਦਿਨ ਰਾਤ ਇਕ ਕਰ ਦੇਣਗੇ ਅਤੇ ਤਨ ਮਨ ਧਨ ਨਾਲ ਜੱਥੇਬੰਦੀ ਦੀ ਸੇਵਾ ਕਰਨਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ